ਅੰਡੇ ਖਾਣ ਦੇ ਸ਼ੌਕੀਨ ਜ਼ਰੂਰ ਦੇਖਣ ਇਹ ਵੀਡੀਓ, ਮਾਰਕੀਟ ‘ਚ ਵਿਕ ਰਹੇ ਪਲਾਸਟਿਕ ਦੇ ਅੰਡੇ, ਵੀਡੀਓ ਹੋਈ Viral

By Bneews Jan 10, 2024

ਮਾਛੀਵਾੜਾ ਇਲਾਕੇ ਵਿਚ ਮਿਲਾਵਟੀ ਸ਼ਹਿਦ ਬਣਾਉਣ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਫਿੱਕੀ ਵੀ ਨਹੀਂ ਪਈ ਸੀ ਕਿ ਹੁਣ ਸ਼ਹਿਰ ਵਿਚ ਨਕਲੀ ਅੰਡੇ ਵਿਕ ਰਹੇ ਹਨ, ਜੋਕਿ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾਡ਼ ਹੈ। ਅੱਜ ਸ਼ਹਿਰ ਦੇ ਵਾਸੀ ਬਾਵਾ ਵਰਮਾ ਵਲੋਂ ਇੱਕ ਦੁਕਾਨ ਤੋਂ ਅੰਡੇ ਦੀ ਟਰੇਅ ਖਰੀਦੀ ਅਤੇ ਜਦੋਂ ਘਰ ਜਾ ਕੇ ਆਮਲੇਟ ਬਣਾਉਣ ਲਈ ਤੋੜਨ ਲੱਗੇ ਤਾਂ ਦੇਖਿਆ ਕਿ ਇਹ ਬਹੁਤ ਸਖ਼ਤ ਸਨ। ਹੋਰ ਤਾਂ ਹੋਰ ਇਨ੍ਹਾਂ ਅੰਡਿਆਂ ਦਾ ਅਕਾਰ ਬਦਲਿਆ ਹੋਇਆ ਹੈ ਜਦਕਿ ਅਸਲੀ ਅੰਡਿਆਂ ਦਾ ਅਕਾਰ ਕੁਝ ਹੋਰ ਹੁੰਦਾ ਹੈ। ਇੱਥੋਂ ਤੱਕ ਅੰਡਿਆਂ ਦੇ ਛਿਲਕੇ ਅਜਿਹੇ ਲੱਗ

ਰਹੇ ਸਨ, ਜਿਵੇਂ ਉਨ੍ਹਾਂ ਉੱਪਰ ਕੋਈ ਪੇਂਟ ਕੀਤਾ ਗਿਆ ਹੋਵੇ। ਅੰਡਿਆਂ ਦੇ ਖਰੀਦਦਾਰ ਬਾਵਾ ਵਰਮਾ ਵਲੋਂ ਜਦੋਂ ਇਸ ਇੱਕ ਅੰਡੇ ਨੂੰ ਤੋੜਿਆ ਤਾਂ ਉਸ ’ਚੋਂ ਪੀਲੇ ਰੰਗ ਦੀ ਜ਼ਰਦੀ ਨਿਕਲੀ ਉਹ ਬਹੁਤ ਸਖ਼ਤ ਸੀ ਜਦਕਿ ਆਮ ਅੰਡੇ ਦੀ ਜ਼ਰਦੀ ਨਰਮ ਹੁੰਦੀ ਹੈ।ਪ੍ਰਯੋਗ ਦੇ ਤੌਰ ’ਤੇ ਜਦੋਂ ਅੰਡੇ ਵਿਚਲੇ ਤਰਲ ਪਦਾਰਥ ਨੂੰ ਅੱਗ ਲਗਾ ਕੇ ਜਾਂਚਿਆ ਤਾਂ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਕੋਈ ਪਲਾਸਟਿਕ ਜਾਂ ਮੋਮੀ ਪਦਾਰਥ ਹੋਵੇ। ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਜਦੋਂ ਅਸਲੀ ਅੰਡੇ ਨੂੰ ਤੋੜਿਆ ਜਾਂਦਾ ਹੈ ਤਾਂ ਉਸ ’ਚੋਂ ਨਿਕਲੇ ਪਦਾਰਥ ਦੀ ਅਲੱਗ ਤਰ੍ਹਾਂ ਦੀ ਖੁਸ਼ਬੂ ਹੁੰਦੀ ਹੈ ਪਰ

ਇਨ੍ਹਾਂ ਨਕਲੀ ਅੰਡਿਆਂ ’ਚੋਂ ਕਿਸੇ ਵੀ ਤਰ੍ਹਾਂ ਵੀ ਖੁਸ਼ਬੂ ਨਹੀਂ ਆਈ, ਜਿਸ ਤੋਂ ਇਹ ਜਾਪ ਰਿਹਾ ਹੈ ਕਿ ਇਹ ਨਕਲੀ ਅੰਡੇ ਹਨ। ਸਰਦੀਆਂ ਦੇ ਮੌਸਮ ਵਿਚ ਅੰਡਿਆਂ ਦੀ ਵਿਕਰੀ ਜ਼ੋਰਾਂ ’ਤੇ ਹੋ ਜਾਂਦੀ ਹੈ ਅਤੇ ਕਈ ਆਮ ਲੋਕਾਂ ਨੂੰ ਇਸ ਦੇ ਨਕਲੀ ਤੇ ਅਸਲੀ ਬਾਰੇ ਪਤਾ ਵੀ ਨਹੀਂ ਲੱਗਦਾ ਅਤੇ ਲੋਕ ਆਪਣੀ ਚੰਗੀ ਸਿਹਤ ਤੇ ਪ੍ਰੋਟੀਨ ਦੀ ਪੂਰਤੀ ਲਈ ਇਸ ਨੂੰ ਖਾਂਦੇ ਹਨ ਪਰ ਇਹ ਨਕਲੀ ਅੰਡੇ ਸਿਹਤ ਲਈ ਲਾਹੇਵੰਦ ਦੀ ਬਜਾਏ ਘਾਤਕ ਸਿੱਧ ਹੋ ਰਹੇ ਹਨ। ਇਹ ਅੰਡੇ ਨਕਲੀ ਹਨ ਜਾਂ ਅਸਲੀ, ਇਸ ਬਾਰੇ ਤਾਂ ਸਿਹਤ ਵਿਭਾਗ ਜਦੋਂ ਇਨ੍ਹਾਂ ਦੀ ਲੈਬੋਟਰੀ ਵਿਚ ਲਿਜਾਕੇ ਜਾਂਚ ਕਰੇਗਾ ਤਾਂ ਹੀ ਅਸਲੀਅਤ ਸਾਹਮਣੇ ਆਵੇਗੀ ਪਰ ਲੋਕਾਂ ਨੂੰ ਅੰਡੇ ਖਾਣ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਭਾਂਵੇਂ ‘ਸੰਡੇ ਹੋਵੇ ਜਾਂ ਮੰਡੇ ਪਰ ਸਾਵਧਾਨੀ ਨਾਲ ਖਾਓ ਅੰਡੇ’।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *