ਰੇਲਵੇ ਸਟੇਸ਼ਨ ਤੋਂ 3 ਮਹੀਨਿਆਂ ਦਾ ਬੱਚਾ ਹੋਇਆ ਚੋਰੀ, ਦੇਖੋ ਕਿਵੇਂ ਟੱਬਰ ਦੇ ਸੁੱਤੇ ਹੋਏ ਵਾਪਰੀ ਇਹ ਘਟਨਾ

Uncategorized

ਲੁਧਿਆਣਾ ਰੇਲਵੇ ਸਟੇਸ਼ਨ ‘ਤੇ 3 ਮਹੀਨੇ ਦਾ ਮਸੂਮ ਬੱਚਾ ਚੋਰੀ ਹੋ ਗਿਆ। ਇਹ ਪਰਿਵਾਰ ਸੀਵਾਨ ਤੋਂ ਲੁਧਿਆਣਾ ਆਇਆ ਸੀ। ਜਿਸ ਨੇ ਬੁੱਢੇਵਾਲ ਰੋਡ ਜੰਡਿਆਲੀ ਜਾਣਾ ਸੀ। ਦੇਰ ਰਾਤ ਹੋਣ ਕਾਰਨ ਬੱਚੇ ਦੀ ਮਾਂ ਸੋਨਮ ਦੇਵੀ ਅਤੇ ਪਿਤਾ ਆਰਾਮ ਕਰਨ ਲਈ ਸਟੇਸ਼ਨ ‘ਤੇ ਰੁਕੇ। ਇਹ ਪਰਿਵਾਰ ਸੀਵਾਨ ਤੋਂ ਗੋਪਾਲਗੰਜ ਸੀਵਾਨ ਆਇਆ ਹੈ। ਮਾਮਲੇ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਜਾਂਚ ‘ਚ ਜੁੱਟ ਗਈ ਹੈ।

ਮਾਂ ਸੋਨਮ ਨੇ ਦੱਸਿਆ ਕਿ ਬੱਚਾ ਭੁੱਖ ਕਾਰਨ ਰੋ ਰਿਹਾ ਸੀ। ਬੱਚੇ ਨੂੰ ਦੁੱਧ ਪਿਲਾਉਣ ਲਈ ਉਹ ਰੇਲਵੇ ਸਟੇਸ਼ਨ ਦੀ ਕੰਟੀਨ ਕੋਲ ਲੇਟ ਗਈ। ਥਕਾਵਟ ਕਾਰਨ ਦੋਵੇਂ ਪਤੀ-ਪਤਨੀ ਸੌਂ ਗਏ। ਉਸ ਨੇ ਬੱਚੇ ਨੂੰ ਬੈਂਚ ਹੇਠਾਂ ਲੇਟਾਇਆ। ਸਵੇਰੇ ਜਦੋਂ ਉਹ ਉਠੀ ਤਾਂ ਬੱਚਾ ਉਸ ਦੇ ਨਾਲ ਨਹੀਂ ਸੀ। ਪਰਿਵਾਰ ਨੇ ਕਾਫੀ ਰੌਲਾ ਪਾਇਆ। ਬੱਚੇ ਦੀ ਕਾਫੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗ ਸਕਿਆ। ਪਰਿਵਾਰ ਮੁਤਾਬਕ ਉਨ੍ਹਾਂ ਦੇ ਬੱਚੇ ਨੂੰ ਕੋਈ ਅਣਪਛਾਤਾ ਵਿਅਕਤੀ ਚੁੱਕ ਕੇ ਲੈ ਗਿਆ ਹੈ।

ਫਿਲਹਾਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਸਟੇਸ਼ਨ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੂੰ ਰੇਲਵੇ ਸਟੇਸ਼ਨ ‘ਤੇ ਘੁੰਮਦੇ ਭਿਖਾਰੀਆਂ ‘ਤੇ ਸ਼ੱਕ ਹੈ। ਥਾਣਾ ਜੀਆਰਪੀ ਦੇ ਇੰਸਪੈਕਟਰ ਜਤਿੰਦਰ ਸਿੰਘ ਵੀ ਬੱਚੇ ਦੀ ਫੋਟੋ ਲੈ ਕੇ ਆਲੇ-ਦੁਆਲੇ ਦੀ ਚੈਕਿੰਗ ਕਰ ਰਹੇ ਹਨ। ਸਟੇਸ਼ਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਬੱਚਾ ਚੋਰੀ ਹੋਇਆ ਸੀ, ਉਹ ਸੀਸੀਟੀਵੀ ‘ਚ ਕੈਦ ਨਹੀਂ ਹੋ ਰਿਹਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *