ਪਟਾਕੇ ਨਾਲ ਹੱਥ ਸਾੜ ਕੇ ਆਉਣ ਵਾਲੇ ਬੱਚੇ ਨੂੰ 500 ਰੁਪਏ ਇਨਾਮ’ Teacher ਨੇ ਪਾਈ Post !

By Bneews Nov 7, 2023

ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਤੇ ਇਸ ਤਿਉਹਾਰ ਲਈ ਬੱਚਿਆਂ ਨੂੰ ਸਭ ਤੋਂ ਵੱਧ ਚਾਅ ਹੁੰਦਾ ਹੈ। ਪਟਾਕੇ ਚਲਾਉਣ ਲਈ ਵਰ ਜਿੱਦ ਕਰਦੇ ਹਨ। ਅਜਿਹਾ ਹੀ ਪਟਾਕਿਆਂ ਨਾਲ ਜੁੜਿਆ ਇੱਕ ਅਜੀਬੋ- ਗਰੀਬ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਜ਼ਿਲ੍ਹੇ ‘ਚ ਇੱਕ ਅਧਿਆਪਕ ਨੇ ਅਜਿਹੇ ਬੱਚਿਆਂ ਨੂੰ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ। ਦਰਅਸਲ  ਸਰਕਾਰੀ ਸਕੂਲ ‘ਚ ਪੜ੍ਹਾਉਣ ਵਾਲੇ ਇਕ ਅਧਿਆਪਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਪਟਾਕੇ ਚਲਾ ਕੇ ਹੱਥ ਸਾੜ ਕੇ ਸਕੂਲ ਆਉਣ ਵਾਲੇ ਬੱਚੇ ਨੂੰ ਇਨਾਮ ਦੇਣ ਦਾ ਐਲਾਨ ਕਰ

ਦਿੱਤਾ। ਇਸ ਬੇਤੁਕੀ ਪੋਸਟ ਨੂੰ ਲੈ ਕੇ ਚਰਚੇ ਦਾ ਦੌਰ ਸ਼ੁਰੂ ਹੋ ਗਿਆ ਹੈ। ਉੱਥੇ ਮਾਮਲਾ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਧਿਆਨ ‘ਚ ਆ ਗਿਆ ਹੈ, ਜਿਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ। ਬਲਾਕ ਕਾਦੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਅਧਿਆਪਕ ਐੱਨ ਐੱਸ ਬਰਨਾਲ ਨੇ ਇੰਟਰਨੈੱਟ ਮੀਡੀਆ ‘ਤੇ ਪਾਈ ਪੋਸਟ ‘ਚ ਲਿਖਿਆ ਹੈ ਕਿ ਦੀਵਾਲੀ ’ਤੇ ਜੋ ਵੀ ਵਿਦਿਆਰਥੀ ਆਪਣਾ ਮੂੰਹ, ਅੱਖ, ਹੱਥ ਸਾੜ ਕੇ ਸਕੂਲ ਆਵੇਗਾ, ਉਸ ਨੂੰ 500 ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਉਸ ਨੂੰ ਪਟਾਕਿਆਂ ਦੇ ਸਰਦਾਰ ਦਾ ਖ਼ਿਤਾਬ ਵੀ ਮਿਲੇਗਾ। ਇਹ ਪੁਰਸਕਾਰ ਉਸ ਨੂੰ ਵਿਸ਼ਵਕਰਮਾ ਦਿਵਸ ‘ਤੇ ਸਕੂਲ ਦੀ ਅਸੈਂਬਲੀ ‘ਚ ਦਿੱਤਾ ਜਾਵੇਗਾ।ਹਾਲਾਂਕਿ ਬਾਅਦ ‘ਚ ਇਹ ਪੋਸਟ ਡਿਲੀਟ ਕਰ ਦਿੱਤੀ ਗਈ, ਪਰ ਉਦੋਂ ਤਕ ਇਹ ਕਈ ਜਗ੍ਹਾ ਸ਼ੇਅਰ ਹੋ ਚੁੱਕੀ ਸੀ।  ਉੱਧਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਣਾ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆ ਚੁੱਕਾ ਹੈ। ਮਾਮਲੇ ਦੀ ਜਾਂਚ ਡਿਪਟੀ ਡੀਈਓ ਲਖਵਿੰਦਰ ਸਿੰਘ ਨੂੰ ਸੌਂਪੀ ਗਈ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *