ਲਾੜੇ ਦੇ ਬੰਨੇ ਰਹਿ ਗਏ ਸਿਹਰੇ, ਵਿਚੋਲਣ ਠੱਗੀ ਮਾਰ ਕੇ ਹੋਈ ਫਰਾਰ

By Bneews Jan 7, 2024

ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਵਿਖੇ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ ਜਦੋਂ ਵਿਆਹ ਵਾਲੇ ਮੁੰਡੇ ਦੇ ਵਿਆਹ ਦੇ ਚਾਅ ਧਰੇ ਧਰਾਏ ਹੀ ਰਹਿ ਗਏ। ਪਤਾ ਲੱਗਿਆ ਕਿ ਵਿਚੋਲਣ ਪੈਸੇ ਲੈ ਕੇ ਫਰਾਰ ਹੋ ਗਈ ਅਤੇ ਮੁੰਡੇ ਦੇ ਘਰ ਟੈਂਟ ਲੱਗਿਆ ਲਗਾਇਆ ਅਤੇ ਮਠਿਆਈਆਂ ਵੀ ਪੱਕੀਆਂ ਪਕਾਈਆਂ ਰਹਿ ਗਈਆਂ। ਘਰ ਵਿਚ ਮੇਲ ਵੀ ਬੈਠਾ ਹੋਇਆ ਸੀ। ਘਟਨਾ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਹੈ। ਜਿੱਥੇ ਇਕ ਵਿਆਹ ਵਾਲੇ ਮੁੰਡੇ ਦੇ ਨਾਲ ਵੱਡਾ ਧੋਖਾ ਹੋ ਗਿਆ ਜਿਸ ਬਾਰੇ ਉਸ ਨੇ ਕਦੇ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਸੀ।

ਦੱਸ ਦਈਏ ਕਿ ਪਿੰਡ ਵੜਿੰਗ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੇ ਨਾਲ ਪਿੰਡ ਦੀ ਵਿਚੋਲਣ ਨੇ ਹੀ ਠੱਗੀ ਮਾਰੀ ਹੈ।ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਵਿਚੋਲਣ ਵੱਲੋਂ ਉਨ੍ਹਾਂ ਤੋਂ 50, 000 ਰੁਪਏ ਦੀ ਮੰਗ ਕੀਤੀ ਗਈ ਸੀ ਕਿ ਅਸੀਂ ਤੁਹਾਡੇ ਮੁੰਡੇ ਦਾ ਵਿਆਹ ਖੁਦ ਕਰਵਾਵਾਂਗੇ। ਵਿਚੋਲਨ ਨੇ ਨਾ ਤਾਂ ਉਨ੍ਹਾਂ ਨੂੰ ਵਿਆਹ ਵਾਲੀ ਕੁੜੀ ਵਿਖਾਈ ਅਤੇ ਨਾ ਹੀ ਕੁੜੀਆਂ ਵਾਲਿਆਂ ਦਾ ਪਤਾ ਦੱਸਿਆ ਪਰ ਜਦੋਂ ਬਰਾਤ ਲੈ ਕੇ ਜਾਣੀ ਸੀ ਤਾਂ ਵਿਆਹ ਦੇ ਚਾਅ ਧਰੇ ਧਰਾਏ ਰਹਿ ਗਏ।

ਵਿਆਹ ਵਾਲੇ ਦਿਨ ਜਦੋਂ ਉਹ ਵਿਚੋਲਣ ਦੇ ਘਰ ਗਏ ਤਾਂ ਪਤਾ ਲੱਗਾ ਕਿ ਵਿਚੋਲਣ ਤਾਂ 50 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਚੁੱਕੀ ਹੈ।ਉੱਥੇ ਹੀ ਵਿਆਹ ਵਾਲੇ ਮੁੰਡੇ ਦਾ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਜੰਝ ਲਈ ਆਈਆਂ ਗੱਡੀਆਂ ਨੂੰ ਵੀ ਵਾਪਸ ਮੋੜਨਾ ਪਿਆ। ਵਿਆਹ ਵਾਲੇ ਮੁੰਡੇ ਅਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਗਰੀਬ ਹਨ ਅਤੇ ਉਨ੍ਹਾਂ ਦਾ 3 ਲੱਖ ਰੁਪਏ ਤੱਕ ਦਾ ਖਰਚਾ ਵਿਆਹ ’ਤੇ ਹੋ ਚੁੱਕਾ ਹੈ

ਪਰ ਵਿਚੋਲਣ ਵੱਲੋਂ ਨਾ ਤਾਂ ਲੜਕੀ ਦਿਖਾਈ ਗਈ ਹੈ ਅਤੇ ਨਾ ਹੀ ਬਰਾਤ ਲਿਜਾਣ ਵਾਲੀ ਜਗ੍ਹਾ ਦੱਸੀ ਗਈ। ਉਧਰ ਜਦੋਂ ਇਸ ਮਾਮਲੇ ਸਬੰਧੀ ਥਾਣਾ ਬਰੀਵਾਲਾ ਦੇ ਐੱਸ. ਐੱਚ. ਓ. ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੀੜਤ ਪਰਿਵਾਰ ਦੀ ਸ਼ਿਕਾਇਤ ਆ ਚੁੱਕੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *