ਫਿਰੋਜ਼ਪੁਰ ਦਾ ਇਤਿਹਾਸ | ਰਾਜੇ ਨੇ ਕਿਓ ਬਣਾਏ 10 ਗੇਟ

Uncategorized

ਪੰਜਾਬ ਦੀ ਧਰਤੀ ਕਈ ਇਤਿਹਾਸਕ ਅਤੇ ਪੁਰਾਤਣ ਧਰੋਹਰਾਂ ਨੂੰ ਸਾਂਭੀ ਹੋਈ ਬੈਠੀ ਹੈ। ਇਨ੍ਹਾਂ ਇਤਿਹਾਸਕ ਧਰੋਹਰਾਂ ਦਾ ਹੀ ਇਕ ਹਿੱਸਾ ਹੁੰਦੇ ਹਨ ਪੁਰਾਤਣ ਗੇਟ। ਇਸੇ ਤਰ੍ਹਾਂ ਇਤਿਹਾਸਕ ਸ਼ਹਿਰ ਫਿਰੋਜ਼ਪੁਰ ’ਚ ਕਿਲਾਨੁਮਾ ਸ਼ਹਿਰਾਂ ਦੀ ਰਾਖੀ ਲਈ ਬਣਾਏ ਗਏ ਵੱਡੇ-ਵੱਡੇ ਗੇਟ ਸਮੇਂ ਦੇ ਨਾਲ-ਨਾਲ ਹੁਣ ਸ਼ਹਿਰਾਂ ਦੀ ਪਛਾਣ ਬਣ ਗਏ ਹਨ। ਫਿਰੋਜ਼ਪੁਰ ਦੀ ਸੁਰੱਖਿਆ ਲਈ 10 ਗੇਟ ਬਣਾਏ ਗਏ ਹਨ, ਜੋ ਇਸ ਸ਼ਹਿਰ ਦੇ ਐਂਟਰੀ ਗੇਟ ਹਨ।ਫਿਰੋਜ਼ਪੁਰ ਸ਼ਹਿਰ ਦੀ ਨੀਂਹ ਤੁਗਲਕ ਖਾਨਦਾਨ ਦੇ ਸੁਲਤਾਨ ਫਿਰੋਜ਼ਸ਼ਾਹ ਤੁਗਲਕ ਨੇ 1360 ਈਸਵੀ ‘ਚ ਰੱਖੀ ਸੀ। ਉਸਨੇ ਹੀ ਸ਼ਹਿਰ ਦੇ ਚਾਰੇ ਪਾਸੇ ਕੁੱਲ 10 ਗੇਟ ਬਣਵਾਏ ਸਨ, ਜਿਨ੍ਹਾਂ ਦੇ ਨਾਂ ਵੱਖ-ਵੱਖ ਸ਼ਹਿਰਾਂ ਦੇ ਨਾਂ ‘ਤੇ ਰੱਖੇ ਗਏ ਹਨ। ਜਿਵੇਂ ਮੁਲਤਾਨੀ ਗੇਟ,ਕਸੂਰੀ ਗੇਟ, ਬਗਦਾਦੀ ਗੇਟ, ਦਿੱਲੀ ਗੇਟ,

ਮੈਗਜ਼ਨੀ ਗੇਟ, ਅੰਮ੍ਰਿਤਸਰੀ ਗੇਟ,ਬਾਂਸੀ ਗੇਟ,ਮਖੂ ਗੇਟ,ਜ਼ੀਰਾ ਗੇਟ,ਮੋਰੀ ਗੇਟ ਆਦਿ।ਫਿਰੋਜ਼ਸ਼ਾਹ ਤੁਗਲਕ ਦਾ ਇਥੇ ਆ ਕੇ ਵੱਸਣ ਦੇ ਪਿੱਛੇ ਦਾ ਕਿੱਸਾ ਵੀ ਬੜਾ ਰੌਚਕ ਹੈ। ਲੋਕ ਦੱਸਦੇ ਹਨ ਕਿ ਫਿਰੋਜ਼ਸ਼ਾਹ ਤੁਗਲਕ ਨੂੰ ਇਥੇ ਆ ਕੇ ਰਹਿਣ ਦੀ ਸਲਾਹ ਉਨ੍ਹਾਂ ਦੇ ਵੈਦ ਨੇ ਦਿੱਤੀ ਸੀ।ਫਿਰੋਜ਼ਪੁਰ ਸ਼ਹਿਰ ’ਚ ਲੱਗੇ ਗੇਟ ਇਸ ਸ਼ਹਿਰ ਦੀ ਪਛਾਣ ਹਨ ਪਰ ਅੱਜ ਦੀ ਤਾਰੀਕ ‘ਚ ਜ਼ਿਆਦਾਤਰ ਗੇਟ ਆਪਣੀ ਹੋਂਦ ਗੁਆ ਚੁੱਕੇ ਹਨ। ਸਾਂਭ-ਸੰਭਾਲ ਨਾ ਹੋਣ ਕਰਕੇ ਇਨ੍ਹਾਂ ਗੇਟਾਂ ਦੇ ਸਿਰਫਨਾਂ ਹੀ ਰਹਿ ਗਏ ਹਨ। ਅਜੌਕੇ ਸਮੇਂ ’ਚ ਬਾਹਰੋਂ ਆਉਣ ਵਾਲੇ ਬਹੁਤ ਸਾਰੇ ਲੋਕ ਇਨ੍ਹਾਂ ਗੇਟਾਂ ਦੇ ਨਾਂ ‘ਤੇ ਹੀ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ।ਦੱਸ ਦੇਈਏ ਕਿ ਪੁਰਾਤਣ ਗੇਟ ਦੇ ਨਾਂ ‘ਤੇ ਸਿਰਫ ਇਕ ਗੇਟ ਹੀ ਸਾਬਤ ਬਚਿਆ ਹੋਇਆ ਹੈ।

ਇਸ ’ਤੇ ਲੱਗੇ ਲੱਕੜੀ ਦੇ ਤਖਤੇ ਅਤੇ ਉਨ੍ਹਾਂ ‘ਤੇ ਲੱਗੀਆਂ ਵੱਡੀਆਂ-ਵੱਡੀਆਂ ਮੇਖਾਂ ਤੇ ਕੁੰਡੇ ਅੱਜ ਵੀ ਇਸਦੀ ਮਜ਼ਬੂਤੀ ਦੀ ਗਵਾਹੀ ਭਰ ਰਹੇ ਹਨ। ਹੀਰਾ ਮੰਡੀ ਦਾ ਇਹ ਮਜ਼ਬੂਤ ਗੇਟ ਖਾਸਕਰ ਹੀਰੇ ਤੇ ਸੋਨੇ ਦੇ ਵਪਾਰੀਆਂ ਦੀ ਸੁਰੱਖਿਆ ਦੇ ਮਕਸਦ ਨਾਲ ਬਣਾਇਆ ਗਿਆ ਸੀ। ਬਜ਼ੁਰਗਾਂ ਦੀ ਮੰਨੀਏ ਤਾਂ ਫਿਰੋਜ਼ਪੁਰ ਸ਼ਹਿਰ ਦੇ ਚਾਰੇ ਪਾਸੇ ਕੰਧਾਂ ਸਨ। ਬਾਹਰਲੇ ਪਾਸੇ ਇਕ ਵੱਡਾ ਨਾਲਾ ਸੀ, ਜੋ ਅੱਜ ਸੜਕ ਬਣ ਚੁੱਕਾ ਹੈ। ਬਜ਼ੁਰਗਾਂ ਨੇ ਦੱਸਿਆ ਕਿ ਸ਼ਹਿਰ ਦੇ ਅੰਦਰ ਤੇ ਬਾਹਰ ਆਉਣ-ਜਾਣ ਲਈ 10 ਗੇਟ ਸਨ। ਆਧੁਨਿਕਤਾ ਤੇ ਵਿਕਾਸ ਦੇ ਨਾਂ ‘ਤੇ ਅੱਜ ਬਹੁਤ ਸਾਰੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਮਲੀਆਮੇਟ ਹੋ ਚੁੱਕੀਆਂ ਹਨ। ਕਈ ਖਤਮ ਹੋਣ ਦੀ ਕਾਗਾਰ ‘ਤੇ ਹਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਬਚਾਉਣਾ ਲਾਜ਼ਮੀ ਹੈ। ਇਨ੍ਹਾਂ ਇਮਾਰਤਾਂ ਰਾਹੀਂ ਹੀ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਇਤਿਹਾਸਕ ਧਰੋਹਰਾਂ ਨੂੰ ਜਾਣ ਸਕਦੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

 

Leave a Reply

Your email address will not be published. Required fields are marked *