ਪਿਓ ਦੇ ਲਏ ਕਰਜ਼ੇ ਨੂੰ ਲਾਹੁਣ ਲਈ ਧੀਆਂ ਨੇ ਚੁੱਕਿਆ ਬੀੜਾ, ਸ਼ੁਰੂ ਕੀਤਾ Food Stall

Uncategorized

ਅਕਸਰ ਕਿਹਾ ਜਾਂਦਾ ਹੈ ਕਿ ਅੱਜ ਦੀਆਂ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ। ਉਹ ਹਰ ਖੇਤਰ ਵਿੱਚ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਇੰਨਾ ਹੀ ਨਹੀਂ ਅੱਜ ਦੀਆਂ ਕੁੜੀਆਂ ਆਪਣੇ ਮਾਪਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀਆਂ ਹਨ ਤੇ ਉਨ੍ਹਾਂ ਦਾ ਸਹਾਰਾ ਵੀ ਬਣਦੀਆਂ ਹਨ। ਅਜਿਹੀ ਹੀ ਇੱਕ ਮਿਸਾਲ ਜਲੰਧਰ ਦੀਆਂ ਦੋ ਭੈਣਾਂ ਦੀ ਹੈ ਜਿਨ੍ਹਾਂ ਦੇ ਪਿਤਾ ਨੇ ਕਰਜ਼ਾ ਲੈ ਕੇ ਨਾਸ਼ਤੇ ਦਾ ਇੱਕ ਛੋਟਾ ਜਿਹਾ ਸਟਾਲ ਸ਼ੁਰੂ ਕਰਵਾਇਆ ਹੈ।  ਦਰਅਸਲ ਘਰ ਦੇ ਹਾਲਾਤ ਨੂੰ ਵੇਖਦਿਆਂ ਵੱਡੀ ਭੈਣ ਜਸਮੀਤ ਨੇ ਆਪਣੀ ਪੜ੍ਹਾਈ ਛੱਡ ਦਿੱਤੀ  ਹੈ ਪਰ ਉਹ ਮੰਨਦੀ ਹੈ ਕਿ ਉਸ ਨੇ ਪੜ੍ਹਾਈ ਛੱਡੀ ਨਹੀਂ ਸਗੋਂ ਹਾਲਾਤ ਨੂੰ ਦੇਖਦੇ ਹੋਏ ਕੁਝ ਸਮੇਂ ਲਈ ਬ੍ਰੇਕ ਲਈ ਹੈ। ਜਦੋਂਕਿ ਉਸ ਦੀ ਛੋਟੀ ਭੈਣ ਸਿਮਰਨ ਅਜੇ ਵੀ ਪੜ੍ਹ ਰਹੀ ਹੈ ਤੇ ਕਾਲਜ ਤੋਂ ਆਉਣ ਮਗਰੋਂ ਆਪਣੀ ਵੱਡੀ ਭੈਣ ਦੀ ਕੰਮ ਵਿੱਚ ਮਦਦ ਕਰਦੀ ਹੈ।

ਜਸਮੀਤ ਤੇ ਸਿਮਰਨ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪਿਤਾ ਨੇ ਕਰਜ਼ਾ ਲਿਆ ਸੀ, ਜਿਸ ਨਾਲ ਅਸੀਂ ਇੱਕ ਛੋਟਾ ਜਿਹਾ ਸਟਾਲ ਲਾਇਆ ਹੈ। ਸਵੇਰੇ ਅਸੀਂ ਇੱਥੇ ਅੰਮ੍ਰਿਤਸਰੀ ਨਾਨ ਵੇਚਦੇ ਹਾਂ ਤੇ ਸ਼ਾਮ ਨੂੰ ਬਰਿਆਨੀ ਹਾਂਡੀ ਵੇਚਦੇ ਹਾਂ। ਵੱਡੀ ਭੈਣ ਜਸਮੀਤ ਖਾਣਾ ਬਣਾਉਣ ਦਾ ਸਾਰਾ ਕੰਮ ਜਾਣਦੀ ਹੈ ਤੇ ਉਸ ਨੇ ਇਹ ਕੰਮ ਆਪਣੇ ਰਿਸ਼ਤੇਦਾਰ ਤੋਂ ਸਿੱਖਿਆ ਹੈ ਜਦਕਿ ਛੋਟੀ ਭੈਣ ਕਾਊਂਟਰ ‘ਤੇ ਬੈਠ ਕੇ ਸਾਰਾ ਪ੍ਰਬੰਧ ਦੇਖਦੀ ਹੈ। ਦੋਵਾਂ ਭੈਣਾਂ ਦਾ ਮੰਨਣਾ ਹੈ ਕਿ ਅੱਜ ਸਾਡੇ ਘਰ ਦੀ ਹਾਲਤ ਠੀਕ ਨਹੀਂ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪਿਤਾ ਦਾ ਸਹਾਰਾ ਬਣੀਏ। ਸਾਡੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ, ਪਰ ਉਸ ਨਾਲ ਘਰ ਚਲਾਉਣਾ ਮੁਸ਼ਕਲ ਹੈ, ਜਿਸ ਕਾਰਨ ਇਹ ਸਟਾਲ ਸ਼ੁਰੂ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਾਡਾ ਵਿਦੇਸ਼ ਜਾਣ ਦਾ ਕੋਈ ਇਰਾਦਾ ਨਹੀਂ ਕਿਉਂਕਿ ਪਿਤਾ ਜੀ ਕਹਿੰਦੇ ਹਨ ਕਿ ਜਿਸ ਨੇ ਕੰਮ ਕਰਨਾ ਹੈ, ਉਹ ਇੱਥੇ ਰਹਿ ਕੇ ਕਰ ਸਕਦਾ ਹੈ ਤੇ ਜੋ ਨਹੀਂ ਕਰਨਾ ਚਾਹੁੰਦਾ, ਉਹ ਵਿਦੇਸ਼ ਜਾ ਕੇ ਵੀ ਨਹੀਂ ਕਰੇਗਾ। ਅਸੀਂ ਆਪਣੀਆਂ ਚੀਜ਼ਾਂ ਦੀਆਂ ਕੀਮਤਾਂ ਬਹੁਤ ਮੱਧਮ ਰੱਖੀਆਂ ਹਨ, ਜਿਵੇਂ ਅੰਮ੍ਰਿਤਸਰ ਕੁਲਚਾ ₹ 70 ਤੋਂ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਬਾਕੀ ਸਮੱਗਰੀ ਵੀ ਇਸ ਤਰ੍ਹਾਂ ਰੱਖੀ ਹੈ, ਤਾਂ ਜੋ ਕਿਸੇ ਨੂੰ ਸਾਡੀਆਂ ਚੀਜ਼ਾਂ ਮਹਿੰਗੀਆਂ ਨਾ ਲੱਗਣ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *