ਤੁਰਕੀ ਅਤੇ ਸੀਰੀਆ ਵਿਚ ਆਏ ਭੂਚਾਲਾਂ ਕਾਰਨ ਭਾਰੀ ਤਬਾਹੀ ਹੋਈ ਹੈ ਦੋਵਾਂ ਦੇਸ਼ਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਹੁਣ ਤੱਕ 28192 ਲੋਕਾਂ ਦੀ ਮੌਤ ਹੋ ਚੁੱਕੀ ਹੈ ਜ਼ਖਮੀਆਂ ਦੀ ਗਿਣਤੀ 78 ਹਜ਼ਾਰ ਨੂੰ ਪਾਰ ਕਰ ਗਈ ਹੈ
ਇਸ ਦੌਰਾਨ ਤੁਰਕੀ ਦੇ 8 ਸੂਬਿਆਂ ਤੋਂ ਲੁੱਟ-ਖੋਹ ਦੇ ਦੋਸ਼ ਵਿਚ 48 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ ਵਿਚੋਂ 42 ਲੋਕ ਹਤਾਏ ਸੂਬੇ ਦੇ ਰਹਿਣ ਵਾਲੇ ਹਨ ਇਸ ਦੇ ਨਾਲ ਹੀ ਤੁਰਕੀ ਵਿਚ 62 ਬਿਲਡਿੰਗ ਠੇਕੇਦਾਰਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ ਅਡਾਨਾ ਸ਼ਹਿਰ ਵਿਚ ਭੂਚਾਲ ਕਾਰਨ ਡਿੱਗੀਆਂ ਇਮਾਰਤਾਂ ਦੇ ਮੱਦੇਨਜ਼ਰ ਇਹ ਕਾਰਵਾਈ ਦੇ ਹੁਕਮ ਦਿੱਤੇ ਗਏ ਹਨਬੀਤੇ ਸੋਮਵਾਰ ਨੂੰ ਤੁਰਕੀ ਅਤੇ ਸੀਰੀਆ ਚ ਭਿਆਨਕ ਭੂਚਾਲ ਆਇਆ ਸੀ ਇਸ ਤਬਾਹੀ ਵਿਚ ਹੁਣ ਤੱਕ 24 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਆਉਣ ਵਾਲੇ ਦਿਨਾਂ ਵਿਚ ਹੋਰ ਵਧ ਸਕਦੀ ਹੈ ਪੂਰੀ ਦੁਨੀਆ ਇਸ ਸਮੇਂ ਮਦਦ ਲਈ ਤੁਰਕੀ ਅਤੇ ਸੀਰੀਆ ਦੇ ਨਾਲ ਖੜ੍ਹੀ ਹੈ ਪੰਜ ਦਿਨਾਂ ਬਾਅਦ ਵੀ ਇਲਾਕੇ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਕਦੇ ਮਲਬੇ ਹੇਠੋਂ ਲਾਸ਼ਾਂ ਨਿਕਲਦੀਆਂ ਹਨ ਕਦੇ ਲੋਕ ਜ਼ਿੰਦਾ ਹੁੰਦੇ ਹਨ ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਚ ਮਲਬੇ ਚੋਂ ਕੱਢਿਆ ਗਿਆ ਇਕ ਬੱਚਾ ਬਚਾਅ ਟੀਮ ਦੇ ਮੈਂਬਰਾਂ ਨਾਲ ਖੇਡਦਾ ਨਜ਼ਰ ਆ ਰਿਹਾ ਹੈ ਬੱਚੇ ਦੇ ਹੱਸਣਾ ਭੂਚਾਲ ਦੇ ਜ਼ਖ਼ਮਾਂ ਤੇ ਮੱਲ੍ਹਮ ਵਾਂਗ ਜਾਪਦਾ ਹੈ
ਸੰਯੁਕਤ ਰਾਸ਼ਟਰ ਦੀ ਸਹਾਇਤਾ ਭੇਜਣ ਵਾਲੀ ਇਕਾਈ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਕਿਹਾ ਕਿ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ ਮਲਬਾ ਸਾਫ ਹੁੰਦੇ ਹੀ ਲਾਸ਼ਾਂ ਨੂੰ ਬਰਾਮਦ ਕਰ ਲਿਆ ਜਾਵੇਗਾ ਬਚਾਅ ਕਾਰਜ ਆਖਰੀ ਪੜਾਅ ਤੇ
ਇਸ ਦੇ ਨਾਲ ਹੀ ਸਮੇਂ ਸਿਰ ਮਦਦ ਸੀਰੀਆ ਨਹੀਂ ਪਹੁੰਚ ਰਹੀ ਹੈ ਇਸ ਦਾ ਕਾਰਨ ਭੂਚਾਲ ਤੋਂ ਬਾਅਦ ਸੜਕਾਂ ਤੇ ਜਮ੍ਹਾ ਹੋਇਆ ਮਲਬਾ ਹੈ ਹੇਰਮ ਸ਼ਹਿਰ ਦੇ ਇਕ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਮਲਬੇ ਹੇਠ ਦੱਬੀ ਹੋਈ ਸੀ ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ ਮਲਬੇ ਹੇਠ ਦੱਬੇ ਰਹਿਣ ਦੇ 24 ਘੰਟੇ ਬਾਅਦ ਵੀ ਮਦਦ ਉਸ ਤੱਕ ਨਹੀਂ ਪਹੁੰਚ ਸਕੀ ਸਾਡੇ ਕੋਲ ਮਲਬਾ ਹਟਾਉਣ ਲਈ ਕੋਈ ਮਸ਼ੀਨਾਂ ਨਹੀਂ ਸਨ ਅਸੀਂ ਮਦਦ ਦੀ ਉਡੀਕ ਕੀਤੀ ਬਹੁਤ ਸਾਰਾ ਸਮਾਂ ਬੀਤ ਗਿਆ ਹੈ ਮੈਂ ਆਪਣੇ ਹੱਥਾਂ ਨਾਲ ਉਸ ਦੀ ਲਾਸ਼ ਨੂੰ ਬਾਹਰ ਕੱਢਿਆ