ਲਾਡੋਵਾਲ ਟੋਲ ਪਲਾਜ਼ੇ ਦੀਆਂ ਕੀਮਤਾਂ ‘ਚ ਹੋਇਆ ਵਾਧਾ , ਲੋਕ ਹੋਏ ਪਰੇਸ਼ਾਨ ! ਸੁਣੋ ਕੀ ਨੇ ਨਵੇਂ ਰੇਟ !

By Bneews Nov 26, 2023

ਇੱਕ ਪਾਸੇ ਸੂਬਾ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਉਤੇ ਟੋਲ ਪਲਾਜ਼ੇ ਬੰਦ ਕੀਤੇ ਜਾ ਰਹੇ ਹਨ, ਤਾਂ ਉਥੇ ਹੀ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਉਤੇ ਟੋਲ ਟੈਕਸ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਨੇ ਰਾਹਗੀਰਾਂ ਨੂੰ ਮਾਯੂਸ ਕਰ ਦਿੱਤਾ ਹੈ। ਬੀਤੀ ਰਾਤ ਤੋਂ ਇਹ ਵਧੀਆ ਕੀਮਤਾਂ ਲਾਗੂ ਕੀਤੀਆਂ ਗਈਆਂ ਹਨ। ਲਗਭਗ 30 ਫੀਸਦੀ ਦਾ ਇਜਾਫਾ ਕਰਨ ਕਰਕੇ ਲਗਭਗ ਹਰ ਗੱਡੀ ਦਾ ਰੇਟ ਇੱਕ ਸਾਈਡ ਦਾ 50 ਰੁਪਏ ਤੱਕ ਵੱਧ ਗਿਆ ਹੈ। ਜਿਸ ਦਾ ਲੋਕਾਂ ਦੇ ਵਿਰੋਧ ਕੀਤਾ ਹੈ ਅਤੇ

 

ਕਿਹਾ ਹੈ ਕਿ ਇਹ ਨਜਾਇਜ਼ ਹੈ। ਪੰਜਾਬ ਦਾ ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਸਰਕਾਰ ਨੂੰ ਇਸ ਤੇ ਠੱਲ ਪਾਉਣ ਦੀ ਲੋੜ ਹੈ। ਰਾਹਗੀਰਾਂ ਨੇ ਕਿਹਾ ਕਿ ਮਨਮਰਜ਼ੀ ਦੇ ਨਾਲ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਟੋਲ ਪਲਾਜ਼ਾ ਮੁਲਾਜ਼ਮਾਂ ਤੇ ਕੋਈ ਵੀ ਕੰਟਰੋਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬੀਤੇ ਛੇ ਮਹੀਨਿਆਂ ਦੇ ਵਿੱਚ ਤੀਜੀ ਵਾਰ ਇਹ ਕੀਮਤ ਵਧੀ ਹੈ। ਪਹਿਲਾਂ ਕੀਮਤਾਂ 135 ਰੁਪਏ ਸੀ ਉਸ ਤੋਂ ਬਾਅਦ 150 ਕਰ ਦਿੱਤੀ ਗਈ ਫਿਰ 165 ਅਤੇ ਹੁਣ 215 ਰੁਪਏ ਛੋਟੀ ਕਾਰ ਦੇ ਇੱਕ ਗੇੜੇ ਦੇ ਕਰ ਦਿੱਤੇ ਹਨ।

ਇਸੇ ਤਰ੍ਹਾਂ ਕਮਰਸ਼ੀਅਲ ਗੱਡੀਆਂ ਦੇ ਪਾਸ ਦੀ ਕੀਮਤ ਵੀ 20 ਕਿਲੋਮੀਟਰ ਦੀ ਰੇਂਜ ਤੱਕ 330 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਜੇਕਰ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਕਾਰ ਅਤੇ ਜੀਪ ਵੈਨ ਲਾਈਟ ਮੋਟਰ ਵਹੀਕਲ ਦੀ ਇੱਕ ਸਾਈਡ ਦਾ ਕਿਰਾਇਆ 215 ਰੁਪਏ ਜਦੋਂ ਕਿ ਦੋਨੇ ਪਾਸੇ ਦਾ ਕਿਰਾਇਆ 325 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੇਕਰ ਮਿੰਨੀ ਬੱਸ ਲਾਈਟ ਕਮਰਸ਼ੀਅਲ

ਵਹੀਕਲ ਦੀ ਗੱਲ ਕੀਤੀ ਜਾਵੇ, ਤਾਂ 350 ਰੁਪਏ ਇੱਕ ਸਾਈਡ ਦੇ 520 ਰੁਪਏ ਦੋਵੇਂ ਪਾਸਿਆਂ ਦੇ ਇਸੇ ਤਰ੍ਹਾਂ ਬਸ ਟਰੱਕ ਦੀ ਗੱਲ ਕੀਤੀ ਜਾਵੇ ਤਾਂ ਇੱਕ ਸਾਈਡ ਦੇ 730 ਰੁਪਏ, ਦੋਵਾਂ ਸਾਈਡਾਂ ਦੇ 1095 ਰੁਪਏ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਜੇਕਰ ਵੱਡੇ ਕਮਰਸ਼ਅਲ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਸਾਈਡ ਦਾ ਕਿਰਾਇਆ 795 ਕਰ ਦਿੱਤਾ ਗਿਆ ਹੈ। ਲੜੀਵਾਰ ਟੋਲ ਦੀਆਂ ਕੀਮਤਾਂ ਦੇ ਵਿੱਚ ਇਜਾਫਾ ਕੀਤਾ ਗਿਆ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *