KBC15 ਦਾ ਪਹਿਲਾ ਕਰੋੜਪਤੀ ਬਣਿਆ ਜਸਕਰਨ ਸਿੰਘ, ਪਿੰਡ ਵਾਸੀਆਂ ਨੇ ਮਨਾਇਆ ਜਸ਼ਨ

By Bneews Sep 7, 2023

ਟੈਲੀਵਿਜ਼ਨ ਦੇ ਪ੍ਰਸਿੱਧ ਕੁਇਜ਼ ਰਿਐਲਿਟੀ ਸ਼ੋਅ ਕੌਣ ਬਣੇਗਾ ਕਰੋੜਪਤੀ ਦਾ ਹਰ ਸੀਜ਼ਨ ਕਾਫ਼ੀ ਦਿਲਚਸਪ ਹੁੰਦਾ ਹੈ। ਇਸ ਸ਼ੋਅ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਕੇਬੀਸੀ ‘ਚ ਹਰ ਵਾਰ ਅਜਿਹੇ ਬਹੁਤ ਸਾਰੇ ਮੁਕਾਬਲੇਬਾਜ਼ ਆਉਂਦੇ ਹਨ, ਜੋ ਆਖਰੀ ਦਮ ਤਕ ਸਵਾਲਾਂ ਦੇ ਸਹੀ ਜਵਾਬ ਦਿੰਦੇ ਹਨ ਤੇ ਇਤਿਹਾਸ ਸਿਰਜਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। KBC 15 ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਪੰਜਾਬ ਦਾ ਜਸਕਰਨ ਸਿੰਘ ਕੌਣ ਬਣੇਗਾ ਕਰੋੜਪਤੀ 15 ਦਾ ਪਹਿਲਾ ਕਰੋੜਪਤੀ ਬਣਿਆ।

ਜਸਕਰਨ ਸਿੰਘ ਸਾਰੇ ਸਵਾਲਾਂ ਦਾ ਸਹੀ ਜਵਾਬ ਦਿੰਦਾ ਹੋਏ ਆਖਰੀ ਸਵਾਲ ‘ਤੇ ਪੁੱਜਾ। ਅਮਿਤਾਭ ਬੱਚਨ ਵੀ ਜਸਕਰਨ ਦੀ ਇੰਟੈਲੀਜੈਂਸੀ ਤੋਂ ਖੁਸ਼ ਹੋਏ। ਜਸਕਰਨ ਕੌਣ ਬਣੇਗਾ ਕਰੋੜਪਤੀ ਦਾ ਇਸ ਸੀਜ਼ਨ ਦਾ ਪਹਿਲਾ ਕੰਟੈਸਟੈਂਟ ਹੈ, ਜਿਸ ਨੇ ਇਕ ਕਰੋੜ ਦੀ ਰਕਮ ਜਿੱਤੀ ਹੈ। ਪਰ ਉਹ ਆਖਰੀ ਪੜਾਅ ਯਾਨੀ ਸੱਤ ਕਰੋੜ ਨਹੀਂ ਜਿੱਤ ਸਕਿਆ। ਦੱਸ ਦੇਈਏ ਕਿ ਜਸਕਰਨ ਦੀ ਉਮਰ ਸਿਰਫ 21 ਸਾਲ ਹੈ। ਜਿੱਤਣ ਤੋਂ ਬਾਅਦ ਉਸ ਨੇ ਇਸ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ।

ਜਸਕਰਨ ਸਿਵਲ ਸੇਵਾਵਾਂ ‘ਚ ਸ਼ਾਮਲ ਹੋਣ ਲਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ‘ਜਾਗਰਣ ਸਮੂਹ’ ਨਾਲ ਗੱਲਬਾਤ ਕਰਦਿਆਂ ਜਸਕਰਨ ਨੇ ਦੱਸਿਆ, ”ਜਦੋਂ ਅਮਿਤਾਭ ਬੱਚਨ ਸਰ ਨੇ 1 ਕਰੋੜ ਰੁਪਏ ਜਿੱਤਣ ਤੋਂ ਬਾਅਦ ਉਸ ਨੂੰ ਗਲੇ ਲਗਾਇਆ ਸੀ, ਮੈਨੂੰ ਉਹ ਪਲ ਜ਼ਿੰਦਗੀ ਭਰ ਯਾਦ ਰਹੇਗਾ। ਜਿੱਤੀ ਗਈ ਰਕਮ ਨਾਲ ਸਭ ਤੋਂ ਪਹਿਲਾਂ, ਮੈਂ ਆਪਣੇ ਪਰਿਵਾਰ ਲਈ ਘਰ ਖਰੀਦਾਂਗਾ। UPSC ਕੋਚਿੰਗ ਮਹਿੰਗੀ ਹੁੰਦੀ ਹੈ। ਇਸ ਰਕਮ ਨਾਲ ਇਹ ਆਸਾਨ ਹੋ ਜਾਵੇਗਾ ਕੁਝ ਪੈਸਾ ਨਿਵੇਸ਼ ਵੀ ਕਰਨਾ ਹੈ। ਬਚਪਨ ਤੋਂ ਹੀ ਮੈਂ ਦੇਖਿਆ ਹੈ ਕਿ ਪਿੰਡਾਂ ਵਿਚ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਮੈਨੂੰ ਸਿਵਲ ਸੇਵਾਵਾਂ ‘ਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰਨਾ ਚਾਹਾਂਗਾ।

” ਦੱਸ ਦੇਈਏ ਕਿ ਸੋਮਵਾਰ ਨੂੰ ਜਸਕਰਨ ਫਿੰਗਰ ਫਸਟ ‘ਚ ਆ ਕੇ ਹੌਟ ਸੀਟ ‘ਤੇ ਪੁੱਜਾ। ਮੰਗਲਵਾਰ ਸ਼ਾਮ ਨੂੰ ਉਸਨੇ 30 ਹਜ਼ਾਰ ਰੁਪਏ ਦੀ ਪ੍ਰਾਈਸ ਮਨੀ ਨਾਲ ਆਪਣੀ ਖੇਡ ਨੂੰ ਅੱਗੇ ਵਧਾਇਆ। ਜਸਕਰਨ ਨੂੰ ਇਕ ਕਰੋੜ ਦਾ ਸਵਾਲ ਪੁੱਛਿਆ ਗਿਆ ਕਿ ਜਦੋਂ ਭਾਰਤ ਦੀ ਰਾਜਧਾਨੀ ਕੋਲਕਾਤਾ ਤੋਂ ਦਿੱਲੀ ਤਬਦੀਲ ਕੀਤੀ ਗਈ ਸੀ ਤਾਂ ਭਾਰਤ ਦਾ ਵਾਇਸਰਾਏ ਕੌਣ ਸੀ। ਜਸਕਰਨ ਨੇ ਲਾਈਫਲਾਈਨ ਦੀ ਵਰਤੋਂ ਕਰਦੇ ਹੋਏ ਇਸ ਸਵਾਲ ਦਾ ਸਹੀ ਜਵਾਬ ਦਿੱਤਾ। ਜਵਾਬ ਹੈ ਲਾਰਡ ਹਾਰਡੀਜ਼। ਇਸ ਤਰ੍ਹਾਂ ਜਸਕਰਨ ਇਸ ਸੀਜ਼ਨ ਦਾ ਪਹਿਲਾ ਮੁਕਾਬਲੇਬਾਜ਼ ਬਣ ਗਿਆ, ਜਿਸ ਨੇ ਇਕ ਕਰੋੜ ਜਿੱਤਿਆ। ਹਾਲਾਂਕਿ ਜਸਕਰਨ 16ਵੇਂ ਅਤੇ ਆਖਰੀ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕਿਆ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *