Gurughar ਨੂੰ ਵੀ ਨਹੀਂ ਬਖ਼ਸ਼ ਰਹੇ ਚੋਰ, ਗੋਲਕ ਚੁੱਕ ਕੇ ਹੋਇਆ ਫਰਾਰ

Uncategorized

ਅੱਧੀ ਰਾਤ ਵੇਲੇ ਗੁਰੂਦੁਆਰੇ ਅੰਦਰ ਵੜ ਚੋਰ ਵੱਲੋਂ ਗੁਰੂਦੁਆਰਾ ਸਾਹਿਬ ਦੀ ਗੋਲਕ ਹੀ ਗਾਇਬ ਕਰ ਦਿੱਤੀ। ਘਟਨਾ ਫਰੀਦਕੋਟ ਦੇ ਬਲਬੀਰ ਬਸਤੀ ਚ ਬਣੇ ਗੁਰੂਦੁਆਰਾ ਸਾਹਿਬ ਦੀ ਹੈ ਜਿਥੇ ਕੱਲ੍ਹ ਅੱਧੀ ਰਾਤ ਵੇਲੇ ਇਕ ਚੋਰ ਛੱਤ ਵਾਲੇ ਪਾਸਿਓ ਰੋਸ਼ਨ ਦਾਨ ਥਾਨੀ ਅੰਦਰ ਜਾ ਵੜਿਆ ਅਤੇ ਗੁਰੂ ਮਹਾਰਾਜ ਦੀ ਬੀੜ ਸਾਹਮਣੇ ਰੱਖੀ ਗੋਲਕ ਨੂੰ ਚੁੱਕ ਲਿਆ ਅਤੇ ਘਦੀਸਦਾ ਹੋਇਆ ਗੁਰੂਦੁਆਰੇ ਦੇ ਇੱਕ ਪਾਸੇ ਬਣੇ ਦਰਵਾਜ਼ੇ ਰਾਹੀਂ ਚੁੱਕ ਕੇ ਲੈ ਗਿਆ ਅਤੇ

ਗੁਰੂਦੁਆਰਾ ਤੋਂ ਥੋੜ੍ਹੀ ਦੂਰੀ ਉੱਤੇ ਉਕਤ ਚੋਰ ਵੱਲੋਂ ਗੋਲਕ ਤੋੜ ਕੇ ਸਾਰੇ ਪੈਸੇ ਕੱਢ ਗੋਲਕ ਸੁੱਟ ਕੇ ਚੋਰ ਫ਼ਰਾਰ ਹੋ ਗਿਆ। ਚੋਰ ਵੱਲੋਂ ਕੀਤੀ ਇਹ ਸਾਰੀ ਕਰਤੂਤ ਗੁਰੂਦੁਆਰਾਂ ਸਾਹਿਬ ਅੰਦਰ ਲਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ, ਫਿਲਹਾਲ ਪੁਲਿਸ ਵੱਲੋਂ ਮੌਕੇ ਉੱਤੇ ਪੁੱਜ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਗੁਰੂਦੁਆਰਾ ਦੇ ਪਾਠੀ ਬਲਵਿੰਦਰ ਸਿੰਘ ਨੇ ਕਿਹਾ ਕਿ ਰਾਤ ਕਰੀਬ 12 ਵਜੇ ਉਹ ਸੁੱਤੇ ਸੀ ਪਰ ਡੇਢ ਵਜੇ ਦੇ ਕਰੀਬ ਥੋੜ੍ਹਾ ਖੜਕਾ ਹੋਇਆ ਜਿਸ ਨੂੰ ਬਿੱਲੀ ਦਾ ਭੁਲੇਖਾ ਪਿਆ ਪਰ ਉਸ ਤੋਂ ਬਾਅਦ ਕੋਈ ਆਵਾਜ਼ ਨਹੀਂ ਆਈ ਕਿਉਕਿ

ਚੋਰ ਵੱਲੋਂ ਗੋਲਕ ਚੁੱਕ ਕੇ ਘਦੀਸਦੇ ਹੋਏ ਸਾਈਡ ਵੱਲ ਦਰਵਾਜ਼ੇ ਰਾਹੀਂ ਬਾਹਰ ਕੱਢੀ ਅਤੇ ਗੱਦੇ ਲੱਗੇ ਹੋਣ ਕਾਰਨ ਕੋਈ ਆਵਾਜ਼ ਨਹੀ ਆਈ। ਉਨ੍ਹਾਂ ਕਿਹਾ ਕਿ ਕਰੀਬ 30 ਹਜ਼ਾਰ ਰੁਪਏ ਦਾ ਚੜਾਵਾ ਗੋਲਕ ਅੰਦਰ ਹੋ ਸਕਦਾ ਜੋ ਚੋਰੀ ਹੋਇਆ। ਇਸ ਸਬੰਧੀ ਥਾਣਾ ਮੁਖੀ ਗੁਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਗੁਰੂਦੁਆਰਾ ਸਾਹਿਬ ਵਿਚੋ ਗੋਲਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ ਉੱਤੇ ਲਗਭਗ ਚੋਰ ਦੀ ਪਛਾਣ ਕਰ ਲਈ ਗਈ ਹੈ ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *