2 ਸਕੇ ਭਰਾਵਾਂ ਨੇ ਦਰਿਆ ’ਚ ਮਾਰੀ ਛਾਲ, ਪੁਲਿਸ ’ਤੇ ਤੰਗ ਪ੍ਰੇਸ਼ਾਨ ਦੇ ਇਲਜ਼ਾਮ

By Bneews Aug 19, 2023

ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 1 ਦੇ ਐੱਸ. ਐੱਚ. ਓ. ਨਵਦੀਪ ਸਿੰਘ ਵੱਲੋਂ ਕਥਿਤ ਤੌਰ ’ਤੇ ਜ਼ਲੀਲ ਕਰਨ ’ਤੇ ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਪੈਂਦੇ ਗੋਇੰਦਵਾਲ ਨੇੜੇ ਬਿਆਸ ਦਰਿਆ ’ਤੇ ਬਣੇ ਪੁਲ ਤੋਂ 2 ਸਕੇ ਭਰਾਵਾਂ ਨੇ ਪਾਣੀ ’ਚ ਛਾਲ ਮਾਰ ਦਿੱਤੀ। ਫਿਲਹਾਲ ਦੋਹਾਂ ਭਰਾਵਾਂ ਦੀ ਭਾਲ ਨਹੀਂ ਹੋ ਸਕੀ ਹੈ। ਪੁਲਸ ਤੇ ਪਰਿਵਾਰ ਵੱਲੋਂ ਦੋਵਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ।ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਮਾਨਵਦੀਪ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਮਾਨਵਜੀਤ ਸਿੰਘ ਦੀ ਭੈਣ ਪਰਮਿੰਦਰ ਕੌਰ ਦਾ ਆਪਣੇ ਪਤੀ ਗੁਰਮੀਤ ਸਿੰਘ ਤੇ ਉਸ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਝਗੜੇ ਦੇ ਹੱਲ ਲਈ ਉਹ ਥਾਣਾ ਡਵੀਜ਼ਨ 1 ਜਲੰਧਰ ’ਚ ਆਏ।

ਉਸ ਵਕਤ ਉਨ੍ਹਾਂ ਨਾਲ ਮਾਨਵਜੀਤ ਸਿੰਘ ਢਿੱਲੋਂ ਪੁੱਤਰ ਜਤਿੰਦਰ ਸਿੰਘ ਢਿੱਲੋਂ ਹੋਰ ਮੋਹਤਬਰ ਵੀ ਮੌਜੂਦ ਸਨ। ਮਾਨਵਦੀਪ ਸਿੰਘ ਨੇ ਦੱਸਿਆ ਕਿ ਥਾਣੇ ’ਚ ਜਾ ਕੇ ਮਾਨਵਜੀਤ ਸਿੰਘ ਢਿੱਲੋਂ ਦੀ ਐੱਸ. ਐੱਚ. ਓ. ਨਵਦੀਪ ਸਿੰਘ ਨਾਲ ਫੋਨ ’ਤੇ ਗੱਲ ਹੋਈ, ਜਿਨ੍ਹਾਂ ਬੜੇ ਮਾੜੇ ਵਤੀਰੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਐੱਸ. ਐੱਚ. ਓ. ਨਵਦੀਪ ਸਿੰਘ ਨੇ ਉਨ੍ਹਾਂ ਨੂੰ 16 ਅਗਸਤ ਨੂੰ ਥਾਣੇ ਬੁਲਾਇਆ। ਮਾਨਵਦੀਪ ਸਿੰਘ ਨੇ ਕਿਹਾ ਕਿ 16 ਅਗਸਤ ਨੂੰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ, ਇਸ ਕਰ ਕੇ ਭਗਵੰਤ ਸਿੰਘ, ਮਾਨਵਜੀਤ ਸਿੰਘ ਢਿੱਲੋਂ, ਉਸ ਦੇ ਦੋਸਤ ਦੀ ਮਾਤਾ ਦਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਤੇ ਹੋਰ ਮੋਹਤਬਰ ਤੇ ਰਿਸ਼ਤੇਦਾਰ ਥਾਣੇ ਆ ਗਏ। ਉਧਰ, ਦੂਸਰੀ ਧਿਰ ਵੀ ਮੌਜੂਦ ਸੀ, ਦੋਵਾਂ ਧਿਰਾਂ ’ਚ ਕਾਫੀ ਤੂੰ-ਤੂੰ, ਮੈਂ-ਮੈਂ ਹੋਈ।

ਇਸ ਦੌਰਾਨ ਲੜਕੇ ਧਿਰ ਨੇ ਸਾਡੀ ਧੀ ਪਰਮਿੰਦਰ ਕੌਰ ਅਤੇ ਮਾਨਵਜੀਤ ਸਿੰਘ ਢਿੱਲੋਂ ਨਾਲ ਗਾਲੀ-ਗਲੋਚ ਕੀਤਾ ਪਰ ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਵਿਰੋਧੀ ਧਿਰ ਨੂੰ ਬਾਹਰ ਭੇਜਣ ਦੀ ਬਜਾਏ ਸਾਡੇ ਪਰਿਵਾਰ ਨੂੰ ਹੀ ਥਾਣੇ ਤੋਂ ਬਾਹਰ ਕਰ ਦਿੱਤਾ। ਕੁਝ ਦੇਰ ਬਾਅਦ ਪੁਲਸ ਮੁਲਾਜ਼ਮ ਮਾਨਵਜੀਤ ਸਿੰਘ ਢਿੱਲੋਂ ਨੂੰ ਐੱਸ. ਐੱਚ. ਓ. ਨਵਦੀਪ ਸਿੰਘ ਕੋਲ ਲੈ ਗਏ। ਕੁਝ ਮਿੰਟਾਂ ਬਾਅਦ ਉਨ੍ਹਾਂ ਦੇ ਕਮਰੇ ਦੇ ਅੰਦਰੋਂ ਚੀਕਾਂ ਦੀ ਆਵਾਜ਼ਾਂ ਆਉਣ ’ਤੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਪੁਲਸ ਮੁਲਾਜ਼ਮਾਂ ਨੇ ਮਾਨਵਜੀਤ ਸਿੰਘ ਢਿੱਲੋਂ ਦੀ ਪੱਗ ਥੱਪੜ ਮਾਰ ਕੇ ਉਤਾਰ ਦਿੱਤੀ ਤੇ ਕਾਫੀ ਕੁੱਟਿਆ। ਮਾਨਵਦੀਪ ਸਿੰਘ ਨੇ ਕਿਹਾ ਕਿ ਰਾਤ ਕਰੀਬ 8 ਵਜੇ ਮਾਨਵਜੀਤ ਸਿੰਘ ਢਿੱਲੋਂ ਖ਼ਿਲਾਫ਼ ਡੀ. ਡੀ. ਆਰ. ਨੰ. 28 ਅਧੀਨ ਧਾਰਾ 107/51 ਸੀ. ਆਰ. ਪੀ. ਸੀ. ਦਰਜ ਕਰ ਦਿੱਤੀ ਤੇ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ।

ਇਸ ਦੌਰਾਨ ਜਸ਼ਨਬੀਰ ਸਿੰਘ ਪੁੱਤਰ ਜਤਿੰਦਰ ਪਾਲ ਢਿੱਲੋਂ, ਜੋ ਕਿ ਮਾਨਵਜੀਤ ਸਿੰਘ ਦਾ ਛੋਟਾ ਭਰਾ ਹੈ, ਨੂੰ ਭਰਾ ’ਤੇ ਹੋਏ ਨਾਜਾਇਜ਼ ਤਸ਼ੱਦਦ ਦਾ ਪਤਾ ਲੱਗਾ ਤਾਂ ਉਹ ਗੱਲ ਦਿਲ ’ਤੇ ਲਾ ਗਿਆ। ਅਗਲੇ ਦਿਨ ਮਾਨਵਜੀਤ ਸਿੰਘ ਢਿੱਲੋਂ ਦੀ ਸ਼ਾਮ ਨੂੰ ਜ਼ਮਾਨਤ ਹੋ ਗਈ ਤੇ ਘਰ ਆ ਗਿਆ। ਉਸੇ ਦਿਨ ਸਵੇਰ ਤੋਂ ਹੀ ਜਸ਼ਨਦੀਪ ਸਿੰਘ ਘਰ ਤੋਂ ਬਿਨਾਂ ਦੱਸੇ ਚਲਾ ਗਿਆ। ਮਾਨਵਜੀਤ ਸਿੰਘ ਢਿੱਲੋਂ ਨੇ ਆਪਣੇ ਨੰਬਰ ਤੋਂ ਜਸ਼ਨਬੀਰ ਸਿੰਘ ਨੂੰ ਫੋਨ ਲਾਇਆ ਤਾਂ ਉਸਨੇ ਫੋਨ ਚੱਕ ਲਿਆ। ਜਸ਼ਨਬੀਰ ਸਿੰਘ ਨੇ ਉਸਨੂੰ ਕਿਹਾ ਕਿ ਐੱਸ. ਐੱਚ. ਓ. ਨੇ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਚੁੱਕਿਆ ਹੈ, ਮੇਰਾ ਜੀਅ ਕਰਦਾ ਹੈ ਕਿ ਮੈਂ ਦਰਿਆ ਵਿਚ ਛਾਲ ਮਾਰ ਕੇ ਮਰ ਜਾਵਾ, ਇੰਨੇ ਨੂੰ ਫੋਨ ’ਤੇ ਗੱਲ ਕਰਦਾ ਹੋਇਆ ਮਾਨਵਜੀਤ ਸਿੰਘ ਵੀ ਮੌਕੇ ’ਤੇ ਜਾ ਪਹੁੰਚਿਆ।

ਇਸ ਦੌਰਾਨ ਗੋਇੰਦਵਾਲ ਨੇੜੇ ਬਿਆਸ ਦਰਿਆ ’ਤੇ ਬਣੇ ਪੁਲ ਤੋਂ ਜਸ਼ਨਬੀਰ ਸਿੰਘ ਨੇ ਛਾਲ ਮਾਰ ਦਿੱਤੀ। ਜਿਸ ਦੇ ਮਗਰ ਹੀ ਮਾਨਵਜੀਤ ਸਿੰਘ ਢਿੱਲੋਂ ਨੇ ਵੀ ਛਾਲ ਮਾਰ ਦਿੱਤੀ। ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਨਵਜੀਤ ਸਿੰਘ ਤੇ ਜਸ਼ਨਬੀਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ, ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਐੱਸ. ਐੱਚ. ਓ. ਸਸਪੈਂਡ ਕਰ ਕੇ ਉਨ੍ਹਾਂ ’ਤੇ ਤਸ਼ੱਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ ਤੇ ਲੜਕੇ ਵਾਲੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *