ਟਮਾਟਰ ਤੋਂ ਬਾਅਦ ਹੁਣ ਰੁਵਾਏਗਾ ਪਿਆਜ਼? ਦੇਸ਼ ਦੀ ਸਭ ਤੋਂ ਵੱਡੀ ਥੋਕ ਮੰਡੀ ‘ਚ 48 ਫੀਸਦੀ ਵਧੀਆਂ ਕੀਮਤਾਂ

By Bneews Aug 13, 2023

ਮਾਨਸੂਨ ਦੇ ਮੀਂਹ ਨਾਲ ਫਸਲਾਂ ਦੇ ਬਰਬਾਦ ਹੋਣ ਕਾਰਨ ਦੇਸ਼ ਬੀਤੇ 2 ਮਹੀਨਿਆਂ ਤੋਂ ਟਮਾਟਰ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ਟਮਾਟਰ ਦੀਆਂ ਕੀਮਤਾਂ 200 ਰੁਪਏ ਪ੍ਰਤੀ ਕਿਲੋ ਤੋਂ ਵੀ ਪਾਰ ਜਾ ਚੁੱਕੀਅਾਂ ਹਨ। ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਆਉਣ ਵਾਲੇ ਸਮੇਂ ’ਚ ਇਸ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਟਮਾਟਰ ਤੋਂ ਬਾਅਦ ਹੁਣ ਪਿਆਜ਼ ਵੀ ਤੇਵਰ ਦਿਖਾਉਣ ਵਾਲਾ ਹੈ।

ਜਾਣਕਾਰਾਂ ਦੀ ਮੰਨੀਏ ਤਾਂ ਸਾਲ ’ਚ ਇਨੀਂ ਦਿਨੀਂ ਅਕਸਰ ਪਿਆਜ਼ ਦੇ ਸਟਾਕ ’ਚ ਗਿਰਾਵਟ ਆਉਂਦੀ ਹੈ। ਜੇ ਇਹ ਜਾਰੀ ਰਿਹਾ ਤਾਂ ਪਿਆਜ਼ ਦੀਆਂ ਕੀਮਤਾਂ ਵਧ ਸਕਦੀਆਂ ਹਨ। ਪਿਛਲੇ ਚਾਰ ਮਹੀਨਿਆਂ ਵਿਚ ਪਿਆਜ਼ ਦੀਆਂ ਕੀਮਤਾਂ ਉੱਚ ਪੱਧਰ ’ਤੇ ਬਣੀਆਂ ਹੋਈਆਂ ਹਨ। ਅਗਸਤ ਅਤੇ ਸਤੰਬਰ ਦੇ ਮਹੀਨੇ ਆਮ ਤੌਰ ’ਤੇ ਕਮਜ਼ੋਰ ਮੌਸਮ ਹੁੰਦਾਹੈ। ਪਿਆਜ਼ ਦੀ ਅਗਲੀ ਫਸਲ ਅਕਤੂਬਰ ’ਚ ਹੋਵੇਗੀ।

ਫਿਲਹਾਲ ਪਿਆਜ਼ ਦਿੱਲੀ ਦੇ ਬਾਜ਼ਾਰਾਂ ’ਚ 20 ਤੋਂ 25 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੀਮਤਾਂ ’ਚ ਤੇਜ਼ੀ ਆਉਣ ਵਾਲੀ ਹੈ। ਮਾਹਰ ਪੁਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਹਾੜ੍ਹੀ ਦੀ ਫਸਲ (ਸਰਦੀਆਂ ਦੀ ਬਿਜਾਈ) ਦਸੰਬਰ 2022-ਜਨਵਰੀ 2023) ਵਿਚ 3.5 ਫੀਸਦੀ ਘੱਟ ਹੋਣ ਦਾ ਅਨੁਮਾਨ ਹੈ। ਅਜਿਹਾ ਪਿਛਲੇ ਸੀਜ਼ਨ ’ਚ ਕਿਸਾਨਾਂ ਵਲੋਂ 25-27 ਫੀਸਦੀ ਦੀ ਘੱਟ ਵਸੂਲੀ ਕਾਰਨ ਹੈ।

ਰਿਪੋਰਟ ਮੁਤਾਬਕ ਟਮਾਟਰ ਦੇ ਉਲਟ ਪਿਆਜ਼ ਇਕ ਅਜਿਹੀ ਫਸਲ ਹੈ, ਜਿਸ ਦਾ ਸਰਕਾਰ ਕੋਲ ਢਾਈ ਲੱਖ ਟਨ ਦਾ ਰਿਜ਼ਰਵ ਹੈ। ਪਿਆਜ਼ ਦੀਆਂ ਕੀਮਤਾਂ ਵਧਣ ਦੀ ਸਥਿਤੀ ’ਚ ਸਰਕਾਰ ਇਸ ਨੂੰ ਮਾਰਕੀਟ ’ਚ ਉਤਾਰ ਕੇ ਕੀਮਤਾਂ ਨੂੰ ਕਾਬੂ ਕਰ ਸਕਦੀ ਹੈ। ਮਹਾਰਾਸ਼ਟਰ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਓਂ ਐਗਰੀਕਲਚਰਲ ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰ ਵਾਧਵਾਨੇ ਨੇ ਕਿਹਾ ਕਿ ਕਿਸਾਨਾਂ ਨੇ ਪਿਛਲੇ ਮਹੀਨੇ ਭਾਰੀ ਮੀਂਹ ਕਾਰਨ ਸਟੋਰ ਕੀਤੇ ਪਿਆਜ਼ ਦਾ ਬਹੁਤ ਨੁਕਸਾਨ ਹੋਣ ਦੀ ਸੂਚਨਾ ਦਿੱਤੀ ਹੈ, ਜਿਸ ਨਾਲ ਇਸ ਦੀ ਸਪਲਾਈ ’ਚ ਕਮੀ ਆਈ ਹੈ।

ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਟਿਕਸ ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪਿਆਜ਼ ਦੀ ਮੰਗ ਅਤੇ ਸਪਲਾਈ ਦਰਮਿਆਨ ਫਰਕ ਅਗਸਤ ਦੇ ਅਖੀਰ ’ਚ ਦਿਖਾਈ ਦੇਣ ਲੱਗੇਗਾ। ਪ੍ਰਚੂਨ ਬਾਜ਼ਾਰ ’ਚ ਸਤੰਬਰ ਦੀ ਸ਼ੁਰੂਆਤ ਤੋਂ ਪਿਆਜ਼ ਦੀਆਂ ਕੀਮਤਾਂ 60 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਸਕਦੀਆਂ ਹਨ। ਹਾਲਾਂਕਿ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਇਹ ਕੀਮਤਾਂ ਸਾਲ 2020 ਦੇ ਉੱਚ ਪੱਧਰ ਤੋਂ ਹੇਠਾਂ ਹੀ ਰਹਿਣਗੀਆਂ।

ਉਧਰ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ’ਚ ਬੇਲਗਾਮ ਵਾਧੇ ਦੀ ਉਮੀਦ ਘੱਟ ਹੈ। ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਪਿਆਜ਼ ਦੀ ਮੰਗ ਅਤੇ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ, ਜਿਵੇਂ ਕਿ ਅਸੀਂ ਦੇਸ਼ ਭਰ ਵਿਚ 536 ਪੁਆਇੰਟ ’ਤੇ 22 ਜ਼ਰੂਰੀ ਵਸਤਾਂ ਦੇ ਮਾਮਲੇ ’ਚ ਕਰਦੇ ਹਾਂ। ਸਾਡੇ ਕੋਲ ਬਾਜ਼ਾਰ ’ਚ ਦਖਲ ਦੇਣ ਲਈ ਲੋੜੀਂਦਾ ਸਟਾਕ ਹੈ ਅਤੇ ਕੋਈ ਚਿੰਤਾ ਦੀ ਗੱਲ ਨਹੀਂ ਹੈ।

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ Mਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *