ਐਸੀ ਹੀ ਕਹਾਣੀ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਇੱਕ ਪਰਿਵਾਰ ਦੀ, ਜੀ ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਨਾਮਵਰ ਤੇ ਜਾਣੇ ਮਾਣੇ ਵਿਅਕਤੀ ਪ੍ਰਿਤਪਾਲ ਸਿੰਘ ਗੰਡਾ ਵੱਲੋਂ ਜਿਹੜਾ ਕਾਰਜ ਕੀਤਾ ਗਿਆ ਹੈ, ਉਹ ਸਮਾਜ ਨੂੰ ਸੇਧ ਦੇਣ ਵਾਲਾ ਕਾਰਜ ਹੈ ਜਿਸ ਨੂੰ ਦੇਖ ਕੇ ਸੁਣ ਕੇ ਤੁਸੀਂ ਵੀ ਕਹੋਗੇ ਵਾਹ ਸਰਦਾਰ ਜੀ ਕਿਆ ਬਾਤ ਹੈ। ਹੁੰਦਾ ਦਰਅਸਲ ਇਸ ਤਰ੍ਹਾਂ ਹੈ ਕਿ ਪ੍ਰਿਤਪਾਲ ਸਿੰਘ ਗੰਡਾ ਦਾ ਨੌਜਵਾਨ ਪੁੱਤਰ 33 ਸਾਲ ਦੀ ਉਮਰ ਦੇ ਵਿੱਚ ਬਰੇਨ ਹੈਮਰੇਜ ਦੇ ਚਲਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਹੈ ਤੇ ਆਪਣੇ ਪਿੱਛੇ
ਆਪਣੀ ਨੌਜਵਾਨ ਪਤਨੀ ਤੇ ਇੱਕ ਪੁੱਤਰ ਨੂੰ ਛੱਡ ਜਾਂਦਾ ਹੈ। ਸਚਮੁੱਚ ਪਰਿਵਾਰ ਦੇ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ, ਨੌਜਵਾਨ ਪੁੱਤਰ ਦਾ ਸਦਾ ਲਈ ਵਿਛੋੜਾ, ਜਵਾਨ ਨੂੰਹ ਦੀਆਂ ਅੱਖਾਂ ਵਿੱਚ ਹੰਜੂ ਤੇ ਪੋਤਰੇ ਦੇ ਬਚਪਨ ਵਿੱਚ ਆਪਣੇ ਪਿਤਾ ਨੂੰ ਖੋ ਜਾਣ ਦਾ ਦੁੱਖ ਪ੍ਰਿਤਪਾਲ ਸਿੰਘ ਗੰਡਾ ਨੂੰ ਅੰਦਰੋਂ ਅੰਦਰੀ ਖਾਂਦਾ ਜਾ ਰਿਹਾ ਸੀ।ਪ੍ਰਿਤਪਾਲ ਸਿੰਘ ਗੰਢਾ ਨੇ ਸਮਾਜ ਦੀਆਂ ਝੂਠੀਆਂ ਰੀਤੀ ਰਸਮਾਂ ਦੀ ਪਰਵਾਹ ਨਾ ਕਰਦਿਆਂ,
ਆਪਣੇ ਮਨ ਹੀ ਮਨ ਇੱਕ ਵਿਉਂਤ ਬਣਾਈ ਕਿ ਕਿਉਂ ਨਾ ਆਪਣੀ ਨੂੰਹ ਨੂੰ ਧੀ ਬਣਾ ਕੇ ਮੁੜ ਉਸ ਦਾ ਵਿਆਹ ਕਰਵਾਇਆ ਜਾਵੇ ਤੇ ਉਸ ਨੂੰ ਉਸਦੀ ਪਹਾੜ ਜਿਹੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਦਾ ਮੌਕਾ ਦਿੱਤਾ ਜਾਵੇ। ਬਸ ਫੇਰ ਕੀ ਸੀ ਪ੍ਰਿਤਪਾਲ ਸਿੰਘ ਗੰਢਾ ਨੇ ਆਪਣੀ ਨੂੰਹ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਤੇ ਉਸਨੂੰ ਵਿਆਹ ਲਈ ਰਾਜ਼ੀ ਕਰ ਆਪਣੀ ਨੂੰਹ ਦੇ ਲਈ ਰਿਸ਼ਤੇ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ।
ਬਸ ਫੇਰ ਕੀ ਸੀ ਕੁਝ ਰਿਸ਼ਤੇ ਦੇਖਣ ਤੋਂ ਬਾਅਦ ਉਹਨਾਂ ਦੀ ਤਲਾਸ਼ ਪੂਰੀ ਹੋਈ ਤੇ ਉਹਨਾਂ ਨੂੰ ਇਕ ਢੁਕਮਾ ਰਿਸ਼ਤਾ ਮਿਲ ਗਿਆ, ਨੂੰਹ ਦੀ ਮੰਗਣੀ ਕਰਨ ਤੋਂ ਬਾਅਦ ਪ੍ਰਿਤਪਾਲ ਸਿੰਘ ਗੰਡਾ ਵੱਲੋਂ ਪੂਰੀ ਗੁਰ ਮਰਿਆਦਾ ਅਨੁਸਾਰ ਮੂੰਹ ਨੂੰ ਆਪਣੀ ਧੀ ਬਣਾ ਕੇ ਆਪਣੇ ਘਰ ਤੋਂ ਅਲਵਿਦਾ ਕੀਤਾ ਗਿਆ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਉਸ ਦਾ ਪੱਲਾ ਉਸ ਦੇ ਨਵੇਂ ਪਤੀ ਦੇ ਹੱਥ ਫੜਾਇਆ ਗਿਆ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ