ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਮਲੇਰਕੋਟਲਾ ਤੋਂ ਸਾਹਮਣੇ ਆਈ ਹੈ, ਜਿੱਥੇ ਜੀਜੇ ਨੇ ਆਪਣੀ ਸਾਲੀ ਦਾ ਕੁਹਾੜੀ ਮਾਰ’ਕੇ ਕਤਲ ਕਰ ਦਿੱਤਾ ਅਤੇ ਸਾਲੇ ਤੇ ਸਾਢੂ ‘ਤੇ ਵੀ ਵਾਰ ਕਰਕੇ ਕੀਤਾ ਜਖ਼ਮੀ ਕਰ ਦਿੱਤਾ। ਦਰਅਸਲ ਤਲਾਕ ਤੋਂ ਬਾਅਦ ਪਤਨੀ ਵੱਲੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੋਂ ਨਾਰਾਜ਼ ਹੋਏ ਇਕ ਵਿਅਕਤੀ ਨੇ ਰਾਤ ਵੇਲੇ ਝੁੱਗੀ ’ਚ ਸੌਂ ਰਹੀ ਆਪਣੀ ਸਾਲੀ, ਸਾਢੂ ਤੇ ਸਾਲੇ ’ਤੇ ਤੇਜ਼ਧਾਰ ਕੁਹਾੜੀ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਜ਼ਖ਼ਮੀ ਸਾਲੀ ਦੀ ਮੌਤ ਹੋ ਗਈ, ਜਦਕਿ ਸਾਲਾ ਤੇ ਸਾਂਢੂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮਲੇਰਕੋਟਲਾ ’ਚ ਦਾਖ਼ਲ ਕਰਵਾਇਆ ਗਿਆ। ਉੱਥੇ ਇਕ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਬਾਅਦ ’ਚ ਪੀਜੀਆਈ ਰੈਫਰ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਰਾਜ ਕੁਮਾਰ ਪੁੱਤਰ ਸੁੱਖਾ ਨਿਵਾਸੀ ਬਲਾਚੌਰ ਐੱਸਬੀਐੱਸ ਨਗਰ ਦਾ ਵਿਆਹ ਮਾਲੇਰਕੋਟਲਾ ਦੀ ਰੱਜੀ ਨਾਂ ਦੀ ਲੜਕੀ ਨਾਲ ਹੋਇਆ ਸੀ। ਕੁਝ ਸਮਾਂ ਪਹਿਲਾਂ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ। ਇਸ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਨੇ ਉਸਦਾ ਵਿਆਹ ਕਿਤੇ ਹੋਰ ਕਰ ਦਿੱਤਾ। ਇਸ ਤੋਂ ਰਾਜ ਕੁਮਾਰ ਨਾਰਾਜ਼ ਸੀ। ਉਹ ਬਦਲਾ ਲੈਣ ਲਈ ਬਲਾਚੌਰ ਤੋਂ ਮਲੇਰਕੋਟਲਾ ਪੁੱਜਾ ਤੇ ਅੱਧੀ ਰਾਤ ਤੱਕ ਸ਼ਰਾਬ ਪੀ ਕੇ ਘੁੰਮਦਾ ਰਿਹਾ। ਰਾਤ ਕਰੀਬ ਦੋ ਵਜੇ ਦੇ ਆਸਪਾਸ ਉਸ ਨੇ ਸਰੋਦ ਰੋਡ ਸਾਹਮਣੇ ਝੁੱਗੀਆਂ ’ਚ ਸੌਂ ਰਹੇ ਆਪਣੇ ਸਹੁਰਾ ਪਰਿਵਾਰ ’ਤੇ ਕੁਹਾੜੀ ਨਲਾ ਹਮਲਾ ਕਰ ਦਿੱਤਾ। ਮੰਜੇ ’ਤੇ ਦੋ ਬੱਚੀਆਂ ਨਾਲ ਸੌਂ ਰਹੀ ਸਾਲੀ ਮੀਨਾ ਦੇ ਸਿਰ ’ਤੇ ਕੁਹਾੜੀ ਨਾਲ ਕਈ ਵਾਰ ਕੀਤੇ, ਜਿਸ ਨਾਲ ਉਸਦੀ ਮੌਕੇ ’ਤੇ ਮੌਤ ਹੋ ਗਈ। .
ਉਸ ਤੋਂ ਬਾਅਦ ਮੀਨਾ ਦੇ ਪਤੀ ਹਨੀ ਤੇ ਛੋਟੇ ਸਾਲੇ ਰਵੀ ਦੇ ਸਿਰ ’ਤੇ ਵਾਰ ਕੀਤੇ। ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਰੌਲ਼ਾ ਪਾਉਣ ’ਤੇ ਆਸਪਾਸ ਦੇ ਲੋਕ ਜਮ੍ਹਾ ਹੋ ਗਏ। ਉਨ੍ਹਾਂ ਮੁਲਜ਼ਮ ਰਾਜ ਕੁਮਾਰ ਨੂੰ ਫੜ ਕੇ ਰੱਸੀ ਨਾਲ ਬੰਨ੍ਹ ਲਿਆ। ਇਸ ਤੋਂ ਬਾਅਦ ਨਗਰ ਕੌਂਸਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਇਕਬਾਲ ਫ਼ੌਜੀ ਨੇ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ। ਮੁਲਜ਼ਮ ਰਾਜ ਕੁਮਾਰ ਨਸ਼ੇ ’ਚ ਇੰਨਾ ਧੁੱਤ ਸੀ ਕਿ ਉਹ ਵਾਰ-ਵਾਰ ਕੰਧ ’ਚ ਆਪਣਾ ਸਿਰ ਮਾਰ ਰਿਹਾ ਸੀ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ