ਘੋੜੀ ਚੜ੍ਹਨ ਤੋਂ ਪਹਿਲਾਂ ਫ਼ਰਾਰ ਹੋਇਆ ਲਾੜਾ

Uncategorized

ਵਿਆਹ ਵਾਲਾ ਲੱਡੂ ਹਰ ਕੋਈ ਖਾਣਾ ਚਾਹੁੰਦਾ ਹੈ ਪਰ ਜੇਕਰ ਕਿਸੇ ‘ਤੇ ਮੂਹਰੇ ਪਲੇਟ ਵਿੱਚ ਸਜਾਇਆ ਲੱਡੂ ਅਚਾਨਕ ਗਾਇਬ ਹੋ ਜਾਵੇ ਤਾਂ ਉਸ ਦੇ ਦਿਲ ‘ਤੇ ਕੀ ਬੀਤਦੀ ਹੈ ਇਹ ਦਾ ਅੰਦਾਜ਼ਾ ਅਜਿਹੇ ਮੌਕੇ ਨੂੰ ਪਿੰਡੇ ਹੰਢਾਉਣ ਵਾਲਾ ਹੀ ਲਾ ਸਕਦਾ ਹੈ।ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਿਆਹ ਦੀਆਂ ਰਸਮਾਂ ਵਿੱਚ ਰੁੱਝੇ ਪਰਿਵਾਰਾਂ ਨੂੰ ਅਚਾਨਕ ਲਾੜੇ ਦੇ ਫ਼ਰਾਰ ਹੋਣ ਦੀ ਸੂਚਨਾ ਮਿਲੀ। ਫ਼ਰੀਦਕੋਟ ਦੇ ਸਾਦਿਕ ਕਸਬੇ ‘ਚ ਕੁੜੀ ਦੇ ਵਿਆਹ ਦੀਆਂ ਖੁਸ਼ੀਆਂ ਅਧੂਰੀਆਂ ਰਹਿ ਗਈਆਂ। ਲੜਕੇ ਨੂੰ ਸ਼ਗਨ ਦੇਣ ਲਈ ਲੜਕੀ ਦਾ ਪਰਿਵਾਰ ਜਦੋਂ ਉਨ੍ਹਾਂ ਦੇ ਪਿੰਡ ਢੋਡ ਪਹੁੰਚਿਆ ਤਾਂ ਪਤਾ ਚੱਲਿਆ ਕਿ ਮੁੰਡਾ ਘਰੋਂ ਭੱਜ ਗਿਆ।

ਕਿੱਥੇ ਮੁੰਡੇ ਨੇ ਕੁੜੀ ਘਰੇ ਬਰਾਤ ਲੈ ਕੇ ਜਾਣਾ ਸੀ ਪਰ ਉਹ ਤਾਂ ਆਪ ਹੀ ਭੱਜ ਗਿਆ। ਜਿਸ ਮਗਰੋਂ ਕੁੜੀ ਦੇ ਪਰਿਵਾਰ ਵਾਲੇ ਥਾਣੇ ਪਹੁੰਚੇ। ਪੁਲਿਸ ਵੱਲੋਂ ਦੂਜੀ ਧਿਰ ਨੂੰ ਵੀ ਬੁਲਾਇਆ ਜਾ ਰਿਹਾ ਹੈ।  ਲੜਕੀ ਦੇ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਅਸੀਂ 2 ਮਹੀਨੇ ਪਹਿਲਾਂ ਰਿਸ਼ਤਾ ਪੱਕਾ ਕੀਤਾ ਸੀ। ਲੜਕੇ ਦੇ ਪਰਿਵਾਰ ਵੱਲੋਂ ਸਾਨੂੰ ਓਹਲੇ ‘ਚ ਰੱਖਿਆ ਗਿਆ। ਲੜਕੇ ਦੇ ਪਹਿਲਾਂ ਹੀ ਕਿਸੇ ਹੋਰ ਲੜਕੀ ਨਾਲ ਸੰਬਧ ਸਨ, ਜਿਸ ਕਰਕੇ ਅੱਜ ਉਸਨੇ ਇਹ ਹਰਕਤ ਕੀਤੀ ਹੈ। ਲੜਕੀ ਵਾਲਿਆਂ ਵੱਲੋਂ ਆਰੋਪ ਹੈ ਕਿ ਲੜਕੀ ਦੇ ਪਰਿਵਾਰ ਨੇ ਸਾਡੇ ਨਾਲ 420 ਕੀਤੀ ਹੈ।

ਦੂੱਜੇ ਪਾਸੇ ਲੜਕੇ ਦੇ ਪਿਤਾ ਨੇ ਗੱਲਬਾਤ ਕਰਦਿਆ ਕਿਹਾ, “ਅੱਜ ਸਵੇਰੇ ਹੀ ਸਾਨੂੰ ਪਤਾ ਲੱਗਾ ਕਿ ਸਾਡਾ ਲੜਕਾ ਘਰੋਂ ਭੱਜ ਗਿਆ। ਅਸੀਂ ਇਨ੍ਹਾਂ ਦੋਹਾਂ ਬੱਚਿਆ ਦੀ ਸਹਿਮਤੀ ਦੇ ਨਾਲ 2 ਮਹੀਨੇ ਪਹਿਲਾਂ ਇਨ੍ਹਾਂ ਦਾ ਰਿਸ਼ਤਾ ਕੀਤਾ ਸੀ ਅਤੇ ਹੁਣ ਵਿਆਹ ਹੋਣਾ ਸੀ।” ਮੌਕੇ ‘ਤੇ ਪਹੁੰਚੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਸਾਰੀ ਗੱਲ ਦੇ ਜ਼ਿੰਮੇਵਾਰ ਵਿੱਚੋਲਾ ਹੈ ਜਿਸ ਨੂੰ ਸਭ ਕੁੱਝ ਪਤਾ ਸੀ ਪਰ ਉਸਨੇ ਲੜਕੀ ਦੇ ਪਰਿਵਾਰ ਤੋਂ ਗੱਲਾਂ ਲੁਕਾਈਆ ਹਨ। ਅਜੇ ਵੀ ਉਹ ਕਸੂਰਵਾਰ ਲਾੜੇ ਦੇ ਪਰਿਵਾਰ ਨੂੰ ਠਹਿਰਾ ਰਿਹਾ ਹੈ ਹਾਲਾਂਕਿ ਨੁਕਸਾਨ ਦੋਹਾਂ ਪਰਿਵਾਰਾ ਦਾ ਬਰਾਬਰ ਹੋਇਆ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *