Government Job ਛੱਡ ਕੇ ਚੁਣਿਆ ਸੀ ਹੱਥੀਂ ਕੰਮ, ਮਸ਼ੀਨੀ ਯੁਗ ‘ਚ ਹੋ ਰਿਹਾ ਅਲੋਪ

By Bneews Oct 13, 2023

ਕੋਈ ਸਮਾਂ ਸੀ ਜਦੋਂ ਲੋਕ ਹੱਥੀਂ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਸਮਾਂ ਬੀਤਦਾ ਗਿਆ ਅਤੇ ਹੱਥੀਂ ਕੰਮ ਕਰਨ ਤੋਂ ਬਾਅਦ ਮਸ਼ੀਨੀ ਯੁੱਗ ਨੇ ਆਪਣੇ ਲਈ ਇੱਕ ਖਾਸ ਥਾਂ ਬਣਾ ਲਈ। ਮਸ਼ੀਨੀ ਯੁੱਗ ਦੇ ਆਉਣ ਨਾਲ ਸਮੇਂ ਦੀ ਬੱਚਤ ਹੋਣੀ ਸ਼ੁਰੂ ਹੋ ਗਈ, ਇਸ ਲਈ ਲੋਕਾਂ ਨੇ ਵੀ ਇਸ ਵਿਚ ਦਿਲਚਸਪੀ ਦਿਖਾਈ। ਪਰ ਇਸ ਮਸ਼ੀਨੀ ਯੁੱਗ ਦੇ ਆਉਣ ਨਾਲ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਦਾ ਰੁਜ਼ਗਾਰ ਵੀ ਬਹੁਤ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਕਈ ਦਸਤਕਾਰੀ ਕਾਰੋਬਾਰ ਬੰਦ ਹੋ ਗਏ ਹਨ ਅਤੇ ਕੁਝ ਬਾਕੀ ਕਾਰੋਬਾਰ ਵੀ ਬੰਦ ਹੋਣ ਦੇ ਕੰਢੇ ਹਨ।

ਅੱਜ ਅਸੀਂ ਤੁਹਾਨੂੰ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੇ ਰਹਿਣ ਵਾਲੇ ਬਨਾਰਸੀ ਦਾਸ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੇ ਦੇਸ਼ ਦੀ ਆਜ਼ਾਦੀ ਦੇ ਸਮੇਂ ਲੁਹਾਰ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਮਸ਼ੀਨੀ ਯੁੱਗ ਕਾਰਨ ਉਸ ਦਾ ਕਾਰੋਬਾਰ ਲਗਭਗ ਬੰਦ ਹੋ ਗਿਆ ਹੈ। ਬਨਾਰਸੀ ਦਾਸ ਨੇ ਦੱਸਿਆ ਕਿ ਉਸ ਦਾ ਜਨਮ ਪਾਕਿਸਤਾਨ (Pakistan) ਦੇ ਪਿੰਡ ਦਨੌਰੀ ਵਿੱਚ ਹੋਇਆ ਸੀ ਅਤੇ ਵੰਡ ਤੋਂ ਬਾਅਦ ਉਸ ਦਾ ਪਰਿਵਾਰ ਭਾਰਤ (India) ਆ ਕੇ ਜ਼ਿਲ੍ਹਾ ਪਠਾਨਕੋਟ (Pathankot) ਦੇ ਸਾਜਨਪੁਰ ਵਿੱਚ ਆ ਕੇ ਵੱਸ ਗਿਆ ਸੀ।ਉਸ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਪਾਕਿਸਤਾਨ ਵਿਚ ਲੁਹਾਰ ਦਾ ਕੰਮ ਕਰਦੇ ਸਨ ਅਤੇ ਆਪਣੇ ਪਿਤਾ ਤੋਂ ਸਿੱਖਿਆ ਲੈ ਕੇ ਉਸ ਨੇ ਸੁਜਾਨਪੁਰ ਵਿਚ ਇਹ ਕੰਮ ਸ਼ੁਰੂ ਕੀਤਾ ਸੀ।

ਬਨਾਰਸੀ ਦਾਸ ਨੇ ਦੱਸਿਆ ਕਿ ਉਸ ਸਮੇਂ ਉਸ ਨੂੰ ਸਰਕਾਰੀ ਨੌਕਰੀ ਵੀ ਮਿਲ ਰਹੀ ਸੀ ਪਰ ਉਸ ਨੇ ਆਪਣੇ ਇਸ ਹੱਥੀਂ ਕੰਮ ਕਰਨ ਵਿੱਚ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਇਹ ਕੰਮ ਲਗਭਗ ਖਤਮ ਹੋ ਗਿਆ ਹੈ ਅਤੇ ਨਵੀਂ ਪੀੜ੍ਹੀ ਵੀ ਇਸ ਕੰਮ ਨੂੰ ਕਰਨ ਲਈ ਉਤਸਾਹਿਤ ਨਹੀਂ ਹੈ। ਕਿਉਂਕਿ ਇਸ ਕੰਮ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਮੁਨਾਫਾ ਵੀ ਬਹੁਤ ਘੱਟ ਹੁੰਦਾ ਹੈ,ਉਨ੍ਹਾਂ ਕਿਹਾ ਕਿ ਹੁਣ ਦੁਕਾਨਾਂ ‘ਤੇ ਕੁਝ ਹੀ ਲੋਕ ਆਉਂਦੇ ਹਨ ਅਤੇ ਉਹ ਵੀ ਆਪਣੇ ਔਜਾਰ ਠੀਕ ਕਰਵਾਉਣ ਲਈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *