ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਜੀਵਨ ਲੀਲਾ ਕੀਤੀ ਸਮਾਪਤ

By Bneews Aug 30, 2023

ਪਟਿਆਲਾ ਜ਼ਿਲ੍ਹੇ ਦੇ ਹਲਕਾ ਪਾਤੜਾਂ ਅਧੀਨ ਆਉਂਦੇ ਪਿੰਡ ਨਾਈਵਾਲ ਤੋਂ ਇਕ ਨੌਜਵਾਨ ਵੱਲੋਂ ਖ਼ੁਦ ਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ ਵੱਜੋਂ ਹੋਈ ਹੈ, ਜਿਹੜਾ ਮਾਪਿਆਂ ਦਾ ਇਕਲੌਤਾ ਪੁੱਤ ਸੀ। ਕਰਮਜੀਤ ਕੁੱਲ 8 ਕਿਲ੍ਹੇ ਜ਼ਮੀਨ ਦਾ ਵਾਰਸ ਸੀ। ਦਰਅਸਲ 3 ਸਾਲ ਪਹਿਲਾਂ ਕਰਮਜੀਤ ਸਿੰਘ ਦਾ ਰਿਸ਼ਤਾ ਉਸ ਦੀ ਪਸੰਦ ਦੀ ਕੁੜੀ ਅਨਮੋਲਦੀਪ ਕੌਰ ਨਾਲ ਪਿੰਡ ਪਹਾੜਪੁਰ ਨਜ਼ਦੀਕ ਨਾਭਾ ਵਿਖੇ ਪੱਕਾ ਹੋਇਆ ਸੀ।

ਦੋਹਾਂ ਨੇ ਇਕੱਠਿਆਂ ਆਈਲੈੱਟਸ ਕੀਤੀ ਤੇ ਬਾਹਰ ਜਾਣਾ ਸੀ। ਦੋਹਾਂ ਨੇ ਜਲਦੀ ਵਿਆਹ ਕਰਵਾਉਣਾ ਸੀ ਪਰ ਜਦੋਂ ਰਿਸ਼ਤਾ ਹੋਇਆ ਸੀ, ਉਸ ਵੇਲੇ ਕੁੜੀ ਦਸਵੀਂ ਜਮਾਤ ‘ਚ ਪੜ੍ਹਦੀ ਸੀ। ਇਸ ਕਰਕੇ ਉਸਦੇ ਪਰਿਵਾਰ ਦਾ ਕਹਿਣਾ ਸੀ ਕਿ ਸਾਡੀ ਕੁੜੀ 12ਵੀਂ ਜਮਾਤ ਕਰ ਲਵੇ ਫਿਰ ਦੋਹਾਂ ਨੂੰ ਵਿਆਹ ਕਰਵਾ ਕੇ ਬਾਹਰ ਭੇਜ ਦੇਵਾਂਗੇ। ਹੁਣ ਜਦੋਂ ਕੁੜੀ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਉਸਦੇ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਕਹਿ ਦਿੱਤਾ ਕਿ ਅਸੀਂ ਤਾਂ ਆਪਣੀ ਕੁੜੀ ਨੂੰ ਇਕੱਲਿਆਂ ਹੀ ਬਾਹਰ ਭੇਜਾਂਗੇ।

ਅਸੀਂ ਕੋਈ ਤੁਹਾਡੇ ਮੁੰਡੇ ਨਾਲ ਵਿਆਹ ਨਹੀਂ ਕਾਰਵਾਉਣਾ। ਉਸ ਵੇਲੇ ਸਾਡੀ ਕੁੜੀ ਜਵਾਕ ਸੀ, ਸਾਡੇ ਕਹਿਣੇ ‘ਚ ਨਹੀਂ ਸੀ। ਹੁਣ ਸਾਡੀ ਕੁੜੀ ਸਾਰੀ ਗੱਲ ਮੰਨਦੀ ਹੈ ਅਤੇ ਅਸੀਂ ਇਹ ਵਿਆਹ ਨਹੀਂ ਕਰਨਾ। ਇਸ ਤੋਂ ਬਾਅਦ ਤੰਗ ਆ ਕੇ ਪੀੜਤ ਨੌਜਵਾਨ ਕਰਮਜੀਤ ਸਿੰਘ ਨੇ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈ। ਪੀੜਤ ਪਰਿਵਾਰ ਦੀ ਮੰਗ ਹੈ ਕਿ ਦੋਸ਼ੀ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *