ਸਾਊਦੀ ਅਰਬ ’ਚ ਸਿਰ ਕਲਮ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ ਪਿੰਡ ਮੱਲਣ ਦੇ ਨੌਜਵਾਨ ਦੀ ਹੋਈ ਵਤਨ ਵਾਪਸੀ

Uncategorized

ਸਾਊਦੀ ਅਰਬ ਵਿਚ ਕਤ ਲ ਕੇਸ ’ਚ ਸਿਰ ਕਲਮ ਕਰਨ ਦੀ ਸਜ਼ਾ ਦਾ ਸਾਹਮਣਾ ਕਰਨ ਵਾਲਾ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਦੋ ਕਰੋੜ ਰੁਪਏ (ਦਸ ਲੱਖ ਰਿਆਲ) ਦੀ ਬਲੱਡ ਮਨੀ ਦੇਣ ਤੋਂ 16 ਮਹੀਨੇ ਬਾਅਦ ਰਿਹਾਅ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਦੀ ਰਿਹਾਈ ਸਜ਼ਾ ਮੁਆਫ਼ ਹੋਣ ਤੋਂ 16 ਮਹੀਨਿਆਂ ਬਾਅਦ ਹੋਈ ਹੈ। ਦੂਜੇ ਪਾਸੇ ਬਲਵਿੰਦਰ ਦੀ ਸਜ਼ਾ ਮੁਆਫੀ ਬਾਰੇ ਸੂਚਨਾ ਮਿਲਦਿਆਂ ਹੀ ਪ੍ਰਵਾਰ ਤੇ ਪਿੰਡ ’ਚ ਖੁਸ਼ੀ ਦਾ ਮਾਹੌਲ ਬਣ ਗਿਆ ਤੇ ਅੱਜ ਉਸ ਦੀ ਘਰ ਵਾਪਸੀ ਹੋਈ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਉਸ ਦੇ ਘਰ ਪਹੁੰਚੇ ਤੇ ਪ੍ਰਵਾਰ ਭਾਵੁਕ ਹੋ ਗਿਆ।

ਬਲਵਿੰਦਰ ਸਿੰਘ ਨੂੰ 2013 ਵਿਚ ਰਿਆਦ ਦੀ ਇਕ ਅਦਾਲਤ ਵਲੋਂ ਮੌ ਤ ਦੀ ਸਜ਼ਾ ਸੁਣਾਈ ਗਈ ਸੀ। ਸਾਊਦੀ ਅਰਬ ਦੀ ਕੈਦ ਤੋਂ ਬਲਵਿੰਦਰ ਦੀ ਰਿਹਾਈ ਲਈ 2 ਕਰੋੜ ਰੁਪਏ ਦੀ ਬਲੱਡ ਮਨੀ ਇਕੱਠੀ ਕਰਨ ਲਈ ਉਸ ਦੇ ਪ੍ਰਵਾਰ ਨੇ ਜਨਤਾ ਅਤੇ ਸਮਾਜ ਸੇਵੀ ਐਸ.ਪੀ.ਐਸ. ਓਬਰਾਏ ਦਾ ਧੰਨਵਾਦ ਕੀਤਾ। ਬੀਤੇ ਦਿਨੀਂ ਪ੍ਰਵਾਸ ਨੂੰ ਰਿਆਦ ਸਥਿਤ ਭਾਰਤੀ ਦੂਤਾਵਾਸ ਤੋਂ ਫੋਨ ਆਇਆ ਕਿ ਬਲਵਿੰਦਰ ਵੀਰਵਾਰ ਨੂੰ ਸਥਾਨਕ ਸਾਊਦੀ ਸਮੇਂ ਅਨੁਸਾਰ ਸ਼ਾਮ 4.10 ਵਜੇ ਉਡਾਣ ਭਰੇਗਾ ਅਤੇ ਦਿੱਲੀ ਰਾਹੀਂ ਅੰਮ੍ਰਿਤਸਰ ਪਹੁੰਚੇਗਾ। ਇਹ ਸੂਚਨਾ ਮਿਲਦਿਆਂ ਹੀ ਪ੍ਰਵਾਰ ਵਿਚ ਖੁਸ਼ੀ ਦਾ ਮਾਹੌਲ ਹੈ।

ਬਲਵਿੰਦਰ ਦੀ ਭੈਣ ਸਤਪਾਲ ਕੌਰ (41) ਨੇ ਕਿਹਾ ਕਿ ਉਹ ਬੇਜ਼ਮੀਨੇ ਪ੍ਰਵਾਰ ਦੀ ਮਦਦ ਕਰਨ ਵਾਲਿਆਂ ਦੇ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ, “ਮੇਰੇ ਮਾਤਾ-ਪਿਤਾ ਇਸੇ ਉਮੀਦ ਵਿਚ ਗੁਜ਼ਰ ਗਏ ਕਿ ਬਲਵਿੰਦਰ ਜੀਉਂਦਾ ਘਰ ਵਾਪਸ ਆ ਜਾਵੇਗਾ। ਪਿਛਲੇ 15 ਸਾਲ ਬਹੁਤ ਔਕੜਾਂ ਭਰੇ ਰਹੇ ਕਿਉਂਕਿ ਰੋਜ਼ੀ ਰੋਟੀ ਲਈ ਵਿਦੇਸ਼ ਗਿਆ ਮੇਰਾ ਭਰਾ ਕਾਨੂੰਨੀ ਮੁੱਦਿਆਂ ਵਿਚ ਹੀ ਉਲਝ ਗਿਆ”। ਬਲਵਿੰਦਰ ਨੂੰ 2013 ਵਿਚ ਇਕ ਸਾਊਦੀ ਨਿਵਾਸੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਦੇ ਚਚੇਰੇ ਭਰਾ ਮਨਦੀਪ ਸਿੰਘ ਨੇ ਦਸਿਆ ਕਿ ਬਲਵਿੰਦਰ 2008 ਵਿਚ ਇਕ ਟਰਾਂਸਪੋਰਟ ਕੰਪਨੀ ਵਿਚ ਕੰਮ ਕਰਨ ਲਈ ਸਾਊਦੀ ਅਰਬ ਗਿਆ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *