Phd ਕਰਕੇ Prof. Sandeep ਹੋਇਆ ਮਜਬੂਰ, ਗਲੀਆਂ ਵਿੱਚ ਵੇਚਦਾ ਹੈ ਸਬਜੀਆਂ..!

By Bneews Dec 27, 2023

ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਉਂਦਾ ਹੈ, ਤਾਂ ਜੋ ਉਹ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਕਰ ਸਕੇ ਅਤੇ ਆਪਣਾ ਭਵਿੱਖ ਬਣਾ ਸਕੇ। ਪਰ ਕਈ ਵਿਅਕਤੀਆਂ ਨਾਲ ਅਜਿਹਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਕੋਲ ਸਿਫਾਰਸ਼ ਨਹੀਂ ਹੁੰਦੀ, ਜਿਸ ਲਈ ਡਿਗਰੀਆਂ ਮਹਿਜ਼ ਇੱਕ ਕਾਗਜ਼ ਬਣ ਕੇ ਰਹਿ ਜਾਂਦੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਡਾ. ਸੰਦੀਪ ਸਿੰਘ ਕੋਲ ਉਚ ਸਿੱਖਿਆ ਦੀਆਂ ਡਿਗਰੀਆਂ ਤਾਂ ਹਨ,

ਪਰ ਨੌਕਰੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਪਰਿਵਾਰ ਦੇ ਪਾਲਣ-ਪੋਸ਼ਣ ਲਈ ਮਜਬੂਰੀਵੱਸ ਸਬਜ਼ੀ ਦੀ ਰੇਹੜੀ ਲਗਾਉਣੀ ਪੈ ਰਹੀ ਹੈ। ਗਲੀਆਂ ‘ਚ ਸਾਈਕਲ ਰੇਹੜੀ ‘ਤੇ ਸਬਜ਼ੀ ਵੇਚ ਰਿਹਾ ਡਾ. ਸੰਦੀਪ ਸਿੰਘ ਕੋਲ ਕੋਈ ਇੱਕਾ-ਦੁੱਕਾ ਡਿਗਰੀ ਨਹੀਂ ਹੈ, ਸਗੋਂ ਪੀਐਚਡੀ ਸਮੇਤ ਪੰਜ ਐਮ.ਏ. ਅਤੇ ਐਲ.ਐਲ.ਬੀ. ਦੀਆਂ ਡਿਗਰੀਆਂ ਹਨ। ਪਰ ਸਰਕਾਰਾਂ ਦੀ ਬੇਰੁਖੀ ਨੇ ਉਸ ਨੂੰ ਰੇਹੜੀ ਲਈ ਮਜਬੂਰ ਕਰ ਦਿੱਤਾ ਹੈ।ਸੰਦੀਪ ਸਿੰਘ ਦੀ ਰੇਹੜੀ ‘ਤੇ

ਇੱਕ ਬੋਰਡ ਲੱਗਿਆ ਹੁੰਦਾ ਹੈ, ਜਿਸ ਉਪਰ ਡਿਗਰੀਆਂ ਲਿਖੀਆਂ ਹੋਈਆਂ ਹਨ। ਇਸ ਸਬੰਧੀ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਇੱਕ ਵਾਰ ਰੇਹੜੀ ‘ਤੇ ਸਬਜ਼ੀ ਵੇਚ ਰਿਹਾ ਸੀ ਤਾਂ ਇੱਕ ਔਰਤ ਨਾਲ ਉਸ ਦੀ ਸਿੱਖਿਆ ਬਾਰੇ ਗੱਲ ਚੱਲ ਪਈ, ਜਿਸ ਨੇ ਉਸ ਨੂੰ ਇਹ ਬੋਰਡ ਵਾਲਾ ਸੁਝਾਅ ਦਿੱਤਾ, ਜਿਸ ਤੋਂ ਬਾਅਦ ਉਸ ਨੇ ਪੀਐਚਡੀ ਸਬਜ਼ੀ ਵਾਲਾ ਬੋਰਡ ਲਗਾ ਕੇ ਸਬਜ਼ੀਆਂ ਵੇਚਣ ਲੱਗ ਪਿਆ।

ਮੂਲ ਰੂਪ ਤੋਂ ਭਰਾੜੀਵਾਲ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਦੱਸਿਆ ਕਿ ਉਹ 11 ਸਾਲ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਐਡਹਾਕ ‘ਤੇ ਅਧਿਆਪਕ ਵੱਜੋਂ ਪੜ੍ਹਾਉਂਦਾ ਰਿਹਾ ਹੈ। ਪਰ ਸਿਫਾਰਸ਼ ਨਾ ਹੋਣ ਦੇ ਚਲਦਿਆਂ ਪੱਕੀ ਨੌਕਰੀ ਨਾ ਮਿਲਣ ਕਾਰਨ ਛੱਡਣੀ ਪਈ। ਉਸ ਨੇ ਦੱਸਿਆ ਕਿ ਨਾ ਹੀ ਨੌਕਰੀ ਦੌਰਾਨ ਇੰਨੇ ਪੈਸੇ ਮਿਲਦੇ ਸੀ ਕਿ ਉਹ ਆਪਣੇ ਪਰਿਵਾਰ ਦਾ ਗੁਜਾਰਾ ਕਰ ਸਕਦਾ, ਜਿਸ ਲਈ ਹੁਣ ਸਬਜ਼ੀ ਵੇਚਣੀ ਪੈ ਰਹੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *