ਘਰੇ ਹੋਈ ਚੋਰੀ ਨੂੰ ਵੇਖ ਜਦੋਂ ਮਾਲਕਣ ਲੱਗੀ ਰੌਣ ਲੋਕਾਂ ਵਿਚ ਸਹਿਮ ਦਾ ਮਾਹੌਲ

Uncategorized

ਮਾਛੀਵਾੜਾ ਦੀ ਸੰਘਣੀ ਅਬਾਦੀ ਵਾਲੇ ਗੁਰੂ ਨਾਨਕ ਮੁਹੱਲਾ ਵਿਚ ਦੇਰ ਰਾਤ ਚੋਰੀ ਦੀ ਘਟਨਾ ਵਾਪਰ ਗਈ। ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਮੁਹੱਲਾ ਵਿਖੇ ਰਹਿੰਦੀ ਵਿਧਵਾ ਊਸ਼ਾ ਆਪਣੇ ਘਰ ਨੂੰ ਤਾਲ੍ਹੇ ਲਗਾ ਪਰਿਵਾਰ ਸਮੇਤ ਪਿਛਲੇ ਕਈ ਦਿਨਾਂ ਤੋਂ ਦਿੱਲੀ ਗਈ ਹੋਈ ਸੀ। ਸਵੇਰੇ ਜਦੋਂ ਗੁਆਂਢ ਵਿਚ ਰਹਿੰਦੀ ਇੱਕ ਔਰਤ ਨੇ ਦੇਖਿਆ ਕਿ ਘਰ ਦੇ ਅੰਦਰ ਦਰਵਾਜ਼ੇ ਖੁੱਲ੍ਹੇ ਹਨ ਅਤੇ ਸਮਾਨ ਖਿੱਲ੍ਹਰਿਆ ਪਿਆ ਹੈ, ਪਰ ਬਾਹਰ ਮੇਨ ਗੇਟ ਨੂੰ ਤਾਲ੍ਹਾ ਲੱਗਿਆ ਹੋਇਆ ਹੈ ਤਾਂ ਉਸ ਨੂੰ ਸ਼ੱਕ ਪਿਆ ਕਿ ਕੋਈ ਘਟਨਾ ਵਾਪਰ ਗਈ ਹੈ।

ਇਸ ਔਰਤ ਨੇ ਮੁਹੱਲਾ ਵਾਸੀਆਂ ਨੂੰ ਇਕੱਠਾ ਕੀਤਾ ਅਤੇ ਜਦੋਂ ਘਰ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿੱਲ੍ਹਰਿਆ ਪਿਆ ਸੀ। ਚੋਰਾਂ ਨੇ ਘਰ ਅੰਦਰ ਅਲਮਾਰੀਆਂ, ਬੈੱਡ ਤੇ ਹੋਰ ਸਮਾਨ ਦੀ ਚੰਗੀ ਤਰ੍ਹਾਂ ਫਰੌਲਾ-ਫਰਾਲੀ ਕੀਤੀ ਹੋਈ ਸੀ। ਚੋਰੀ ਦੀ ਘਟਨਾ ਮੁਹੱਲਾ ਵਾਸੀਆਂ ਵਲੋਂ ਤੁਰੰਤ ਦਿੱਲੀ ਗਈ ਊਸ਼ਾ ਨੂੰ ਦਿੱਤੀ ਗਈ। ਜਿਸ ਨੇ ਦੱਸਿਆ ਕਿ ਉਸਦੇ ਅਲਮਾਰੀ ਵਾਲੇ ਲਾਕਰ ’ਚ ਸੋਨੇ ਦੇ ਕਾਫ਼ੀ ਗਹਿਣੇ ਪਏ ਸਨ, ਜਿਨ੍ਹਾਂ ਦੀ ਕੀਮਤ 2 ਤੋਂ 2.50 ਲੱਖ ਰੁਪਏ ਹੈ। ਇਸ ਤੋਂ ਇਲਾਵਾ ਘਰ ਵਿਚ ਨਕਦੀ ਵੀ ਪਈ ਸੀ ਜੋ ਕਿ ਚੋਰ ਉਡਾ ਕੇ ਲੈ ਗਏ।

ਪਰਿਵਾਰ ਨੂੰ ਜਦੋਂ ਚੋਰੀ ਦੀ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮੁਹੱਲਾ ਵਾਸੀਆਂ ਅਨੁਸਾਰ ਚੋਰੀ ਦੀ ਵਾਰਦਾਤ ਕਿਸੇ ਇਲਾਕੇ ਦੇ ਭੇਤੀ ਵਲੋਂ ਕੀਤੀ ਗਈ ਹੈ ਕਿਉਂਕਿ ਉਸ ਨੂੰ ਪਤਾ ਸੀ ਕਿ ਘਰ ਵਿਚ ਕੋਈ ਨਹੀਂ ਅਤੇ ਉਹ ਲੋਕਾਂ ਦੇ ਘਰਾਂ ਦੀਆਂ ਛੱਤਾਂ ਟੱਪ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਗਏ। ਪਰਿਵਾਰਕ ਮੈਂਬਰ ਦਿੱਲੀ ਤੋਂ ਵਾਪਸ ਚੱਲ ਪਏ ਹਨ ਅਤੇ ਇਹ ਮੁਹੱਲਾ ਵਾਸੀਆਂ ਵਲੋਂ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *