Gurdwara ਸ੍ਰੀ ਟਾਹਲੀ ਸਾਹਿਬ ਦਾ ਕੀ ਹੈ ਇਤਿਹਾਸ

By Bneews Sep 26, 2023

ਬਾਬਾ ਸ੍ਰੀ ਚੰਦ ਜੀ ਦਾ ਜਨਮ ਭਾਦਰੋਂ ਸੁਦੀ ਨੌਵੀਂ 1551 ਬਿਕਰਮੀ ਨੂੰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਪੰਜਾਬ ਵਿਚ ਹੋਇਆ। ਬਾਬਾ ਸ੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵੱਡੇ ਸਪੁੱਤਰ ਸਨ। ਬਚਪਨ ਵਿਚ ਬਾਬਾ ਜੀ ਕਈ ਕਈ ਦਿਨ ਭਗਤੀ ਵਿੱਚ ਲੀਨ ਰਹਿੰਦੇ ਸੀ। ਬਾਬਾ ਜੀ ਨੇ ਸੰਸਾਰ ਦੇ ਦੂਰ ਦੂਰ ਸਥਾਨਾਂ ਦੀ ਯਾਤਰਾ ਕੀਤੀ ਅਤੇ ਦੁਨੀਆ ਨੂੰ ਤਾਰਿਆਂ। ਬਾਹਠ ਸਾਹਿਬ ਪਠਾਨਕੋਟ ਅਤੇ ਨਾਨਕਚੰਦ ਗੁਰਦਾਸਪੁਰ ਦੀ ਧਰਤੀ ਨੂੰ ਬਾਬਾ ਜੀ ਦੀ ਚਰਨ ਛੋਹ ਪ੍ਰਾਪਤ ਹੈ।

ਜਿੱਥੇ ਜਿੱਥੇ ਬਾਬਾ ਜੀ ਯਾਤਰਾ ‘ਤੇ ਗਏ ਉਨ੍ਹਾਂ ਸਥਾਨਾਂ ਉੱਪਰ ਇਤਿਹਾਸਕ ਗੁਰਦੁਆਰੇ ਸੁਸ਼ੋਭਿਤ ਹਨ। ਬਾਬਾ ਜੀ 150 ਸਾਲ ਤੱਕ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਗੁਰਦੁਆਰਾ ਟਾਹਲੀ ਸਾਹਿਬ ਗਾਲ੍ਹੜੀ ਗੁਰਦਾਸਪੁਰ ਤੋਂ 12 ਕਿੱਲੋ ਮੀਟਰ ਦੂਰ ਸਰਹੱਦੀ ਪਿੰਡ ਗਾਲ੍ਹੜੀ ਵਿੱਚ ਸਥਿਤ ਹੈ। ਦੂਰ ਦੂਰ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਹਨ ਅਤੇ ਇਹ ਥਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਾਬਾ ਸ੍ਰੀ ਚੰਦ ਜੀ ਦੀ ਯਾਦ ਨੂੰ ਸਮਰਪਿਤ ਹੈ।ਕਸਬਾ ਡੇਰਾ ਬਾਬਾ ਨਾਨਕ ਤੋਂ ਬਾਠ ਸਾਹਿਬ ਤੱਕ ਇੱਕ ਕੱਚੀ ਪਗਡੰਡੀ ਦੇ ਰਸਤੇ ਹੀ ਬਾਬਾ ਜੀ ਆਉਂਦੇ ਸਨ।

ਇਤਿਹਾਸਕਾਰਾਂ ਅਨੁਸਾਰ ਰਾਵੀ ਦਰਿਆ ਦੇ ਕਿਨਾਰੇ ਦਾ ਵਹਿਣ ਪਿੰਡ ਗਾਲ੍ਹੜੀ ਵਿੱਚ ਸੀ। ਉਨ੍ਹਾਂ ਦਿਨਾਂ ਰਾਵੀ ਦਰਿਆ ਵਿੱਚ ਅਕਸਰ ਹਾੜ ਆ ਜਾਂਦਾ ਸੀ। ਜਿਸ ਕਾਰਨ ਇਲਾਕੇ ਦੇ ਲੋਕਾਂ ਦੀ ਫ਼ਸਲ ਤਬਾਹ ਹੋ ਜਾਂਦੀ ਸੀ।  ਲੋਕਾਂ ਦਾ ਗੁਜ਼ਾਰਾ ਇਨ੍ਹਾਂ ਫ਼ਸਲਾਂ ਦੇ ਸਹਾਰੇ ਹੀ ਚੱਲਦਾ ਸੀ।  ਲੋਕ ਕਾਫ਼ੀ ਗੰਭੀਰ ਅਤੇ ਰਾਵੀ ਦੇ ਹਾੜਾਂ ਤੋਂ ਪ੍ਰੇਸ਼ਾਨ ਸਨ।  ਬਾਬਾ ਜੀ ਇੱਕ ਦਿਨ ਰਾਵੀ ਦੇ ਕਿਨਾਰੇ ਠਹਿਰੇ ਤੇ ਕਿਸੇ ਨੇ ਇਲਾਕੇ ਦੇ ਲੋਕਾਂ ਨੂੰ ਦੱਸਿਆ ਕਿ ਬਾਬਾ ਜੀ ਰਾਵੀ ਕਿਨਾਰੇ ਸਮਾਧੀ ਵਿੱਚ ਬੈਠੇ ਹਨ ਤਾਂ ਸਵੇਰੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਬਾਬਾ ਜੀ ਕੋਲ ਗਏ। ਉਸ ਸਮੇਂ ਬਾਬਾ ਜੀ ਟਾਹਲੀ ਰੁੱਖ ਦੀ ਦਾਤਣ ਕਰ ਰਹੇ ਸਨ ਤੇ ਇਲਾਕੇ ਦੇ ਲੋਕਾਂ ਨੇ ਜਾ ਕੇ ਫ਼ਰਿਆਦ ਕੀਤੀ ਕਿ ਬਾਬਾ ਜੀ ਅਸੀਂ ਇਲਾਕੇ ਦੇ ਕਿਸਾਨ ਹਾਂ ਤੇ ਸਾਡਾ ਦਾਰੋਮਦਾਰ ਇਨ੍ਹਾਂ ਫ਼ਸਲ ਦੇ ਸਹਾਰੇ ਚਲਦਾ ਹੈ ਪਰ ਰਾਵੀ ਦਰਿਆ ‘ਚ  ਹਾੜ ਆਉਣ ਕਾਰਨ ਸਾਡੀ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ।

ਸਾਡੇ ਖਾਣ ਲਈ ਵੀ ਫ਼ਸਲ ਨਹੀਂ ਬਚਦੀ ਕਿਰਪਾ ਕਰੋ ਸਾਡੀਆਂ ਫ਼ਸਲਾਂ ਬਚੀਆਂ ਰਹਿਣ।  ਬਾਬਾ ਜੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣਿਆ ਤੇ ਉਨ੍ਹਾਂ ਉਸੇ ਸਮੇਂ ਉੱਠ ਕੇ ਆਪਣੇ ਮੂੰਹ ਚੋਂ ਟਾਹਲੀ ਦੀ ਦਾਤਣ ਗੱਡ ਕੇ ਰਾਵੀ ਦਰਿਆ ਦੇ ਕੰਢੇ  ‘ਤੇ ਗੱਡ ਦਿੱਤੀ ਤੇ ਪਾਣੀ ਨੂੰ ਬੇਨਤੀ ਕਰਦਿਆਂ ਬੋਲਿਆ ਕਿ ਆਪਣਾ ਰਸਤਾ ਬਦਲ ਲੈਣ ਤਾਂ ਜੋ ਕਿਸਾਨਾਂ ਨੂੰ ਤੰਗੀ ਨਾ ਆਵੇ। ਦੱਸਿਆ ਜਾਂਦਾ ਕਿ ਉਸ ਵੇਲੇ ਰਾਵੀ ਦਰਿਆ ਨੇ ਆਪਣਾ ਰੁਖ਼ ਬਦਲ ਲਿਆ ਤੇ ਜਿਸ ਜਗ੍ਹਾ ਤੇ ਬਾਬਾ ਸ੍ਰੀ ਚੰਦ ਵੱਲੋਂ ਦਾਤਣ ਗੱਡੀ ਗਈ ਸੀ ਉਸ ਜਗ੍ਹਾ ‘ਤੇ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਦੇ ਰੂਪ ਵਿੱਚ ਸੁਸ਼ੋਭਿਤ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *