ਆਮ ਲੋਕਾਂ ਲਈ ਵੱਡਾ ਝਟਕਾ, ਅੱਜ ਏਨੇ ਰੁਪਏ ਫਿਰ ਮਹਿੰਗਾ ਹੋਇਆ ਆਟਾ ਅਤੇ ਮੈਦਾ, ਜੇਬਾਂ ਤੇ ਪਵੇਗਾ ਸਿੱਧਾ ਅਸਰ

Uncategorized

ਭਾਰਤੀ ਖੁਰਾਕ ਨਿਗਮ (FCI) ਦੇ ਭਰੋਸੇ ਦੇ ਬਾਵਜੂਦ ਪਿਛਲੇ ਪੰਜ ਮਹੀਨਿਆਂ ਤੋਂ ਕਣਕ ਦੇ ਟੈਂਡਰ ਜਾਰੀ ਨਾ ਹੋਣ ਕਾਰਨ ਪੰਜਾਬ ਦੀਆਂ ਆਟਾ ਮਿੱਲਾਂ ਦਾ ਕੰਮ ਲਗਭਗ ਠੱਪ ਹੋ ਗਿਆ ਹੈ ਇਸ ਕਾਰਨ ਉਨ੍ਹਾਂ ਤੋਂ ਬਣੇ ਉਤਪਾਦ ਜਿਨ੍ਹਾਂ ‘ਚ ਆਟਾ ਅਤੇ ਮੈਦਾ ਵੀ ਸ਼ਾਮਲ ਹੈ ਬਾਜ਼ਾਰ ‘ਚ ਮਹਿੰਗੇ ਹੋ ਗਏ ਹਨ ਜਾਣਕਾਰੀ ਅਨੁਸਾਰ ਸੂਬੇ ਵਿਚ ਆਟੇ ਅਤੇ ਮੈਦੇ ਦੀ ਕੀਮਤ 15 ਤੋਂ 20 ਰੁਪਏ ਪ੍ਰਤੀ 10 ਕਿਲੋ ਤੱਕ ਵਧ ਗਈ ਹੈ ਜਦੋਂ ਕਿ ਵੱਖ-ਵੱਖ ਬ੍ਰਾਂਡਾਂ ਦੀ ਰੋਟੀ ਵੀ 5 ਰੁਪਏ ਮਹਿੰਗੀ ਹੋ ਗਈ ਹੈ ਇਸ ਦੇ ਨਾਲ ਹੀ ਦੂਜੇ ਸੂਬਿਆਂ ਤੋਂ ਆਈ ਕਣਕ ਦੀ ਆਮਦ ਤੋਂ ਇਕ ਮਹੀਨਾ ਪਹਿਲਾਂ ਹੀ ਪੰਜਾਬ ਵਿਚ ਕਣਕ ਦੀ ਕਮੀ ਹੋ ਗਈ ਹੈ ਇਸ ਕਾਰਨ ਆਟੇ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਹਨ

ਜ਼ਿਕਰਯੋਗ ਹੈ ਕਿ FCI ਵੱਲੋਂ ਸੂਬਿਆਂ ਨੂੰ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਟੈਂਡਰ ਨਾ ਜਾਰੀ ਹੋਣ ਕਾਰਨ ਇਸ ਚ ਦੇਰੀ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ 2 ਦਿਨਾਂ ‘ਚ ਆਟੇ ਦੀ ਕੀਮਤ ‘ਚ 300 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਦਾ ਵਾਧਾ ਹੋਇਆ ਹੈ ਇਕ ਹਫਤਾ ਪਹਿਲਾਂ ਜਿੱਥੇ ਆਟੇ ਦੀ ਕੀਮਤ 3 400 ਰੁਪਏ ਪ੍ਰਤੀ ਕੁਇੰਟਲ ਸੀ ਉਥੇ ਹੁਣ ਇਹ 3 700 ਤੋਂ 3 800 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਦਰਜ ਕੀਤੀ ਗਈ ਹੈ ਕੇਂਦਰੀ ਏਜੰਸੀ ਆਟਾ ਮਿੱਲਾਂ ਅਤੇ ਨਿੱਜੀ ਉੱਦਮੀਆਂ ਨੂੰ ਕਣਕ ਦੀ ਸਪਲਾਈ ਲਈ ਟੈਂਡਰ ਜਾਰੀ ਕਰਦੀ ਹੈ

ਫਰਵਰੀ ਤੋਂ ਕਣਕ ਆਉਣ ਦੀ ਉਮੀਦ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਦੇਸ਼ ਤੋਂ ਲਗਭਗ 4.5 ਲੱਖ ਟਨ ਕਣਕ ਦੀ ਬਰਾਮਦ ਕੀਤੀ ਗਈ ਸੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੇਸ਼ ਵਿਚ ਕਣਕ ਦੀ ਕਮੀ ਦਾ ਇਹ ਇਕ ਵੱਡਾ ਕਾਰਨ ਹੈ ਹਾਲਾਂਕਿ ਰਾਜ ਦੀਆਂ ਆਟਾ ਮਿੱਲਾਂ ਨੂੰ ਉਮੀਦ ਹੈ ਕਿ ਗੁਜਰਾਤ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਕਣਕ ਦੀ ਆਮਦ 28 ਫਰਵਰੀ ਤੋਂ ਸ਼ੁਰੂ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਰਾਜਾਂ ਵਿੱਚ ਭਾਰੀ ਗਰਮੀ ਕਾਰਨ ਕਣਕ ਫਰਵਰੀ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਪੰਜਾਬ ਤੋਂ ਕਣਕ ਅਪ੍ਰੈਲ ਵਿੱਚ ਆਉਂਦੀ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

Leave a Reply

Your email address will not be published. Required fields are marked *