ਮੁੱਖ ਮੰਤਰੀ ਭਗਵੰਤ ਮਾਨ ਦੇ ਬਰਾਬਰ ਹੀ ਕਿਸਾਨਾਂ ਨੇ ਵੀ ਸੁਲਤਾਨਪੁਰ ਲੋਧੀ ‘ਚ ਡਿਬੇਟ ਕਰਵਾਈ ਪਰ ਇਸ ਵਿੱਚ ਕੋਈ ਸਿਆਸੀ ਆਗੂ ਨਹੀਂ ਪਹੁੰਚਿਆ। ਪੰਜਾਬ ਕਿਸਾਨ ਯੂਨੀਅਨ (ਬਾਗੀ) ਵੱਲੋਂ ਰੱਖੀ ਡਿਬੇਟ ਵਿੱਚ ਚਾਰ ਹਲਕਿਆਂ ਦਾ ਕੋਈ ‘ਆਪ’ ਹਲਕਾ ਇਚਾਰਜ ਨਹੀ ਪਹੁੰਚਿਆ। ਕਿਸਾਨ ਯੂਨੀਅਨ ਬਾਗ਼ੀ ਵੱਲੋਂ ਅੱਜ 12 ਵਜੇ ਦਾ ਸਮਾਂ ਰੱਖਿਆ ਗਿਆ ਸੀ। ਇਸ ਲਈ ਬਕਾਇਦਾ ਰਜਿਸਟਰੀ ਡਾਕ ਰਾਹੀਂ ਜ਼ਿਲ੍ਹਾ ਕਪੂਰਥਲਾ ਦੇ ਚਾਰ ਹਲਕੇ ਜਿਨ੍ਹਾਂ ‘ਚ ਫਗਵਾੜਾ ਤੋਂ ਜੋਗਿਦਰ ਮਾਨ,
ਭੁਲੱਥ ਤੋਂ ਰਣਜੀਤ ਰਾਣਾ, ਕਪੂਰਥਲਾ ਤੋਂ ਮੰਜੂ ਰਾਣਾ ਤੇ ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ ਨੂੰ ਬਕਾਇਦਾ ਸੱਦਾ ਪੱਤਰ ਭੇਜਿਆ ਗਿਆ ਪਰ ਕੋਈ ਵੀ ਨਹੀਂ ਪਹੁੰਚਿਆ।ਕਿਸਾਨ ਲੀਡਰਾਂ ਨੇ ਕਿਹਾ ਕਿ ਕਪੂਰਥਲਾ ਦੇ ਮੁੱਦਿਆਂ ਤੇ ਉਹ ਉਨ੍ਹਾਂ ਨਾਲ ਵਿਚਾਰ ਕਰਨ ਪਰ ਚਾਰਾਂ ਵਿੱਚੋਂ ਨਾ ਤਾਂ ਕੋਈ ਪਹੁੰਚਿਆ ਤੇ ਨਾ ਹੀ ਕਿਸੇ ਨੇ ਆਪਣੇ ਜ਼ਿਲ੍ਹੇ ਦੇ ਲੋਕਾਂ ਦੇ ਦਿੱਤੇ ਸੱਦੇ ਤੇ ਕੁਝ ਦੱਸਣਾ ਜ਼ਰੂਰੀ ਸਮਝਿਆ ਕਿ ਆਉਣਾ ਜਾਂ ਨਹੀਂ। ਕਿਸਾਨ ਯੂਨੀਅਨ ਬਾਗ਼ੀ ਨਾਲ ਜੁੜੇ ਕਰੀਬ ਦੋ ਕੁ ਸੌ ਲੋਕ ਆਪਣੇ ਸਵਾਲ ਤੇ ਮੰਗਾਂ ਲੈ ਕਰੀਬ ਦੋ ਢਾਈ ਘੰਟੇ ਬੈਠੇ ਰਹੇ।ਪੱਤਰਕਾਰਾਂ ਨਾਲ ਗੱਲ
ਕਰਦਿਆਂ ਕਿਸਾਨ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਸੀਐਮ ਸਾਬ ਨੂੰ ਡਿਬੇਟ ਆਮ ਲੋਕਾਂ ਨਾਲ ਕਰਨੀ ਚਾਹੀਦੀ ਸੀ। ਕਿਸਾਨ ਆਗੂਆਂ ਮੁਤਾਬਕ ਆਪ ਦੇ ਚਾਰ ਹਲਕਿਆਂ ਦੇ ਕਿਸੇ ਆਗੂ ਕੋਲ ਕੋਈ ਜਵਾਬ ਨਹੀਂ ਹੈ। ਉਨ੍ਹਾਂ ਮੁਤਾਬਕ 550 ਸਾਲਾ ਤੇ ਸੁਲਤਾਨਪੁਰ ਲੋਧੀ ਹਸਪਤਾਲ ਨੂੰ ਐਸਪੀ ਉਬਰਾਏ ਨੇ ਜੋ ਸਾਮਾਨ ਦਾਨ ਕੀਤਾ ਸੀ, ਉਹ ਕਿੱਥੇ ਹੈ। ਤਿੰਨ ਵੈਟੀਲੇਟਰ ਸੁਲਤਾਨਪੁਰ ਲੋਧੀ ਨੂੰ ਦਿੱਤੇ ਗਏ, ਉਹ ਇੱਕ ਮੁਹਾਲੀ, ਪਟਿਆਲ਼ਾ ਤੇ ਫਰੀਦਕੋਰਟ ਭੇਜ ਦਿੱਤੇ ਜਦਕਿ ਸਾਡੇ ਜ਼ਿਲ੍ਹੇ ਕੋਲ ਕੋਈ ਵੈਟੀਲੇਟਰ ਤੱਕ ਨਹੀਂ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ