ਕੈਬਨਿਟ ਮੰਤਰੀ ਜੌੜੇਮਾਜਰਾ ਨੇ ਐਕਸੀਡੈਂਟ ਹੋਣ ਤੋਂ ਬਚਾਇਆ, ਗ਼ਲਤ ਤਰੀਕੇ ਨਾਲ ਖੜ੍ਹੇ ਟੈਂਪੂ ਦੇ ਡਰਾਇਵਰ ਨੂੰ ਪਾਈ ਝਾੜ

By Bneews Aug 28, 2023

ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਜ਼ੀਰਕਪੁਰ – ਰਾਜਪੁਰਾ ਰੋਡ ’ਤੇ ਗ਼ਲਤ ਤਰੀਕੇ ਨਾਲ ਖੜ੍ਹੇ ਇਕ ਛੋਟੇ ਹਾਥੀ ਦੇ ਡਰਾਇਵਰ ਨੂੰ ਝਾੜ ਪਾਈ ਅਤੇ ਖ਼ੁਦ ਜੀਟੀ ਰੋਡ ’ਤੇ ਰੁੱਖ ਦੀਆਂ ਟਾਹਣੀਆਂ ਰੱਖੀਆਂ ਤਾਂ ਜੋ ਇਨ੍ਹਾਂ ਨੂੰ ਦੇਖ ਕੇ ਕੋਈ ਹਾਦਸਾ ਹੋਣ ਤੋਂ ਬਚ ਸਕੇ। ਦੇਖੋ ਪੂਰੀ ਵੀਡੀਓ। ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਜ਼ੀਰਕਪੁਰ -ਰਾਜਪੁਰਾ ਰੋਡ ਤੋਂ ਲੰਘ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਨੇ ਜੀਟੀ ਰੋਡ ’ਤੇ ਗ਼ਲਤ ਤਰੀਕੇ ਨਾਲ ਖੜ੍ਹੇ ਇਕ ਛੋਟੇ ਹਾਥੀ ਨੂੰ ਦੇਖਿਆ ਜੋ ਮਾਲ ਦਾ ਭਰਿਆ ਹੋਇਆ ਸੀ।

ਇਹ ਟੈਂਪੂ ਇਸ ਤਰੀਕੇ ਨਾਲ ਖੜ੍ਹਾ ਕੀਤਾ ਹੋਇਆ ਸੀ ਕਿ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਡਰਾਇਵਰ ਨੇ ਗੱਡੀ ਖੜ੍ਹੀ ਕਰਕੇ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਦਿੱਤਾ ਹੋਇਆ ਸੀ, ਜਿਸ ਤੋਂ ਖੜ੍ਹੀ ਗੱਡੀ ਬਾਰੇ ਚੰਗੀ ਤਰ੍ਹਾਂ ਪਤਾ ਚੱਲ ਸਕੇ। ਇਹ ਸਭ ਦੇਖ ਕੇ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀ ਗੱਡੀ ਰੋਕੀ ਅਤੇ ਆਪਣੇ ਗੰਨਮੈਨਾਂ ਦੀ ਮਦਦ ਨਾਲ ਪਹਿਲਾਂ ਟੈਂਪੂ ਦੇ ਆਸਪਾਸ ਸੰਕੇਤ ਤੌਰ ’ਤੇ ਰੁੱਖ ਦੀਆਂ ਟਾਹਣੀਆਂ ਰੱਖੀਆਂ ਤਾਂ ਜੋ ਦੂਰੋਂ ਆ ਰਹੇ ਵਾਹਨਾਂ ਨੂੰ ਟੈਂਪੂ ਦੇ ਖੜ੍ਹੇ ਹੋਣ ਬਾਰੇ ਪਤਾ ਚੱਲ ਸਕੇ ਅਤੇ ਉਹ ਥੋੜ੍ਹੀ ਦੂਰੋਂ ਹੋ ਕੇ ਲੰਘਣ ਅਤੇ ਫਿਰ ਟੈਂਪੂ ਦੇ ਡਰਾਇਵਰ ਨੂੰ ਝਾੜ ਵੀ ਪਾਈ ਅਤੇ ਆਖਿਆ ਕਿ ਇਸ ਤਰ੍ਹਾਂ ਟੈਂਪੂ ਨਹੀਂ ਖੜ੍ਹਾ ਕਰਨਾ ਚਾਹੀਦਾ ਕਿਉਂਕਿ ਹਾਦਸਾ ਵਾਪਰ ਸਕਦਾ ਏ।

ਉਨ੍ਹਾਂ ਇਹ ਵੀ ਆਖਿਆ ਕਿ ਇਸ ਦੌਰਾਨ ਉਨ੍ਹਾਂ ਦੀ ਖ਼ੁਦ ਦੀ ਗੱਡੀ ਵੀ ਹਾਦਸਾਗ੍ਰਸਤ ਹੋਣ ਦੀ ਬਚੀ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਨ੍ਹਾਂ ਦੇ ਗੰਨਮੈਨਾਂ ਵੱਲੋਂ ਟੈਂਪੂ ਦੇ ਆਸਪਾਸ ਰੁੱਖ ਦੀਆਂ ਟਾਹਣੀਆਂ ਤੋੜ ਕੇ ਰੱਖੀਆਂ ਜਾ ਰਹੀਆਂ ਨੇ ਤਾਂ ਜੋ ਕਿਸੇ ਕਿਸਮ ਦਾ ਕੋਈ ਹਾਦਸਾ ਨਾ ਵਾਪਰ ਜਾਵੇ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਇਸ ਵੀਡੀਓ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਏ ਕਿਉਂਕਿ ਉਹ ਵਿਧਾਇਕ ਹੋਣ ਤੋਂ ਪਹਿਲਾਂ ਵੀ ਅਕਸਰ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਸੀ ਅਤੇ ਹੁਣ ਉਹ ਮੰਤਰੀ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *