ਬਾਲੀਵੁੱਡ ਫਿਲਮ ਯਾਰੀਆਂ-2 ਦੀ ਟੀਮ ਨੇ SGPC ਤੋਂ ਮੰਗੀ ਮੁਆਫੀ

Uncategorized

ਫਿਲਮ ਯਾਰੀਆਂ -2 ਇੱਕ ਗੀਤ ਵਿੱਚ ਫਿਲਮਾਏ ਗਏ ਸੀਨ ਨੂੰ ਲੈਕੇ ਕਾਫੀ ਵਿਵਾਦਾਂ ਵਿੱਚ ਹੈ । ਇਸ ਸੀਨ ਵਿੱਚ ਹੀਰੋ ਵੱਲੋਂ ਕ੍ਰਿਪਾਨ ਪਾਈ ਹੋਈ ਹੈ,ਹਾਲਾਂਕਿ ਇਸ ਨੂੰ ਫਿਲਮ ਦੇ ਪ੍ਰੋਡੂਸਰ ਵੱਲੋਂ ਕ੍ਰਿਪਾਨ ਮੰਨਣ ਤੋਂ ਇਨਕਾਰ ਕੀਤਾ ਗਿਆ ਸੀ । SGPC ਵੱਲੋਂ FIR ਦਰਜ ਕਰਵਾਉਣ ਤੋਂ ਬਾਅਦ ਪੁਲਿਸ ਵੱਲੋਂ ਫਿਲਮ ਯਾਰੀਆਂ 2 ਦੀ ਟੀਮ ਨੂੰ ਪੇਸ਼ ਹੋਣ ਦੇ ਲਈ ਸਮਨ ਵੀ ਜਾਰੀ ਕੀਤਾ ਗਏ ਸਨ ਜਿਸ ਤੋਂ ਬਾਅਦ ਹੁਣ ਯਾਰੀਆਂ 2 ਦੇ ਪ੍ਰੋਡੂਸਰਾਂ ਨੇ ਵੱਡਾ ਕਦਮ ਚੁੱਕਿਆ ਹੈ ।  ਫਿਲਮ ਯਾਰੀਆਂ ਦੀ ਟੀਮ ਵੱਲੋਂ SGPC,ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਮੁਚੀ ਸਿੱਖ

ਕੌਮ ਤੋਂ ਲਿਖਤੀ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਅਜਿਹੀ ਗਲਤੀ ਮੁੜ ਤੋਂ ਨਹੀਂ ਹੋਵੇਗੀ । ਐੱਸਜੀਪੀਸੀ ਦੇ ਇਸ ‘ਤੇ ਇਤਰਾਜ਼ ਜਤਾਇਆ ਹੈ ਸਕੱਤਰ ਪ੍ਰਤਾਪ ਸਿੰਘ ਨੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਹੈ । ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਫਿਲਮ ਦੇ ਪ੍ਰੋਡੂਸਰ ਵਿਨੈ ਸਪਰੂ,ਰਾਧਿਕਾ ਰਾਓ ਅਤੇ ਟੀ ਸੀਰੀਜ਼ ਗਰੁੱਪ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਧਾਰ ਰਘਬੀਰ ਸਿੰਘ ਤੋਂ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਫਿਲਮ ਅਤੇ ਯੂ-ਟਿਊਬ ਤੋਂ ਇਹ ਸੀਨ ਬਦਲ ਰਹੇ ਹਨ। ਉਨ੍ਹਾਂ ਨੇ ਮੁੜ ਤੋਂ ਇਹ ਗਲਤੀ ਨਾ ਕਰਨ ਬਾਰੇ ਕਿਹਾ ਹੈ ।

SGPC ਦਾ ਕਹਿਣਾ ਸੀ ਕ੍ਰਿਪਾਨ ਸਿਰਫ਼ ਅੰਮ੍ਰਿਤਧਾਰੀ ਸਿੱਖ ਹੀ ਪਾ ਸਕਦਾ ਹੈ,ਪਰ ਫਿਲਮ ਵਿੱਚ ਜਿਸ ਤਰ੍ਹਾਂ ਨਾਲ ਇਸ ਦਾ ਮਜ਼ਾਕ ਉਡਾਇਆ ਗਿਆ ਹੈ ਉਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ । ਕਮੇਟੀ ਨੇ ਕਿਹਾ ਅਸੀਂ ਕਈ ਵਾਰ ਮੰਗ ਕਰ ਚੁੱਕੇ ਹਾਂ ਕਿ ਸੈਂਸਰ ਬੋਰਡ ਵਿੱਚ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨੂੰ ਨਿਯੁਕਤਕੀਤਾ ਜਾਵੇ ਤਾਂਕੀ ਅਜਿਹੇ ਸੀਨ ਨੂੰ ਨਸ਼ਰ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਜਾਵੇ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *