50 ਲੱਖ ਦੀ ਫਿਰੌਤੀ ਲਈ ਗੈਂ ਗਸਟਰ ਦਾ ਆਇਆ ਸੁਨਿਆਰੇ ਨੂੰ ਫੋਨ, ਪੈਸੇ ਨਾ ਦੇਣ ‘ਤੇ ਰਾਤ ਵੇਲੇ ਘਰ ਦੇ ਬਾਹਰ ਕੀਤੀ ਫਾ ਇਰਿੰਗ

Uncategorized

ਬਟਾਲਾ ਦੇ ਧਰਮਪੁਰਾ ਇਲਾਕੇ ‘ਚ ਦੇਰ ਰਾਤ ਮੋਟਰਸਾਈਕਲ ‘ਤੇ ਆਏ ਤਿੰਨ ਨਕਾਬਪੋਸ਼ ਨੌਜਵਾਨਾਂ ਵਲੋਂ ਸ਼ਰੇਆਮ ਇਕ ਸੁਨਿਆਰੇ ਦੇ ਘਰ ਬਾਹਰ ਫ਼ਾਇਰਿੰਗ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਇਨ੍ਹਾਂ ਨੌਜਵਾਨਾਂ ਦੀ ਇਹ ਪੂਰੀ ਵਾਰਦਾਤ ਘਰ ‘ਚ ਲਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਵੀਡੀਓ ‘ਚ ਦੇਖ ਸਕਦੇ ਹੋ ਕਿ ਇਹ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਕਿਵੇਂ ਗੇਟ ਦੇ ਬਾਹਰ ਖੜ੍ਹੇ ਹੋ ਉਨ੍ਹਾਂ ਨੇ ਆਪਣੀ ਪਿਸਤੌਲ ਨਾਲ ਫ਼ਾਇਰ ਕੀਤੇ । ਇਸ ਵਾਰਦਾਤ ਨੂੰ ਲੈ ਕੇ ਪੂਰਾ ਪਰਿਵਾਰ ਤੇ ਇਲਾਕਾ ਦਹਿਸ਼ਤ ਦੇ ਮਾਹੌਲ ‘ਚ ਹੈ । ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਗੈਂਗਸਟਰ ਹੈਰੀ ਚੱਠਾ ਦੇ ਨਾਂ ‘ਤੇ 50 ਲੱਖ ਦੀ ਫਿਰੌਤੀ ਦੀ ਮੰਗ ਦੇ ਧਮਕੀਆਂ ਭਰੇ ਫੋਨ ਵੀ ਆ ਰਹੇ ਸਨ, ਉਥੇ ਹੀ ਇਸ ਮਾਮਲੇ ‘ਤੇ ਬਟਾਲਾ ਪੁਲਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ।

ਬਟਾਲਾ ਦੇ ਰਹਿਣ ਵਾਲੇ ਨਵੀਨ ਜੋ ਇਕ ਗੋਲਡ ਜਿਊਲਰੀ ਦਾ ਕਾਰੋਬਾਰ ਕਰਦਾ ਹੈ ਦਾ ਕਹਿਣਾ ਹੈ ਕਿ ਉਸ ਨੂੰ ਬੀਤੇ ਕੁਝ ਦਿਨ ਪਹਿਲਾਂ ਇਕ ਵਹਾਤਸ ਐੱਪ ਕਾਲਿੰਗ ਆਈ ਸੀ, ਜਿਸ ‘ਚ ਗੱਲ ਕਰਨ ਵਾਲੇ ਨੇ ਖੁਦ ਨੂੰ ਹੈਰੀ ਚੱਠਾ ਦੱਸਿਆ ਸੀ ਅਤੇ ਉਸ ਨੂੰ ਧਮਕੀਆਂ ਦਿੰਦੇ ਹੋਏ 50 ਲੱਖ ਰੁਪਏ ਫ਼ਿਰੌਤੀ ਦੀ ਮੰਗ ਕੀਤੀ ਸੀ। ਜਦੋਂ ਦੂਸਰੀ ਵਾਰ ਫੋਨ ਆਇਆ ਤਾਂ ਨਵੀਨ ਨੇ ਉਸ ਨੂੰ ਪੈਸੇ ਨਾ ਦੇਣ ਬਾਰੇ ਕਿਹਾ ਤਾਂ ਉਸਨੂੰ ਧਮਕੀਆਂ ਦਿੱਤੀਆਂ ਗਈਆਂ। ਉਕਤ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਤਰੀਕੇ ਨਾਲ ਪੈਸੇ ਲੈਣਗੇ ਅਤੇ ਇਸ ਸਭ ਬਾਰੇ ਨਵੀਨ ਨੇ ਪੁਲਸ ਨੂੰ ਵੀ ਸੂਚਨਾ ਕੀਤੀ ਸੀ ਪਰ ਬੀਤੀ ਦੇਰ ਰਾਤ ਉਸਦੀ ਕੋਠੀ ਦੇ ਬਾਹਰ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਆ ਸ਼ਰੇਆਮ

ਪਿਸਤੌਲ ਨਾਲ ਤਿੰਨ ਫ਼ਾਇਰ ਕਰ ਕੇ ਗਏ ਹਨ। ਉਦੋਂ ਤੋਂ ਹੀ ਪਰਿਵਾਰ ਦਾ ਬੁਰਾ ਹਾਲ ਹੈ ਜਿਥੇ ਪਰਿਵਾਰ ਪਹਿਲਾ ਫੋਨ ਨੂੰ ਲੈਕੇ ਦਹਿਸ਼ਤ ‘ਚ ਸਨ ਪਰ ਬਾਅਦ ‘ਚ ਉਨ੍ਹਾਂ ਦੇ ਘਰ ਤੱਕ ਫਾਇਰਿੰਗ ਕੀਤੀ ਗਈ ਹੈ। ਪੂਰਾ ਪਰਿਵਾਰ, ਬੱਚੇ, ਬਜ਼ੁਰਗ ਸਭ ਦਹਿਸ਼ਤ ‘ਚ ਹਨ ਅਤੇ ਉਹ ਪੁਲਸ ਕੋਲੋਂ ਜਲਦ ਕੋਈ ਠੋਸ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਵਾਰਦਾਤ ਨੂੰ ਲੈ ਕੇ ਬਟਾਲਾ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਡੀ. ਐੱਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਥੇ ਹੀ ਉਕਤ ਪਰਿਵਾਰ ਦੀ ਸੁਰੱਖਿਅਤ ਰੱਖਣ ਲਈ ਪੁਲਸ ਸੁਰੱਖਿਆ ਵੀ ਦਿੱਤੀ ਗਈ ਹੈ ਅਤੇ ਜਲਦ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *