ਫਰਸ਼ ‘ਤੇ ਔਰਤ ਨੇ ਦਿੱਤਾ ਬੱਚੀ ਨੂੰ ਜਨਮ, ਸਿਹਤ ਸਹੂਲਤਾਂ ਦੀ ਖੁੱਲ੍ਹੀ ਪੋਲ

By Bneews Aug 30, 2023

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਪਰਦਾਫ਼ਾਸ਼ ਬੀਤੀ ਰਾਤ ਉਸ ਸਮੇਂ ਹੋਇਆ ਜਦੋਂ ਇਕ ਪਰਵਾਸੀ ਔਰਤ ਦੀ ਮੱਲਾਂਵਾਲਾ ਦੇ ਮੁਹੱਲਾ ਕਲੀਨਿਕ ਦੇ ਬਾਹਰ ਫਰਸ਼ ’ਤੇ ਹੀ ਬੱਚੀ ਨੂੰ ਜਨਮ ਦੇਣ ਦੀ ਵੀਡੀਓ ਵਾਇਰਲ ਹੋ ਗਈ। ਇਸ ਸਬੰਧੀ ਜਦੋਂ ਹਸਪਤਾਲ ਦੇ ਸਟਾਫ ਏਐੱਨਐੱਮ ਛਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਸਿਰਫ਼ ਇਕ ਕਲਾਸ ਫੋਰ ਦਾ ਮੁਲਾਜ਼ਮ ਹੈ ਜੋ ਹੜ੍ਹ ਕਾਰਨ ਬੰਨ੍ਹ ’ਤੇ ਡਿਊਟੀ ਦਿੰਦਾ ਹੈ।

ਅੱਜ ਤੋਂ 4 ਦਿਨ ਪਹਿਲਾਂ ਇਕ ਗਰਭਵਤੀ ਔਰਤ ਰਾਤ 9 ਵਜੇ ਇਸ ਮੁਹੱਲਾ ਕਲੀਨਿਕ ’ਤੇ ਆਈ ਸੀ ਤੇ ਹਸਪਤਾਲ ਦੇ ਅੰਦਰ ਦਾਖ਼ਲ ਹੁੰਦੇ ਸਮੇਂ ਉਸ ਨੂੰ ਦਰਦ ਹੋਣ ਲੱਗਾ ਅਤੇ ਉਸ ਔਰਤ ਨੇ ਉਥੇ ਹੀ ਬੱਚੀ ਨੂੰ ਜਨਮ ਦਿੱਤਾ। ਸਾਡਾ ਕਲਾਸ 4 ਦਾ ਮੁਲਾਜ਼ਮ ਇਸ ਸਮੇਂ ਹੜ੍ਹ ਕਾਰਨ ਦਰਿਆ ’ਤੇ ਡਿਊਟੀ ਕਰ ਕੇ ਹਸਪਤਾਲ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਔਰਤ ਨੂੰ ਉਸਦੇ ਪਰਿਵਾਰਿਕ ਮੈਂਬਰ ਵਾਪਸ ਲਿਜਾ ਜਾ ਰਹੇ ਸਨ।

ਜੇਕਰ ਉਸ ਪਰਵਾਸੀ ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੰਦੀ ਤਾਂ ਸਾਡੇ ਦੋ ਸਟਾਫ ਮੈਂਬਰ ਰਾਤ ਮੱਲਾਂਵਾਲਾ ਵਿਚ ਰਹਿੰਦੇ ਹਨ। ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਡਾ ਕਲਾਸ ਫੋਰ ਮੁਲਾਜ਼ਮ ਉਸੇ ਸਮੇਂ ਸਿਹਤ ਕਰਮਚਾਰੀ ਨੂੰ ਫੋਨ ਕਰਦਾ ਹੈ ਅਤੇ ਸਿਹਤ ਅਧਿਕਾਰੀ ਨੂੰ ਮੁੱਢਲੀ ਸਹਾਇਤਾ ਦੇਣ ਲਈ ਭੇਜ ਦੇਣਾ ਸੀ। ਜੇਕਰ ਸਰਕਾਰ ਸਾਡੀ ਸੁਰੱਖਿਆ ਕਰਦੀ ਹੈ, ਸਾਨੂੰ ਰਾਤ ਸਮੇਂ ਕਰਮਚਾਰੀ ਦਿੰਦੀ ਹੈ ਤਾਂ ਅਸੀਂ ਡਿਊਟੀ ਕਰਨ ਲਈ ਤਿਆਰ ਹਾਂ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਰਾਤ ਨੂੰ ਕੋਈ ਡਲਿਵਰੀ ਕੇਸ ਆਉਂਦਾ ਹੈ ਤਾਂ ਉਹ ਸਟਾਫ ਵਾਲੇ ਆਪਣੇ ਘਰਾਂ ’ਚ ਕਰ ਦਿੰਦੇ ਹਨ, ਜਿਸ ਬਦਲੇ ਮੋਟੀਆਂ ਰਕਮ ਲੈਂਦੇ ਹਨ। ਇਲਾਕਾ ਵਾਸੀਆਂ ਦੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਮੰਗ ਹੈ ਕਿ ਮੱਲਾਂਵਾਲਾ ਸ਼ਹਿਰ ਦੀ ਆਬਾਦੀ ਲਗਪਗ 15000 ਦੇ ਕਰੀਬ ਹੈ, ਇੱਥੇ ਸਰਕਾਰ ਨੂੰ ਰਾਤ ਨੂੰ ਡਿਊਟੀ ਲਈ ਮੈਡੀਕਲ ਸਟਾਫ ਭੇਜਣਾ ਚਾਹੀਦਾ ਤਾਂ ਜੋ ਜੱਚਾ ਬੱਚਾ ਦੀ ਹਿਫਾਜ਼ਤ ਹੋ ਸਕੇ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *