ਟਰੈਕਟਰ ’ਤੇ ਸਟੰਟ ਵਿਖਾਉਂਦੇ ਨੌਜਵਾਨ ਦੀ ਗਈ ਜਾਨ…ਵੇਖੋ, ਹਾਦਸੇ ਦੀਆਂ ਤਸਵੀਰਾਂ

By Bneews Oct 30, 2023

ਪੰਜਾਬ ਵਿੱਚ ਟਰੈਕਟਰਾਂ ਉਪਰ ਸਟੰਟ ਵਿਖਾਉਣ ਦਾ ਰੁਝਾਨ ਕਾਫੀ ਵਧ ਗਿਆ ਹੈ। ਖੇਡ ਮੇਲਿਆਂ ਤੇ ਹੋਰ ਸਮਾਰੋਹਾਂ ਦੌਰਾਨ ਖਾਸ ਤੌਰ ਉਤੇ ਪਿੰਡਾਂ ਦੇ ਨੌਜਵਾਨ ਟਰੈਕਟਰਾਂ ਰਾਹੀਂ ਆਪਣੇ ਸਟੰਟ ਦਾ ਮੁਜ਼ਾਹਰਾ ਕਰਦੇ ਹਨ। ਇਸ ਦੌਰਾਨ ਸਟੰਟ ਵਿਖਾਉਂਦੇ ਹੋਏ ਨੌਜਵਾਨ ਸਬੰਧੀ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਦੀ ਹੈ। ਇੱਥੇ ਬਾਬਾ ਗਨੀ ਜੀ ਦੀ ਯਾਦ ਵਿੱਚ ਛਿੰਝ ਮੇਲਾ ਚੱਲ ਰਿਹਾ ਸੀ। ਘਟਨਾ ਤੋਂ ਬਾਅਦ ਪ੍ਰਬੰਧਕਾਂ ਨੇ ਮੇਲਾ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।

ਪਿੰਡ ਸਾਰਚੂਰ ਵਿੱਚ ਖੇਡ ਮੇਲੇ ਦਰਮਿਆਨ ਦੇਰ ਸ਼ਾਮ ਪਿੰਡ ਠੱਠੇ ਦੇ ਸਟੰਟ ਮੇਨ ਦੀ ਸਟੰਟ ਵਿਖਾਉਣ ਦੌਰਾਨ ਟਰੈਕਟਰ ਥੱਲੇ ਆਉਣ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਮੇਲੇ ਵਿੱਚ ਭਗਦੜ ਮੱਚ ਗਈ। ਲੋਕਾਂ ਨੇ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਮਨਦੀਪ ਸਿੰਘ ਵਜੋਂ ਹੋਈ ਹੈ ਤੇ ਉਹ ਅਕਸਰ ਟਰੈਕਟਰ ਉਪਰ ਆਪਣੇ ਸਟੰਟ ਵਿਖਾਉਂਦਾ ਹੁੰਦਾ ਸੀ।

ਖੇਡ ਮੇਲੇ ਵਿੱਚ ਟਰੈਕਟਰ ਉਪਰ ਸਟੰਟ ਕਰ ਰਿਹਾ ਸੀ। ਇਹ ਹਾਦਸਾ ਸੁਖਮਨਦੀਪ ਸਿੰਘ ਸਟੰਟ ਕਰਦੇ ਸਮੇਂ ਟਰੈਕਟਰ ਦੇ ਥੱਲੇ ਆ ਗਿਆ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਟੰਟ ਦਿਖਾਉਂਦੇ ਸਮੇਂ ਉਹ ਟਰੈਕਟਰ ਨੂੰ ਪਿਛਲੇ ਦੋ ਟਾਇਰ ਉਪਰ ਖੜ੍ਹਾ ਕਰਕੇ ਖੁਦ ਥੱਲੇ ਉੱਤਰ ਆਉਂਦਾ ਹੈ ਤਾਂ ਟਰੈਕਟਰ ਕਾਫੀ ਦੇਰ ਉਥੇ ਹੀ ਘੁਮਦਾ ਰਹਿੰਦਾ ਹੈ।ਇਸ ਦੌਰਾਨ ਸੁਖਮਨਦੀਪ ਮੁੜ ਟਰੈਕਟਰ ਉਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਉਹ ਤੇਜ਼ੀ ਨਾਲ ਘੁਮ ਰਹੇ ਟਰੈਕਟਰ ਦੇ ਥੱਲੇ ਆ ਜਾਂਦਾ ਹੈ। ਹਾਲਾਂਕਿ ਆਲੇ-ਦੁਆਲੇ ਦੇ ਨੌਜਵਾਨਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟਰੈਕਟਰ ਦੇ ਦੋਵੇਂ ਪਿਛਲੇ ਟਾਇਰਾਂ ਦੇ ਵਿਚਾਲੇ ਫਸ ਜਾਂਦਾ ਹੈ। ਇਸ ਦੌਰਾਨ ਸੁਖਮਨਦੀਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਤੇਜ਼ੀ ਨਾਲ ਘੁੰਮ ਰਹੇ ਟਰੈਕਟਰ ਤੋਂ ਖੁਦ ਵੀ ਬਚਾਉਂਦੇ ਹੋਏ ਦਿਖਾਈ ਦਿੰਦੇ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *