29 ਫਰਵਰੀ ਤੋਂ ਬਾਅਦ ਬੰਦ ਹੋ ਜਾਵੇਗਾ Paytm? UPI, Fastag, Wallet, ਨਹੀਂ ਚੱਲੇਗਾ ਕੁਝ ਵੀ

By Bneews Feb 4, 2024

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 29 ਫਰਵਰੀ ਤੋਂ ਬਾਅਦ ਪੇਟੀਐਮ ਪੇਮੈਂਟਸ ਬੈਂਕ ਦੀਆਂ ਲਗਭਗ ਸਾਰੀਆਂ ਸੇਵਾਵਾਂ ਬੰਦ ਕਰਨ ਦੇ ਹੁਕਮ ਨਾਲ ਕੰਪਨੀ ਦੇ ਸਾਲਾਨਾ ਸੰਚਾਲਨ ਲਾਭ ’ਤੇ 300-500 ਕਰੋੜ ਰੁਪਏ ਦਾ ਅਸਰ ਪੈਣ ਦੀ ਸੰਭਾਵਨਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁਧਵਾਰ ਨੂੰ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ ਹੁਕਮ ਦਿਤਾ ਕਿ ਉਹ 29 ਫਰਵਰੀ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ ਦੇ ਪ੍ਰੀਪੇਡ ਸਾਧਨ, ਵਾਲੇਟ ਅਤੇ ਫਾਸਟੈਗ ’ਚ ਜਮ੍ਹਾਂ ਜਾਂ ਟਾਪ-ਅੱਪ ਮਨਜ਼ੂਰ ਨਾ ਕਰੇ।

ਇਹ ਕਦਮ ਇਕ ਬਾਹਰੀ ਆਡੀਟਰ ਤੋਂ ਇਕ ਵਿਆਪਕ ਸਿਸਟਮ ਆਡਿਟ ਰੀਪੋਰਟ ਅਤੇ ਪਾਲਣਾ ਤਸਦੀਕ ਰੀਪੋਰਟ ਤੋਂ ਬਾਅਦ ਚੁੱਕਿਆ ਗਿਆ ਹੈ। ਇਨ੍ਹਾਂ ਰੀਪੋਰਟਾਂ ਨੇ ਭੁਗਤਾਨ ਬੈਂਕ ’ਚ ਨਿਯਮਾਂ ਅਤੇ ਸਮੱਗਰੀ ਦੀ ਨਿਗਰਾਨੀ ਦੀ ਲਗਾਤਾਰ ਪਾਲਣਾ ਨਾ ਕਰਨ ਨਾਲ ਸਬੰਧਤ ਚਿੰਤਾਵਾਂ ਨੂੰ ਸਾਹਮਣੇ ਲਿਆਂਦਾ ਹੈ। ਪੇਟੀਐਮ ਨੇ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਇਸ ਕਦਮ ਨਾਲ ਕੰਪਨੀ ਦੇ ਸਾਲਾਨਾ ਟੈਕਸ ਤੋਂ ਪਹਿਲਾਂ ਦੇ ਮਾਲੀਆ ’ਤੇ 300-500 ਕਰੋੜ ਰੁਪਏ ਦਾ ਅਸਰ ਪੈਣ ਦੀ ਉਮੀਦ ਹੈ। ਹਾਲਾਂਕਿ, ਕੰਪਨੀ ਨੂੰ ਉਮੀਦ ਹੈ ਕਿ ਉਹ ਅਪਣੇ ਮੁਨਾਫੇ ’ਚ ਸੁਧਾਰ ਦੇ

ਰਾਹ ’ਤੇ ਜਾਰੀ ਰਹੇਗੀ। ਓ.ਸੀ.ਐਲ. ਇਕ ਭੁਗਤਾਨ ਕੰਪਨੀ ਵਜੋਂ ਵੱਖ-ਵੱਖ ਭੁਗਤਾਨ ਉਤਪਾਦਾਂ ’ਤੇ ਵੱਖ-ਵੱਖ ਬੈਂਕਾਂ (ਨਾ ਸਿਰਫ ਪੇਟੀਐਮ ਪੇਮੈਂਟਸ ਬੈਂਕ) ਨਾਲ ਕੰਮ ਕਰਦੀ ਹੈ। ਪਾਬੰਦੀ ਨੇ ਓ.ਸੀ.ਐਲ. ਨੂੰ ਹੋਰ ਬੈਂਕਾਂ ਨਾਲ ਕੰਮ ਕਰਨਾ ਸ਼ੁਰੂ ਕਰਨ ਦੀ ਇਜਾਜ਼ਤ ਦਿਤੀ। ਅਸੀਂ ਹੁਣ ਯੋਜਨਾਵਾਂ ਨੂੰ ਤੇਜ਼ ਕਰਾਂਗੇ ਅਤੇ ਹੋਰ ਬੈਂਕ ਭਾਈਵਾਲਾਂ ਵਲ ਪੂਰੀ ਤਰ੍ਹਾਂ ਅੱਗੇ ਵਧਾਂਗੇ। ਭਵਿੱਖ ’ਚ, ਓ.ਸੀ.ਐਲ. ਸਿਰਫ ਹੋਰ ਬੈਂਕਾਂ ਨਾਲ ਕੰਮ ਕਰੇਗੀ ਨਾ ਕਿ ਪੀ.ਪੀ.ਬੀ.ਐਲ. ਨਾਲ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ  ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *