ਲੁਟੇਰਿਆਂ ਦੀ ਸ਼ਰਮਨਾਕ ਕਰਤੂਤ ! ਮਾਂ-ਧੀ ਨੂੰ ਬਣਾਇਆ ਲੁੱਟ ਦਾ ਸ਼ਿਕਾਰ ਲੁੱਟ ਖੋਹ ‘ਚ ਵਾਪਰਿਆ ਵੱਡਾ ਹਾਦਸਾ ..

By Bneews Sep 27, 2023

ਸੈਕਟਰ-68 ‘ਚ ਦਿਨ-ਦਿਹਾੜੇ ਲੁਟੇਰੇ ਬਜ਼ੁਰਗਾਂ ਅਤੇ ਔਰਤਾਂ ਨੂੰ ਅਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਸੈਕਟਰ-68 ਵਿਚ 13 ਦਿਨਾਂ ਵਿਚ ਸਨੈਚਿੰਗ ਦੀ ਦੂਜੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਸੋਮਵਾਰ ਸ਼ਾਮ ਨੂੰ ਵਾਪਰੀ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਮਯਾਬ ਨਹੀਂ ਹੋ ਸਕੇ। ਬਾਈਕ ਸਵਾਰਾਂ ਨੇ ਚੱਲਦੀ ਐਕਟਿਵਾ ‘ਤੇ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਚੇਨ ਫੜ ਲਈ, ਜਿਸ ਕਾਰਨ ਚੇਨ ਟੁੱਟ ਕੇ ਉਥੇ ਹੀ ਡਿੱਗ ਪਈ।

ਇਸ ਘਟਨਾ ‘ਚ ਐਕਟਿਵਾ ਸਵਾਰ ਦੋ ਔਰਤਾਂ ਸੰਤੁਲਨ ਗੁਆਉਣ ਕਾਰਨ ਹੇਠਾਂ ਡਿੱਗ ਗਈਆਂ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ. ਜਿਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿਤੀ ਗਈ। ਸਨੈਚਿੰਗ ਦਾ ਸ਼ਿਕਾਰ ਹੋਈ ਮਨਿਕਾ ਨੇ ਦਸਿਆ ਕਿ ਉਹ ਪੰਚਮ ਸੁਸਾਇਟੀ ਵਿਚ ਰਹਿੰਦੀ ਹੈ। ਉਸ ਦੀ ਧੀ ਪਲਕ ਚਿਤਕਾਰਾ ਇੰਸਟੀਚਿਊਟ ਵਿਚ ਪੜ੍ਹਦੀ ਹੈ। ਰੋਜ਼ਾਨਾ ਇੰਸਟੀਚਿਊਟ ਦੀ ਬੱਸ ਪਲਕ ਨੂੰ ਐਮਸੀ ਦਫ਼ਤਰ ਦੇ ਬਾਹਰ ਛੱਡ ਕੇ ਜਾਂਦੀ ਹੈ ਅਤੇ ਉਥੋਂ ਉਹ ਐਕਟਿਵਾ ‘ਤੇ ਅਪਣੀ ਧੀ ਨੂੰ ਘਰ ਲੈ ਆਉਂਦੀ ਹੈ।

ਬੀਤੀ ਸ਼ਾਮ ਕਰੀਬ 4.30 ਵਜੇ ਉਹ ਪਲਕ ਨੂੰ ਲੈਣ ਗਈ ਸੀ। ਜਦੋਂ ਉਹ ਦੋਵੇਂ ਐਕਟਿਵਾ ‘ਤੇ ਘਰ ਆ ਰਹੇ ਸਨ ਤਾਂ ਐਮਸੀ ਦਫ਼ਤਰ ਤੋਂ ਅੰਦਰ ਮੁੜਦੇ ਸਮੇਂ ਪਲਸਰ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਐਕਟਿਵਾ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਜਦੋਂ ਉਹ ਪੰਚਮ ਸੁਸਾਇਟੀ ਦੇ ਬਾਹਰ ਪਹੁੰਚੀ ਤਾਂ ਪਿੱਛੇ ਆ ਰਹੇ ਐਕਟਿਵਾ ਪਲਸਰ ‘ਤੇ ਬੈਠੇ ਨੌਜਵਾਨ ਨੇ ਉਸ ਦੀ ਢਾਈ ਤੋਲੇ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਚੇਨ ਫੜ ਲਈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *