ਦੇਖੋ ਕਿਉਂ ਭਰਾ ਨੇ ਭਰਾ ਦਾ ਟੱਬਰ ਕੀਤਾ ਖਤਮ

Uncategorized

ਖਰੜ ’ਚ ਵਾਪਰੇ ਤੀਹਰੇ ਕਤਲ ਕਾਂਡ ’ਚ 2 ਸਾਲ ਦੇ ਅਨਾਹਦ ਦੀ ਲਾਸ਼ ਬਰਾਮਦ ਕਰ ਲਈ ਗਈ। ਅਨਹਦ ਦੀ ਲਾਸ਼ ਖਨੌਰੀ ਨਹਿਰ ਵਿਚੋਂ ਮਿਲੀ ਹੈ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਘਰੇਲੂ ਕਲੇਸ਼ ਦੇ ਚੱਲਦੇ ਬੀਤੇ ਦਿਨੀਂ ਛੋਟੇ ਭਰਾ ਨੇ ਆਪਣੇ ਵੱਡੇ ਭਰਾ, ਭਰਜਾਈ ਅਤੇ 2 ਸਾਲ ਦੇ ਭਤੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਕਾਤਲ ਲਖਬੀਰ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਲਖਵਿੰਦਰ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਵੀਰਵਾਰ ਨੂੰ ਖਰੜ ਦੇ ਝੁੱਗੀਆਂ ਰੋਡ ’ਤੇ ਸਥਿਤ ਇਕ ਘਰ ’ਚ ਵਾਪਰੀ। ਵਾਰਦਾਤ ਦਾ ਪਤਾ ਰਾਤ ਕਰੀਬ 10 ਵਜੇ ਲੱਗਾ।

ਇਸ ਸਬੰਧੀ ਖਰੜ ਸਦਰ ਪੁਲਸ ਨੇ ਮੁਲਜ਼ਮ ਲਖਬੀਰ ਸਿੰਘ ਅਤੇ ਉਸ ਦੇ ਸਾਥੀ ਰਾਮ ਸਰੂਪ ਉਰਫ਼ ਗੁਰਪ੍ਰੀਤ ਸਿੰਘ ਬੰਟੀ ਦੇ ਵਿਰੁੱਧ ਧਾਰਾ-302, 201 ਅਤੇ 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ। ਇਸ ਸਬੰਧ ਵਿਚ ਮ੍ਰਿਤਕ ਦੇ ਸਾਲੇ ਰਣਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਕੌਰ ਖਰੜ ਦੀ ਗਲੋਬਲ ਸਿਟੀ ਦੇ ਰਹਿਣ ਵਾਲੇ ਸਤਬੀਰ ਸਿੰਘ ਨਾਲ ਫਰਵਰੀ 2020 ਵਿਚ ਵਿਆਹੀ ਗਈ ਸੀ । ਉਨ੍ਹਾਂ ਦੇ ਇਕ ਲੜਕਾ ਅਨਾਹਦ ਸਿੰਘ ਜੋ ਲਗਭਗ 2 ਸਾਲ ਦਾ ਹੈ ਪੈਦਾ ਹੋਇਆ ਸੀ ।

ਸਤਬੀਰ ਸਿੰਘ ਸਾਫਟਵੇਅਰ ਇੰਜੀਨੀਅਰ ਸੀ ਅਤੇ ਪ੍ਰਾਈਵੇਟ ਕੰਮ ਕਰਦਾ ਸੀ। ਮੁਲਜ਼ਮ ਲਖਬੀਰ ਸਿੰਘ ਉਰਫ਼ ਲੱਖਾ ਉਨ੍ਹਾਂ ਦੇ ਨਾਲ ਹੀ ਗਲੋਬਲ ਸਿਟੀ ਵਿਚ ਰਹਿੰਦਾ ਸੀ ਅਤੇ ਵਹਿਲਾ ਸੀ ਉਹ ਮ੍ਰਿਤਕ ਸਤਬੀਰ ਸਿੰਘ ਪਾਸੋਂ ਪੈਸੇ ਲੈਣ ਲਈ ਲੜਾਈ-ਝਗੜਾ ਕਰਦਾ ਰਹਿੰਦਾ ਸੀ । 11 ਅਕਤੂਬਰ ਨੂੰ ਉਸ ਦੀ ਮ੍ਰਿਤਕ ਭੈਣ ਦੀ ਨਨਾਣ ਮਨਪ੍ਰੀਤ ਕੌਰ ਦਾ ਫੋਨ ਸ਼ਿਕਾਇਤਕਰਤਾ ਦੇ ਪਿਤਾ ਅਵਤਾਰ ਸਿੰਘ ਨੂੰ ਸ਼ਾਮੀ 7 ਵਜੇ ਆਇਆ ਅਤੇ ਉਸ ਨੇ ਕਿਹਾ ਕਿ ਸਤਬੀਰ ਸਿੰਘ ਦਾ ਫੋਨ ਬੰਦ ਹੈ ਅਤੇ ਅਮਨਦੀਪ ਕੌਰ ਫੋਨ ਅਟੈਂਡ ਨਹੀਂ ਕਰ ਰਹੀ ਅਤੇ ਉਹ ਸਾਰੇ ਵਿਅਕਤੀ ਖਰੜ ਪਹੁੰਚ ਗਏ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *