ਬਿਆਸ ਦਰਿਆ ਦੀ ਭੇਂਟ ਚੜ੍ਹਿਆ ਗਰੀਬ ਕਿਸਾਨ ਦਾ ਘਰ, ਰੋ ਰੋ ਕੇ ਮੰਗਦਾ ਮਦਦ ਕਿੱਥੇ ਜਾਵਾਂ ਕੀ ਕਰਾਂ ਕੁਝ ਸਮਝ ਨਹੀਂ ਆਉਂਦਾ

By Bneews Aug 27, 2023

ਬੀਤੇ ਦਿਨੀਂ ਦਰਿਆ ਬਿਆਸ ਦੇ ਵਿਚ ਪਾਣੀ ਦਾ ਪੱਧਰ ਵਧਣ ਮਗਰੋਂ ਸੁਲਤਾਨਪੁਰ ਲੋਧੀ ਹਲਕੇ ਦੇ ਕਰੀਬ 16 ਟਾਪੂ ਨੂੰਮਾਂ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਸਨ। ਹੜ੍ਹਾਂ ਕਾਰਨ ਕਿਸਾਨਾਂ ਦੀਆਂ ਜਿੱਥੇ ਫ਼ਸਲਾਂ ਅਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ, ਉੱਥੇ ਹੀ ਘਰਾਂ ਨੂੰ ਵੀ ਵੱਡੀ ਮਾਰ ਮਾਰੀ ਹੈ। ਗਰੀਬ ਕਿਸਾਨ ਦਾ ਮਕਾਨ ਹੜ੍ਹਾਂ ਦੀ ਭੇਟ ਚੜ੍ਹਿਆ ਹੈ। ਉੱਥੇ ਹੀ ਘਰਾਂ ਨੂੰ ਵੱਡੀ ਮਾਰ ਮਾਰੀ ਹੈ। ਅਨੇਕਾਂ ਕਿਸਾਨਾਂ ਦੇ ਘਰ ਢਹਿ ਢੇਰੀ ਹੋ ਚੁੱਕੇ ਹਨ ਪਰ ਸਰਕਾਰੀ ਅੰਕੜਿਆਂ ਮੁਤਾਬਕ ਜ਼ਿਲ੍ਹਾ ਕਪੂਰਥਲਾ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ’ਚ ਹੀ ਨਹੀਂ ਆਉਣ ’ਤੇ ਲੋਕਾਂ ’ਚ ਬੇਹਦ ਰੋਸ ਪਾਇਆ ਜਾ ਰਿਹਾ ਹੈ। ਪਿੰਡ ਰਾਮਪੁਰ ਗੋਰੇ ਦੇ ਇਕ ਗਰੀਬ ਕਿਸਾਨ ਦਾ ਮਕਾਨ ਹੜ੍ਹਾਂ ਦੀ ਭੇਂਟ ਚੜ੍ਹਿਆ ਹੈ।

ਇਸ ਦੌਰਾਨ ਪੀੜਤਕਿਸਾਨ ਪ੍ਰਤਾਪ ਸਿੰਘ ਨੇ ਰੋ ਰੋ ਕੇ ਭਾਵੁਕ ਬੋਲਾਂ ਵਿਚ ਦੱਸਿਆ ਕਿ ਪਿਛਲੇ ਦਿਨੀਂ ਪੋਂਗ ਡੈਮ ਵਿਚੋਂ ਪਾਣੀ ਛੱਡੇ ਜਾਣ ਮਗਰੋਂ ਜਦੋਂ ਦਰਿਆ ਬਿਆਸ ਦੇ ਵਿਚ ਪਾਣੀ ਦਾ ਪੱਧਰ ਵਧਿਆ ਤਾਂ ਆਰਜੀ ਬੰਨ੍ਹ ਟੁੱਟਣ ਮਗਰੋਂ ਦਰਿਆ ਦਾ ਰੁਖ ਸਿੱਧਾ ਉਸਦੇ ਘਰ ਵੱਲ ਨੂੰ ਹੋ ਗਿਆ, ਜਿਸ ਮਗਰੋਂ ਹਫ਼ੜਾ-ਦਫ਼ੜੀ ਦੇ ਵਿਚ ਜਾਨ ਬਚਾਉਣ ਖਾਤਰ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਦੇਖਦਿਆਂ ਹੀ ਦੇਖਦਿਆਂ ਉਸ ਦਾ ਘਰ ਢਹਿ ਢੇਰੀ ਹੋ ਕੇ ਦਰਿਆ ਬਿਆਸ ਭੇਟ ਚੜ੍ਹ ਗਿਆ। ਉਸ ਨੇ ਦੱਸਿਆ ਕਿ ਉਸ ਦੇ ਕੋਲ ਮਹਿਜ ਡੇਢ ਏਕੜ ਜ਼ਮੀਨ ਹੈ ਉਹ ਆਪਣੇ ਇਲਾਜ ਦੇ ਲਈ ਗਹਿਣੇ ਰੱਖ ਚੁੱਕਿਆ ਸੀ, ਬਾਵਜੂਦ ਇਸ ਦੇ ਉਸ ਦਾ ਇਲਾਜ ਸਫਲ ਨਹੀਂ ਹੋ ਸਕਿਆ ਅਤੇ ਉਹ ਬਿਨਾਂ ਕਿਸੇ ਸਹਾਰੇ ਦੇ ਚੱਲਣ ਫਿਰਨ ਤੋਂ ਵੀ ਅਵਾਜਾਰ ਹੋ ਗਿਆ।

ਉਸ ਨੇ ਦੱਸਿਆ ਕਿ ਹੁਣ ਉਸ ਦੀ ਸਮਰਥਾ ਨਹੀਂ ਰਹੀ ਕਿ ਉਹ ਇਸ ਮਕਾਨ ਨੂੰ ਦੋਬਾਰਾ ਬਣਾ ਸਕੇ ਅਤੇ ਆਪਣੀ ਬੱਚੀ ਖੁਚੀ ਜ਼ਮੀਨ ਨੂੰ ਮੁੜ ਆਬਾਦ ਹੀ ਕਰ ਸਕੇ। ਹੁਣ ਉਸ ਦੇ ਕੋਲ ਕੋਈ ਟਿਕਾਣਾ ਵੀ ਨਹੀਂ ਹੈ, ਜਿੱਥੇ ਉਹ ਆਪਣੀ ਰਹਿੰਦੀ ਜ਼ਿੰਦਗੀ ਨੂੰ ਆਪਣੇ ਪਰਿਵਾਰ ਦੇ ਨਾਲ ਬਤਾ ਸਕੇ। ਲਿਹਾਜ਼ਾ ਉਸ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਅਤੇ ਸਰਪੰਚ ਜਗਦੀਪ ਸਿੰਘ ਨੇ ਵੀ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਲੋੜਵੰਦ ਕਿਸਾਨ ਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਚੱਲ ਫਿਰ ਵੀ ਨਹੀਂ ਸਕਦਾ ਅਤੇ

ਕੁਝ ਸਮਾਂ ਪਹਿਲਾਂ ਉਸ ਨੇ ਬੜੀ ਮਿਹਨਤ ਨਾਲ ਇਹ ਘਰ ਬਣਾਇਆ ਸੀ, ਜੋ ਕੀ ਢਹਿ ਢੇਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਕਿਸਾਨ ਗਾਂ ਦਾ ਦੁੱਧ ਵੇਚ ਕੇ ਘਰ ਦਾ ਗੁਜਾਰਾ ਚਲਾਉਂਦਾ ਸੀ, ਜੋ ਗਾਂ ਵੀ ਪਾਣੀ ’ਚ ਰੁਡ਼੍ਹ ਗਈ ਹੈ ਅਤੇ ਇਸ ਇਲਾਜ ਪੀ. ਜੀ. ਆਈ. ਤੋਂ ਹੋ ਰਿਹਾ, ਜਿਸ ’ਤੇ ਵੀ ਕਾਫ਼ੀ ਖ਼ਰਚਾ ਆਉਂਦਾ ਹੈ। ਮੰਡ ਖੇਤਰ ’ਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਸੀਹਾ ਬਣੇ ਕਿਸਾਨ ਸੰਘਰਸ਼ ਕਮੇਟੀ

ਕੋਟ ਬੁੱਢਾ ਦੇ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਕਿਹਾ ਕਿ ਹੜ੍ਹ ਦਾ ਕਹਿਰ ਮੰਡ ’ਚ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਪੀੜ੍ਹਤ ਕਿਸਾਨ ਦਾ ਮਾਨ ਢਹਿ-ਢੇਰੀ ਹੋ ਗਿਆ ਹੈ। ਫ਼ਸਲ ਪਹਿਲਾਂ ਹੀ ਖਰਾਬ ਹੋ ਚੁੱਕੀ ਹੈ। ਬੀਤੇ ਦਿਨੀਂ ਜਦੋਂ ਧੁੱਸੀ ਬੰਨ੍ਹ ਟੁੱਟਾ ਸੀ ਉਸ ਨਾਲ ਪੈਦਾ ਹੋਈ ਹੜ੍ਹ ਦੀ ਸਥਿਤੀ ਇਸ ਗਰੀਬ ਦਾ ਮਕਾਨ ਵੀ ਭੇਟ ਚੜ੍ਹ ਗਿਆ ਹੈ। ਘਰ ’ਰ ਰੱਖੀ ਕਣਕ ਤੇ ਹੋਰ ਸਾਰਾ ਸਾਮਾਨ ਪਾਣੀ ’ਚ ਰੁੜ੍ਹ ਗਿਆ ਹੈ ਸਿਰਫ ਇਸ ਗਰੀਬ ਕਿਸਾਨ ਦੇ ਤਨ ਉੱਪਰ ਕਪੜੇ ਹੀ ਰਹਿ ਗਏ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *