ਨੂੰਹ ਨੇ ਤੜਕਸਾਰ ਸੱਸ ਨੂੰ ਉਤਾਰਿਆ ਮੌਤ ਦੇ ਘਾਟ, ਬਿਹਾਰ ਦੀ ਹੋਣ ਕਾਰਨ ਸੱਸ-ਨੂੰਹ ’ਚ ਰਹਿੰਦੀ ਸੀ ਤਕਰਾਰ

By Bneews Dec 23, 2023

ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਲਹਿਲ ਕਲਾਂ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਤੜਕਸਾਰ ਨੂੰਹ ਨੇ ਘਰੇਲੂ ਕਲੇਸ਼ ਕਾਰਨ ਤੇਜ਼ਧਾਰ ਹਥਿਆਰ ਨਾਲ ਸੱਸ ਦਾ ਕਤਲ ਕਰ ਦਿੱਤਾ ਹੈ। ਗੁਰਸੇਵਕ ਸਿੰਘ ਨੇ 8 ਸਾਲ ਪਹਿਲਾਂ ਝਾਰਖੰਡ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ। ਉਹ ਘਰ ਵਿੱਚ ਆਪਣੀ ਮਾਂ ਅਤੇ ਪਤਨੀ ਨਾਲ ਰਹਿੰਦਾ ਸੀ। ਉਨ੍ਹਾਂ ਦੇ ਘਰ ਵਿੱਚ ਅਕਸਰ ਹੀ ਘਰੇਲੂ ਕਲੇਸ਼ ਰਹਿੰਦਾ ਸੀ, ਜਿਸਦੇ ਚੱਲਦੇ ਝਾਰਖੰਡ ਦੀ ਨੂੰਹ ਨੇ ਆਪਣੀ ਹੀ ਸੱਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਜਾਣਕਾਰੀ

ਦਿੰਦੇ ਦੱਸਿਆ ਉਨ੍ਹਾਂ ਨੂੰ ਸਵੇਰੇ ਤੜਕਸਾਰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਲਹਿਲ ਕਲਾਂ ਵਿਖੇ ਇੱਕ ਨੂੰਹ ਨੇ ਆਪਣੀ ਹੀ ਸੱਸ ਦਾ ਕਤਲ ਕਰ ਦਿੱਤਾ ਤਾਂ ਮੌਕੇ ਉਤੇ ਜਾ ਕੇ ਦੇਖਿਆ ਭੂਰੀ ਕੌਰ ਦੀ ਖੂਨ ਨਾਲ ਲਥਪਥ ਲਾਸ਼ ਪਈ।ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਭੂਰੀ ਕੌਰ ਪਤਨੀ ਜ਼ਿਲ੍ਹੇ ਸਿੰਘ ਦੇ ਪੁੱਤਰ ਸੁੱਖਾ ਸਿੰਘ ਨੇ ਬਿਆਨਾਂ ਵਿੱਚ ਦੱਸਿਆ ਕਿ ਮੇਰੇ ਭਰਾ ਗੁਰਸੇਵਕ ਸਿੰਘ ਦਾ ਵਿਆਹ ਝਾਰਖੰਡ ਬਿਹਾਰ ਦੀ ਔਰਤ ਚੰਦਰਮੁਖੀ ਤੇ

ਇੱਥੇ ਬਦਲੇ ਨਾਮ ਮੁਤਾਬਕ ਸੁਖਵਿੰਦਰ ਕੌਰ ਨਾਲ 8-9 ਸਾਲ ਪਹਿਲਾਂ ਹੋਇਆ ਸੀ। ਜਿਨ੍ਹਾਂ ਦੇ ਦੋ ਬੱਚੇ ਵੀ ਹਨ। ਸਵੇਰੇ ਮੇਰੀ ਭਰਜਾਈ ਚੰਦਰ ਮੁਨੀ ਉਰਫ ਸੁਖਵਿੰਦਰ ਕੌਰ ਨੇ ਮੇਰੀ ਮਾਤਾ ਭੂਰੀ ਕੌਰ ਨੂੰ ਸਵੇਰੇ 6 ਵਜੇ ਸੱਬਲ ਤੇ ਦਾਤਰ  ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੀ ਭਰਜਾਈ, ਉਸ ਦੀ ਮਾਤਾ ਭੂਰੀ ਕੌਰ ਨਾਲ ਅਕਸਰ ਝਗੜਾ ਕਰਦੀ ਰਹਿੰਦੀ ਸੀ ਤੇ ਪਹਿਲਾ ਵੀ ਮਾਰਨ ਦੀ ਧਮਕੀ ਦਿੰਦੀ ਸੀ

ਜਿਸ ਦੇ ਚੱਲਦਿਆਂ ਅੱਜ ਉਸ ਨੇ ਇਸ ਘਟਨਾ ਨੂੰ ਕਹਿਣ ਮੁਤਾਬਕ ਅੰਜਾਮ ਹੀ ਦੇ ਦਿੱਤਾ। ਪਿੰਡ ਲੇਹਲ ਕਲਾਂ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਸ ਪਰਵਾਸੀ ਔਰਤ ਨੇ ਭੂਰੀ ਕੌਰ ਉਪਰ ਹਮਲਾ ਕਰ ਦਿੱਤਾ ਉੱਥੇ ਹੀ ਦਾਤਰ ਦੇ ਕਈ ਵਾਰ ਵੀ ਕੀਤੇ। ਜਿੱਥੇ ਉਨ੍ਹਾਂ ਕਾਤਲ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਉੱਤੇ ਹੀ ਪੰਜਾਬੀਆ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਹਨਾਂ ਪ੍ਰਵਾਸੀ ਔਰਤਾਂ ਨੇ ਭੂਰੀ ਕੌਰ ਨੂੰ ਕਤਲ ਕਰਨ ਵਰਗੇ ਕਾਰਨਾਮੇ ਪਹਿਲਾਂ ਵੀ ਪੰਜਾਬ ਵਿੱਚ ਬਹੁਤ ਹੋਏ ਹਨ।

By Bneews

Related Post

Leave a Reply

Your email address will not be published. Required fields are marked *