ਫਿਰੌਤੀ ਨਾ ਦੇਣ ‘ਤੇ ਚੱਲੀਆਂ ਗੋਲੀਆਂ, ਰਾਤ ਦੇ ਹਨ੍ਹੇਰੇ ‘ਚ ਮੁਲਜ਼ਮਾਂ ਨੇ ਕੀਤੇ ਤਾੜ-ਤਾੜ ਫਾਇਰ

By Bneews Jan 24, 2024

ਬੀਤੀ ਦੇਰ ਰਾਤ ਬਟਾਲਾ ਚ ਜਲੰਧਰ ਰੋਡ ਤੇ ਸਥਿਤ ਪੰਜਾਬ ਫਾਇਨਾਂਸ ਕੰਪਨੀ ਦੇ ਬਾਹਰ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨੌਜਵਾਨਾਂ ਵੱਲੋਂ ਦਫਤਰ ਦੇ ਬਾਹਰ ਪੰਜ ਦੇ ਕਰੀਬ ਫਾਇਰ ਕੀਤੇ ਗਏ।ਫਾਇਨਾਂਸ ਕੰਪਨੀ ਦੇ ਮਾਲਿਕ ਨੂੰ ਲਗਾਤਾਰ ਫਿਰੌਤੀ ਦੇ ਫੋਨ ਆ ਰਹੇ ਸਨ ਅਤੇ ਫਿਰੋਤੀ ਨਾ ਦੇਣ ਤੇ ਨਤੀਜਾ ਭੁਗਤਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ।

ਉੱਥੇ ਹੀ ਗੋਲੀਆਂ ਚਲਾਉਣ ਦੀ ਵਾਰਦਾਤ ਦੀ ਸੀ ਸੀ ਟੀ ਵੀ ਸਾਹਮਣੇ ਆਈ ਹੈ। ਦੂਜੇ ਪਾਸੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਫਾਇਨਾਂਸ ਕੰਪਨੀ ਦੇ ਮਾਲਿਕ ਹਨੀ ਅਗਰਵਾਲ ਨੇ ਦੱਸਿਆ ਕਿ ਕਲ ਦਫਤਰ ਬੰਦ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਲੇਕਿਨ ਉਕਤ ਅਣਪਛਾਤਿਆਂ ਵਲੋਂ ਪੰਜ ਫਾਇਰ ਕੀਤੇ ਗਏ ਹਨ ਜਿਹਨਾਂ ਦੇ ਖੋਲ ਵੀ ਬਰਾਮਦ ਕਰ ਲਏ ਗਏ ਹਨ ।

ਉਹਨਾ ਦੱਸਿਆ ਕਿ ਓਹਨਾਂ ਨੂੰ ਪਹਿਲਾਂ ਵੀ ਕਿਸੇ ਅਣਪਛਾਤੇ ਵਲੋਂ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਭਰੀਆਂ ਫੋਨ ਕਾਲ ਕੀਤੀਆਂ ਗਈਆਂ ਸੀ ਜਿਹਨਾਂ ਵਿਚ ਉਕਤ ਵਿਅਕਤੀ ਵਲੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਤੇ ਹੁਣ ਮੇਰੇ ਦਫਤਰ ਉਤੇ ਫਾਇਰਿੰਗ ਕੀਤੀ ਗਈ ਹੈ ।ਓਥੇ ਹੀ ਮੌਕਾ ਦੇਖਣ ਪਹੁੰਚੇ ਐਸ ਪੀ ਗੁਰਪ੍ਰੀਤ ਗਿਲ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਣਪਛਾਤਾ ਸੀ ਸੀ ਟੀ ਵੀ ਵਿੱਚ ਕੈਦ ਹੋਇਆ ਹੈ ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *