ਪੰਜਾਬੀ ਗੀਤਕਾਰੀ ਦਾ ਬਾਬਾ ਬੋਹੜ ਅਤੇ ਵਿਸ਼ਵ ਪ੍ਰਸਿੱਧ ਗੀਤਕਾਰ ਉਸਤਾਦਾਂ ਦੇ ਉਸਤਾਦ ਸਤਿਕਾਰਯੋਗ ਸ਼੍ਰੀ ਚਤੱਰ ਸਿੰਘ ਪਰਵਾਨਾ ਜੀ , ਜਿਨ੍ਹਾਂ ਨੇ ਆਪਣੇ ਗੀਤਕਾਰੀ ਦੇ ਬੇਹਤਰੀਨ ਸਫ਼ਰ ਵਿਚ ਹਜ਼ਾਰਾਂ ਗੀਤ ਗਾਇਕਾਂ ਅਤੇ ਗਾਇਕਾਵਾਂ ਰਾਹੀਂ ਸਰੋਤਿਆਂ ਦੇ ਰੂਬਰੂ ਕੀਤੇ ਹਨ। ਉਹ ਅੱਜ ਕੱਲ੍ਹ ਬਿਮਾਰੀ ਕਾਰਨ ਵਿਰਦ ਅਵਸਥਾ ਵਿੱਚ ਆਪਣੀ ਜ਼ਿੰਦਗੀ ਦੇ ਸਿਖ਼ਰਲੇ ਪੜਾਅ ਤੇ ਗ਼ੁਰਬਤ ਦੀ ਸਮਾਂ ਗੁਜ਼ਾਰ ਰਹੇ ਹੈ। ਇਹ ਸੀਨੀਅਰ ਸਿਰਮੌਰ ਫੰਕਾਰ ਨੇ ਕਈ ਸਦਾਬਹਾਰ ਗੀਤਾਂ ਦੀ ਰਚਨਾ ਕੀਤੀ ਹੈ। ਸੀਨੀਅਰ ਸਿਰਮੌਰ ਦੋਗਾਣਾ ਗਾਇਕੀ ਦੀ ਸੁਪਰਹਿੱਟ ਜੋੜੀ ਸਤਿਕਾਰਯੋਗ ਹਰਚਰਨ ਗਰੇਵਾਲ ਜੀ ਅਤੇ ਬੀਬੀ ਸੁਰਿੰਦਰ ਸੀਮਾ ਜੀ ਦੀ ਬੁਲੰਦ ਆਵਾਜ਼ ਵਿੱਚ ਗੀਤ ਸੁਪਰਹਿੱਟ ਗਾਏ ਹਨ।
“ਮਿਤਰਾਂ ਦੇ ਟਿਉਵੈਲ ਤੇ ਲੀੜੇ ਧੋਣ ਦੇ ਬਹਾਨੇ ਆਜਾ” ਸਤਿਕਾਰਯੋਗ ਸ਼੍ਰੀਮਤੀ ਨਰਿੰਦਰ ਬੀਬਾ ਜੀ ਅਜੀਤ ਸਿੰਘ ਰਾਹੀਂ ਨਾਲ ਦੋਗਾਣੇ ਨੂੰ ਗਾ ਕੇ ਮਕਬੂਲੀਅਤ ਹਾਸਲ ਕੀਤੀ। “ਮਿਤਰਾਂ ਦਾ ਚਲਿਆ ਟਰੱਕ ਨੀਂ” ਵਰਗੇ ਗੀਤਾਂ ਦਾ ਬੇਤਾਜ ਬਾਦਸ਼ਾਹ ਦੇ ਕਲ ਦਰਸ਼ਨ ਕਰਨ ਦਾ ਸਬੱਬ ਬਣਿਆ। ਉਨ੍ਹਾਂ ਨਾਲ ਫੋਨ ਉੱਤੇ ਗੱਲ ਹੋਈ ਕਹਿੰਦਾ ਅੱਜ ਕਲ੍ਹ ਮੈਂ ਆਪਣੀ ਧੀ ਦੇ ਘਰ ਪਿੰਡ ਮਹਿੰਦੀ ਪੁਰ ਲੁਧਿਆਣਾ ਤੋਂ ਖੰਨਾ ਰੋਡ ਉੱਤੇ ਰਹਿ ਰਿਹਾ ਹਾਂ। ਮੇਰਾ ਜੁਆਈ ਸ੍ਰ. ਬਲਵੀਰ ਸਿੰਘ ਮੇਰੀ ਬਹੁਤ ਸੇਵਾ ਕਰਦੇ ਹਨ। ਮੇਰੇ ਨਾਲ ਪ੍ਰਸਿੱਧ ਸਮਾਜ ਸੇਵੀ ਸਤਿਕਾਰਯੋਗ ਸ੍ਰ. ਸੰਤੋਖ ਸਿੰਘ ਸੰਧੂ ਜੀ , ਡੀਡੀ ਵੱਨ ਦੇ ਪ੍ਰੋਗਰਾਮ ਨ੍ਰਿਦੇਸ਼ਕ ਸਤਿਕਾਰਯੋਗ ਸ਼੍ਰੀ ਮਨੋਹਰ ਧਾਰੀਵਾਲ ਜੀ , ਗਾਇਕਾ ਦੇ ਵਡੇਰੇ ਸ਼ੁਭ ਚਿੰਤਕ ਅਤੇ
ਹਮੇਸ਼ਾ ਸਤਿਕਾਰ ਕਰਨ ਵਾਲੇ ਬੁਧੀਜੀਵੀ ਵਿਦਵਾਨ ਸ਼ਖ਼ਸੀਅਤ ਸਤਿਕਾਰਯੋਗ ਸ਼੍ਰੀ ਬਿਟੂ ਭੱਟੀ ਜੀ , ਸਤਿਕਾਰਯੋਗ ਸ੍ਰੀ ਅਮਨ ਹੈਪੀ ਗਾਇਕ ਅਸੀਂ ਪਰਵਾਨਾ ਜੀ ਨੂੰ ਮਿਲਣ ਚਲੇ। ਭਾਵੇਂ ਇਹ ਬੁਢਾ ਸ਼ੇਰ ਉਮਰ ਦਰਾਜ਼ ਅਤੇ ਬਿਮਾਰੀ ਕਰਕੇ ਭੰਨਿਆ ਹੋਇਆ ਹੈ। ਜਦੋਂ ਉਨ੍ਹਾਂ ਦੀ ਬੇਟੀ ਨੇ ਦਸਿਆ ਲੁਧਿਆਣੇ ਤੋਂ ਸੁਰਿੰਦਰ ਸੇਠੀ ਅੰਕਲ ਆਏ ਹਨ। ਉਸ ਪੰਜਾਬੀ ਗੀਤਕਾਰੀ ਦੇ ਜਰਨੈਲ ਨੇ ਉਪਰੋਂ ਕਪੜਾ ਲਾਹ ਕੇ ਅਵਾਜ਼ ਮਾਰੀ ਸੇਠੀ ਸਾਹਿਬ ਅੰਦਰ ਹੀ ਆ ਜਾਉ। ਮੈਂ ਕਮਰੇ ਵਿਚ ਵੜਦਿਆਂ ਉਨ੍ਹਾਂ ਦੇ ਜੁਆਈ ਨੇ ਕੁਰਸੀਆਂ ਰਖੀਆਂ ਤਾਂ ਬੈਠਦਿਆਂ ਹੀ ਮੈਂ ਸਭ ਦੀ ਜਾਣ ਪਛਾਣ ਕਰਵਾਈ। ਪੁਰਾਣੇ ਯਾਰਾਂ ਦੀ ਆਮਦ ਦਾ ਚਾਅ ਅਤੇ ਹੌਂਸਲਾ ਉਹ ਉਠ ਕੇ ਬੈਠ ਗਏ। ਮੈਂ ਉਨ੍ਹਾਂ ਨੂੰ ਕਿਹਾ ਪਰਵਾਨਾ ਜੀ ਹੁਣ ਕਪੜੇ ਪਹਿਨ ਲੳ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ