85 ਸਾਲਾਂ ਦੇ ਬਜ਼ੁਰਗ ਨੂੰ ਉਸ ਦੀ ਪਤਨੀ ਨੇ ਦਿੱਤਾ ਧੋਖਾ, 4 ਲੱਖ ਲੈ ਕੇ ਹੋਈ ਫਰਾਰ

By Bneews Nov 25, 2023

ਕਹਿੰਦੇ ਪਤੀ ਪਤਨੀ ਦਾ ਸਾਥ ਜਨਮ ਜਨਮ ਦਾ ਹੁੰਦਾ ਹੈ। ਕਹਿੰਦੇ ਹਨ ਇਹ ਦੋ ਪਹੀਏ ਹੁੰਦੇ ਹਨ ਗੱਡੀ ਦੇ ਜੇ ਇੱਕ ਪਹਿਆ ਵੀ ਲਹਿ ਜਾਏ ਤਾਂ ਗੱਡੀ ਰੁਕ ਜਾਂਦੀ ਹੈ। ਜੇਕਰ ਪਤੀ ਪਤਨੀ ਹੀ ਇੱਕ ਦੂਜੇ ਨੂੰ ਧੋਖਾ ਦੇ ਦੇਵੇ ਤਾਂ ਸੋਚੋ ਜ਼ਿੰਦਗੀ ਕਿਵੇਂ ਬਤੀਤ ਹੁੰਦੀ। ਉਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹ ਜਿੱਥੇ, ਪਤਨੀ ਵੱਲੋਂ ਆਪਣੇ ਹੀ ਪਤੀ ਨੂੰ ਧੋਖਾ ਦਿੱਤਾ ਗਿਆ ਹੈ। ਦੱਸ ਦਈਏ ਇੱਕ 84 ਸਾਲ ਦੇ ਬਜ਼ੁਰਗ ਸਰਦੂਲ ਸਿੰਘ ਦੀ ਦੂਸਰੀ ਪਤਨੀ ਚਰਨਜੀਤ ਕੌਰ ਨੇ ਸਰਦੂਲ ਸਿੰਘ ਦੀ ਸਾਰੀ ਉਮਰ ਦੀ ਇਕੱਠੀ ਕੀਤੀ ਪੂੰਜੀ ਲੈ ਕੇ ਫਰਾਰ ਹੋ ਗਈ।

ਜਿਸਦੇ ਚਲਦੇ ਸਰਦੂਲ ਸਿੰਘ ਸਦਮੇ ਵਿੱਚ ਆ ਗਿਆ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਇਸ ਮੌਕੇ ਪੀੜਿਤ ਸਰਦੂਲ ਸਿੰਘ ਨੇ ਦੱਸਿਆ ਕਿ ਉਹ ਛੇਹਰਟਾ ਇਲਾਕੇ ਦਾ ਰਹਿਣ ਵਾਲਾ ਹੈ ਤੇ ਉਸ ਦਾ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਦੂਸਰਾ ਵਿਆਹ ਚਰਨਜੀਤ ਕੌਰ ਨਾਲ ਕਰ ਲਿਆ ਤੇ ਉਸ ਦੇ ਵਿਆਹ ਨੂੰ 15 ਸਾਲ ਹੋ ਚੱਲੇ ਹਨ। ਉਸ ਦਾ ਲਾਨਸ ਰੋਡ ਉੱਤੇ ਇੱਕ ਬੈਂਕ ਦੇ ਵਿੱਚ ਖਾਤਾ ਚੱਲ ਰਿਹਾ ਸੀ,

ਜਿਸ ਦੇ ਵਿੱਚ 4 ਲੱਖ ਰੁਪਏ ਜਮ੍ਹਾ ਪਏ ਸਨ ਤੇ ਉਸ ਦੀ ਪਤਨੀ ਵੱਲੋਂ ਉਸ ਨੂੰ ਧੋਖੇ ਵਿੱਚ ਲੈ ਕੇ ਕਿਹਾ ਗਿਆ ਕਿ ਉਸ ਦਾ ਬੈਂਕ ਅਕਾਊਂਟ 66 ਦੇ ਕਿਸੇ ਬੈਂਕ ਵਿੱਚ ਟਰਾਂਸਫਰ ਕਰਵਾ ਦਿੱਤਾ ਜਾਵੇਗਾ। ਜਿਸ ਦੇ ਚਲਦੇ ਉਹ ਆਪਣੀ ਪਤਨੀ ਦੇ ਬਹਿਕਾਵੇ ਵਿੱਚ ਆ ਗਿਆ।ਸਰਦੂਲ ਸਿੰਘ ਨੂੰ ਉਸ ਵੇਲੇ ਪਤਾ ਲੱਗਾ ਕਿ ਉਸ ਦੇ ਬੈਂਕ ਵਿੱਚੋਂ 4 ਲੱਖ ਰੁਪਏ ਦੀ ਰਾਸ਼ੀ ਨਿਕਲ ਚੁੱਕੀ ਸੀ ਤੇ ਉਸ ਦੀ ਪਤਨੀ ਪੈਸੇ ਲੈ ਕੇ ਫਰਾਰ ਹੋ ਗਈ।

ਜਦੋਂ ਉਸ ਦੇ ਬੱਚਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਦੂਸਰੀ ਮਾਂ ਵੱਲੋਂ ਉਸ ਦੇ ਪਿਤਾ ਦੇ ਨਾਲ ਧੋਖਾ ਕਰਕੇ ਉਸ ਦੇ ਬੈਂਕ ਵਿੱਚੋਂ ਪੈਸੇ ਕਢਵਾ ਲਏ ਗਏ ਹਨ ਤੇ ਉਹਨਾਂ ਆਪਣੇ ਪਿਤਾ ਦੇ ਨਾਲ ਮਿਲ ਕੇ ਇਸ ਦੀ ਸ਼ਿਕਾਇਤ ਥਾਣਾ ਛੇਹਰਾਟਾ ਦੀ ਪੁਲਿਸ ਨੂੰ ਕੀਤੀ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ ਅਸੀਂ ਦਰ- ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹਾਂ। ਉਨ੍ਹਾਂ ਦੱਸਿਆ ਕਿ ਇਸ ਸਦਮੇ ਨੂੰ ਲੈ ਕੇ ਉਸ ਦੇ ਪਿਤਾ ਕਾਫੀ ਦਿਨ ਹਸਪਤਾਲ ਵਿੱਚ ਰਹੇ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *