ਗਊ ਰਕਸ਼ਾ ਦਲ ਨੇ ਬੂਚੜਖਾਨੇ ਜਾ ਰਹੇ ਟਰੱਕ ਨੂੰ ਕੀਤਾ ਕਾਬੂ ਟਰੱਕ ਵਿੱਚ ਸਨ 20 ਗਊਆ

Uncategorized

ਸਥਾਨਕ ਸ਼ਹਿਰ ਗਿੱਦੜਬਾਹਾ ਅਬੋਹਰ ਬਠਿੰਡਾ ਰੋੜ ਤੇ ਸਥਿਤ ਭਾਰੂ ਚੋਕ ਦੇ ਸਾਹਮਣੇ ਗਊ ਰਕਸ਼ਾ ਦਲ ਪੰਜਾਬ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਗਊਆ ਦੇ ਭਰੇ ਹੋਏ ਟਰੱਕ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਗਊ ਰਕਸ਼ਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਗੀਚਾ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਚੜੇਵਾਨ ਪਿਛਲੇ ਲੰਮੇ ਸਮੇਂ ਤੋਂ ਬੇਸਹਾਰਾ ਗਊਆ ਦੀ ਤਸਕਰੀ ਕਰਦਾ ਆ ਰਿਹਾ ਹੈ

ਉਸ ਉਪਰ ਪਹਿਲਾਂ ਵੀ ਵੱਖ ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਹਨ ਅੱਜ ਵੀ ਉਸ ਨੇ ਅਬੋਹਰ ਸ਼ਹਿਰ ਦੇ ਆਸ਼ੇ ਪਾਸੇ ਦੇ ਪਿੰਡਾਂ ਵਿੱਚੋਂ ਗਊਆ ਨੂੰ ਇਕੱਠਾਂ ਕੀਤਾ ਹੋਇਆ ਹੈ ਜਿਸ ਨੂੰ ਇੱਕ ਟਰੱਕ ਨੰਬਰੀ PB 06 V 7005 ਵਿੱਚ ਬੇਰਹਿਮੀ ਨਾਲ ਬੰਨ੍ਹ ਨੂੜ ਕੇ ਲੋੜ ਕਰਕੇ ਵਾਇਆ ਬਠਿੰਡਾ ਸਾਈਡ ਵੱਲ ਹੁੰਦਾ ਹੋਇਆ ਪੰਜਾਬ ਤੋਂ ਕਿਸੇ ਬਾਹਰਲੀ ਸਟੇਟ ਵਿੱਚ ਗਊਆਂ ਨੂੰ ਕੱਟਣ ਵੱਢਣ ਦੇ ਮਕਸਦ ਨਾਲ ਜਾਣਾ ਹੈ ਜਿਸ ਨੂੰ ਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ ਝੱਬਲਵਾਲੀ ਚਲਾ ਰਿਹਾ ਹੈ ਇਸ ਦੀ ਇਤਲਾਹ ਅਸੀਂ ਪੁਲਿਸ ਕੰਟਰੋਲ ਰੂਮ ਸ੍ਰੀ ਮੁਕਤਸਰ ਸਾਹਿਬ ਨੂੰ ਦਿਤੀ

ਜਿਸ ਤੋਂ ਬਾਅਦ ਥਾਣਾ ਸਿਟੀ ਗਿਦੜਬਾਹਾ ਦੇ ਮੁਲਾਜ਼ਮ ਨਾਕੇ ਤੇ ਮੋਜੂਦ ਸਨ ਜਦ ਅਬੋਹਰ ਸਾਈਡ ਤੋਂ ਟਰੱਕ ਆਉਂਦਾ ਦਿਖਾਈ ਦਿਤਾ ਤਾਂ ਉਹ ਨਾਕਾ ਤੋੜਨ ਦੀ ਫਿਰਾਕ ਵਿੱਚ ਸੀ ਪਰ ਪੰਜਾਬ ਪੁਲਿਸ ਨੇ ਟਰੱਕ ਸਮੇਤ ਉਸ ਨੂੰ ਕਾਬੂ ਕਰ ਲਿਆ ਗਿਆ ਟਰੱਕ ਵਿੱਚ 20 ਗਊਵੰਸਾ ਨੂੰ ਬੇਰਹਿਮੀ ਨਾਲ ਬੰਨ੍ਹ ਨੂਡ ਲੋਡ ਕੀਤਾ ਹੋਇਆ ਸੀ ਤੇ ਟਰੱਕ ਨੂੰ ਤਰਪਾਲਾਂ ਨਾਲ ਢਕਿਆ ਹੋਇਆ ਸੀ ਗਊਆ ਨੂੰ ਗਿਦੜਬਾਹਾ ਦੀ ਨੰਦੀ ਗਊ ਸਾਲਾਂ ਵਿੱਚ ਪੁਲਿਸ ਦੀ ਮੋਜੂਦਗੀ ਵਿੱਚ ਛੱਡਿਆ ਗਿਆ

ਪੁਲਿਸ ਵੱਲੋਂ ਟਰੱਕ ਨੂੰ ਕਬਜ਼ੇ ਵਿੱਚ ਲੈਕੇ ਸਮੇਤ ਡਰਾਇਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਦੋਸੀਆਨਾ ਦੀ ਭਾਲ ਸ਼ੂਰੂ ਕਰ ਦਿੱਤੀ ਹੈ ਇਸ ਮੋਕੇ ਤੇ ਗਊ ਰਕਸ਼ਾ ਦਲ ਅਬੋਹਰ ਟੀਮ ਤੋਂ ਅਕਾਸ਼ਦੀਪ, ਰਾਹੁਲ, ਮਹਿੰਦਰ ਕੁਮਾਰ, ਮੋਹਿਤ ਕੁਮਾਰ, ਸ਼ੀਤਲ ਬਰਾੜ, ਆਨੰਦ ਸਾਈਂ,ਰਾਜ ਕੁਮਾਰ,ਸਨੀ,ਕਾਕੂ, ਸੇਤੀਆ ਕਾਲਾ, ਰਿੰਕੂ ਕੁਮਾਰ,ਤੇ ਬਠਿੰਡਾ ਤੋਂ ਬਾਬਾ ਰੁਪਿੰਦਰ ਸਿੰਘ, ਸਚਿਨ ਸ਼ਰਮਾ,ਤੇ ਰਾਮਪੁਰਾ ਫੂਲ ਤੋਂ ਸੁਖਦੇਵ ਸਿੰਘ ਕਾਲਾ,ਸੁਖਾ ਸਿੰਘ ਕੋਟੜਾ ਕੋੜਾ, ਗਿਦੜਬਾਹਾ ਤੋ ਭੋਜਰਾਜ ਆਦਿ ਮੌਜੂਦ ਸਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *