ਪਿਓ ਪੁੱਤ ਤਿੱਤਰਾਂ ਦਾ ਸ਼ਿਕਾਰ ਕਰ ਪਰਤ ਰਹੇ ਸੀ ਘਰ ਫਿਰ ਦੇਖੋ ਕਿ ਹੋਇਆ

Uncategorized

ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਪੰਜਾਬ ਦੇ ਅਬੋਹਰ ਵਿੱਚ ਇੱਕ ਪਿਓ-ਪੁੱਤਰ ਦੀ ਜੋੜੀ ਨੂੰ ਸ਼ਿਕਾਰ ਕਰਨ ਦੇ ਦੋਸ਼ ਵਿੱਚ ਗ੍ਰਿ ਫ਼ਤਾਰ ਕੀਤਾ ਸੀ। ਟੀਮ ਨੇ ਇਨ੍ਹਾਂ ਕੋਲੋਂ ਤਿੰਨ ਤਿੱਤਰ, ਏਅਰਗੰਨ, 121 ਨ ਸ਼ੀਲੀਆਂ ਗੋਲੀਆਂ ਅਤੇ ਇਕ ਜੀਪ ਬਰਾਮਦ ਕੀਤੀ। ਜਿਸ ਤੋਂ ਬਾਅਦ ਵਿਭਾਗੀ ਟੀਮ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਮਾਣਯੋਗ ਜੱਜ ਜਸਪ੍ਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ।ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਬਿਸ਼ਨੋਈ ਨੇ

ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਬੀਤੀ ਰਾਤ ਕਰੀਬ 10.30 ਵਜੇ ਦੱਸਿਆ ਕਿ ਦੋ ਵਿਅਕਤੀ ਸਲੇਟੀ ਰੰਗ ਦੀ ਜੀਪ ਵਿੱਚ ਤਿੱਤਰ ਲੈ ਕੇ ਜਾ ਰਹੇ ਹਨ। ਰੇਂਜ ਅਫਸਰ ਮੰਗਤ ਰਾਮ, ਬਲਾਕ ਅਫਸਰ ਮਨਜੀਤ ਸਿੰਘ, ਵਣ ਗਾਰਡ ਰਮਨਦੀਪ ਕੌਰ, ਡਰਾਈਵਰ ਸਾਹਿਰਮ, ਅਨਮੋਲ ਸਿੰਘ ਅਤੇ ਮਹਿਲ ਸਿੰਘ ਨੇ ਹਨੂੰਮਾਨਗੜ੍ਹ ਰੋਡ ‘ਤੇ ਸਿਟੀ ਵਾਕ ਮਾਲ ਨੇੜੇ ਨਾਕਾਬੰਦੀ ਕੀਤੀ। ਤਲਾਸ਼ੀ ਦੌਰਾਨ, ਉਨ੍ਹਾਂ ਦੇ ਕਬਜ਼ੇ ਵਿਚੋਂ ਸੰਤਰੀ ਅਤੇ ਕਰੀਮ ਦੇ ਲਿਫਾਫਿਆਂ ਵਿਚ ਮਾਰੇ ਗਏ ਤਿੰਨ ਤਿੱਤਰ, ਇਕ ਏਅਰ ਗੰਨ ਅਤੇ

ਸਟੀਲ ਦੇ ਡੱਬਿਆਂ ਵਿਚ ਭਰੀਆਂ 121 ਗੋ ਲੀਆਂ ਬਰਾਮਦ ਕੀਤੀਆਂ ਗਈਆਂ।ਜੀਪ ਸਵਾਰਾਂ ਤੋਂ ਪੁੱਛਗਿੱਛ ਕਰਨ ਤੇ ਉਨ੍ਹਾਂ ਦੀ ਪਛਾਣ ਅਬੋਹਰ ਦੀ ਨਿਊ ਸੂਰਜ ਨਗਰੀ ਗਲੀ ਨੰਬਰ 5 ਦੇ ਰਹਿਣ ਵਾਲੇ ਅਨੂਪਜੀਤ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਉਸ ਦੇ ਪੁੱਤਰ ਮਨਸ਼ੇਰ ਸਿੰਘ ਵਜੋਂ ਹੋਈ। ਵਿਭਾਗੀ ਟੀਮ ਨੇ ਜੀਪ ਸਮੇਤ ਕਾਬੂ ਕੀਤੇ ਗਏ ਵਿਅਕਤੀਆਂ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ 1972 ਦੀ ਧਾਰਾ 9, 39, 50, 51 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *