ਅੰਗੀਠੀ ਦੀ ਜ਼ਹਿਰੀਲੀ ਗੈਸ ਨੇ ਲਈ 2 ਸਾਲ ਦੇ ਬੱਚੇ ਦੀ ਜਾਨ, ਅੰਗੀਠੀ ਸੇਕ ਰਹੇ ਪਰਿਵਾਰ ਨੂੰ ਚੜੀ ਗੈਸ

By Bneews Jan 11, 2024

ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਦੇ ਚਲਦੇ ਬੀਤੀ ਰਾਤ ਸਮਰਾਲਾ ਦੇ ਪਿੰਡ ਨਾਗਰਾ ਵਿਖੇ ਅੰਗੀਠੀ ਸੇਕ ਰਹੇ ਇੱਕ ਪਰਿਵਾਰ ਦੀ ਜ਼ਹਿਰੀਲੀ ਗੈਸ ਚੜਨ ਕਾਰਨ ਪਤੀ-ਪਤਨੀ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਦੇ ਦੋ ਸਾਲ ਦੇ ਮਾਸੂਮ ਬੱਚੇ ਦੀ ਜ਼ਹਿਰੀਲੀ ਗੈਸ ਦੇ ਅਸਰ ਕਾਰਨ ਮੌਤ ਹੋ ਗਈ।ਇਹ ਹਾਦਸਾ ਰਾਤ ਕਰੀਬ 9 ਵਜੇ ਉਸ ਵੇਲੇ ਵਾਪਰਿਆ ਜਦੋਂ ਅਨਮੋਲਕ ਸਿੰਘ (27) ਆਪਣੀ ਪਤਨੀ ਸੁਮਨਪ੍ਰੀਤ ਕੌਰ ਅਤੇ 2 ਸਾਲ ਦੇ ਬੇਟੇ ਅਰਮਾਨ ਸਮੇਤ

ਰਾਤ ਦੀ ਰੋਟੀ ਖਾਣ ਉਪਰੰਤ ਠੰਢ ਜ਼ਿਆਦਾ ਹੋਣ ਕਾਰਨ ਸੌਣ ਵਾਲੇ ਕਮਰੇ ਵਿਚ ਅੰਗੀਠੀ ਸੇਕਣ ਲੱਗ ਪਏ। ਕੁਝ ਦੇਰ ਬਾਅਦ ਹੀ ਅੰਗੀਠੀ ਸੇਕਣ ਕਾਰਨ ਕਮਰੇ ਵਿਚ ਜ਼ਹਿਰਲੀ ਗੈਸ ਪੈਦ ਹੋਈ।ਜ਼ਹਿਰੀਲੀ ਗੈਸ ਇਨ੍ਹਾਂ ਤਿੰਨਾਂ ਮੈਂਬਰਾਂ ਨੂੰ ਚੜ ਗਈ ਅਤੇ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ। ਆਸ-ਪਾਸ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਣ ’ਤੇ ਬੰਦ ਕਮਰੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਏ ਪਰਿਵਾਰ ਦੇ ਤਿੰਨੇ ਜੀਆਂ ਨੂੰ ਬਾਹਰ ਕੱਢਿਆ ਗਿਆ,

ਪਰ ਉਦੋਂ ਤੱਕ 2 ਸਾਲ ਦੇ ਅਰਮਾਨ ਦੀ ਮੌਤ ਹੋ ਚੁੱਕੀ ਸੀ।ਮੌਕੇ ’ਤੇ ਪੁਲਿਸ ਵੀ ਪਹੁੰਚ ਗਈ ਅਤੇ ਸਾਰਿਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਬੱਚੇ ਨੂੰ ਤਾਂ ਮ੍ਰਿਤਕ ਐਲਾਨ ਦਿੱਤਾ ਪਰ ਪਤੀ- ਪਤਨੀ ਨੂੰ ਮੁੱਢਲੇ ਇਨਾਜ ਮਗਰੋਂ ਚੰਡੀਗੜ ਰੈਫਰ ਕੀਤਾ ਗਿਆ। ਸਮੇਂ ’ਤੇ ਡਾਕਟਰੀ ਇਲਾਜ ਮਿਲਣ ਕਾਰਨ ਸਵੇਰ ਤੱਕ ਪਤੀ-ਪਤਨੀ ਦੀ ਹਾਲਤ ਵਿਚ ਸੁਧਾਰ ਆ ਜਾਣ ਕਾਰਨ ਉਹਨਾਂ ਨੂੰ ਘਰ ਭੇਜ ਦਿੱਤਾ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *