ਇਹਨਾਂ ਲੋਕਾਂ ਨਾਲ ਤਾਂ ਬਹੁਤ ਹੀ ਮਾੜੀ ਹੋ ਗਈ, ਟਿਕਟ ਲੈ ਕੇ ਵੀ ਨਹੀਂ ਚੜ੍ਹ ਪਾਏ ਟ੍ਰੇਨ ‘ਚ

By Bneews Jan 18, 2024

ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਅੱਜ ਸਵੇਰੇ 9 ਵਜੇ 15656 ਟਰੇਨ ਜੋ ਕਿ ਵੈਸ਼ਨੋ ਦੇਵੀ ਤੋਂ ਕਾਮੇਆਖਾ ਜਾਣੀ ਸੀ। ਸਟੇਸ਼ਨ ਦੇ ਟਰੈਕ ਨੰਬਰ ਇਕ ਉੱਤੇ ਦੇਰੀ ਨਾਲ ਆਉਣ ਕਰਕੇ ਅਤੇ ਡਿਸਪਲੇ ਦੇਰੀ ਨਾਲ ਹੋਣ ਕਰਕੇ ਦਰਜਨਾਂ ਹੀ ਯਾਤਰੀ ਇਸ ਟਰੇਨ ਦੇ ਵਿੱਚ ਨਹੀਂ ਚੜ੍ਹ ਪਏ, ਜਿਸ ਕਰਕੇ ਇਹਨਾਂ ਯਾਤਰੀਆਂ ਵੱਲੋਂ ਸਟੇਸ਼ਨ ਉੱਤੇ ਕਾਫੀ ਹੰਗਾਮਾ ਕੀਤਾ ਗਿਆ। ਯਾਤਰੀਆਂ ਨੇ ਕਿਹਾ ਕਿ ਭੀੜ ਇਨੀ ਜ਼ਿਆਦਾ ਸੀ

ਕਿ ਉਹਨਾਂ ਨੂੰ ਟ੍ਰੇਨ ਉੱਤੇ ਚੜਨ ਦਾ ਮੌਕਾ ਤੱਕ ਹੀ ਨਹੀਂ ਮਿਲਿਆ ਕਿਸੇ ਯਾਤਰੀ ਦਾ ਇਕੱਲਾ ਸਮਾਨ ਟਰੇਨ ਉੱਤੇ ਚਲਾ ਗਿਆ ਅਤੇ ਕਿਸੇ ਦਾ ਅੱਧਾ ਪਰਿਵਾਰ ਚੜ੍ਹ ਗਿਆ ਜਦੋਂ ਕਿ ਬਾਕੀ ਪਰਿਵਾਰ ਰਹਿ ਗਿਆ।ਸਟੇਸ਼ਨ ਉੱਤੇ ਭੀੜ ਹੋਣ ਕਰਕੇ ਅਤੇ ਡਿਸਪਲੇ ਲੇਟ ਹੋਣ ਕਰਕੇ ਯਾਤਰੀਆਂ ਦੇ ਨਾਲ ਇਹ ਦੁਰਘਟਨਾ ਹੋਈ ਹੈ, ਜਿਸ ਤੋਂ ਬਾਅਦ ਯਾਤਰੀਆ ਨੇ ਜਦੋਂ ਸਟੇਸ਼ਨ ਨਿਰਦੇਸ਼ਕ ਤੱਕ ਪਹੁੰਚ ਕੀਤੀ ਤਾਂ ਉਹ ਮੌਕੇ ਉੱਤੇ ਨਹੀਂ ਮਿਲੇ,

ਜਿਸ ਤੋਂ ਬਾਅਦ ਉਹਨਾਂ ਨੂੰ ਦਫਤਰਾਂ ਦੇ ਚੱਕਰ ਲਾਉਣੇ ਪੈ ਰਹੇ ਹਨ। ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਦੇ ਪੈਸੇ ਵੀ ਖਤਮ ਹੋ ਚੁੱਕੇ ਹਨ ਅਤੇ ਨਾ ਹੀ ਉਹਨਾਂ ਕੋਲ ਹੁਣ ਸਮਾਂ ਹੈ ਅਗਲੀ ਟ੍ਰੇਨ ਵੀ ਕਾਫੀ ਦੇਰੀ ਦੇ ਨਾਲ ਆਉਣੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਪੈਸੇ ਵਾਪਸ ਕੀਤੇ। ਇਥੋਂ ਤੱਕ ਕਿ ਏਸੀ ਟਿਕਟਾਂ ਵਾਲੇ ਵੀ ਕਈ ਯਾਤਰੀ ਸਟੇਸ਼ਨ ਉੱਤੇ ਹੀ ਰਹਿ ਗਏ ਜਿਨਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਉਹਨਾਂ ਨੇ ਟਿਕਟਾਂ ਬੁੱਕ ਕਰਾਈਆਂ ਸਨ ਅਤੇ ਅੱਜ ਜਦੋਂ ਟ੍ਰੇਨ ਆਈ ਤਾਂ ਉਹਨਾਂ ਨੂੰ ਚੜਨ ਦਾ ਮੌਕਾ ਹੀ ਨਹੀਂ ਮਿਲ ਸਕਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *