ਕਹਿੰਦੇ ਨੇ ਸ਼ੌਂਕ ਨੂੰ ਅਪਣਾਉਣ ਲਈ ਕੋਈ ਉਮਰ ਨਹੀਂ ਹੁੰਦੀ, ਚਾਹੇ ਬੰਦਾ ਬਜ਼ੁਰਗ ਅਵਸਥਾ ਵਿੱਚ ਵੀ ਚਲਾ ਜਾਏ ਪਰ ਜੋ ਸ਼ੌਂਕ ਦੀ ਚਿੰਗਾਰੀ ਉਸਦੇ ਜ਼ਿਹਨ ਵਿੱਚ ਹੁੰਦੀ ਹੈ, ਉਸ ਨੂੰ ਅਪਣਾਉਣ ਲਈ ਉਹ ਹਰ ਔਖਾ ਰਾਹ ਵੀ ਅਪਣਾਉਂਦਾ ਹੈ।ਇਸੇ ਸਤਰਾਂ ‘ਤੇ ਅਧਾਰਿਤ ਹੈ ਅੰਮ੍ਰਿਤਸਰ ਤੋਂ ਐਡਵੋਕੇਟ ਵਾਟਿਕਾ ਨਰੂਲਾ ਦੀ ਕਹਾਣੀ । ਵਕੀਲ ਅਕਸਰ ਅਦਾਲਤਾਂ-ਕਚਿਹਰੀਆਂ ਵਿਖੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਨਜ਼ਰ ਆਉਂਦੇ ਹਨ ਪਰ 26 ਸਾਲਾਂ ਇਸ ਮਹਿਲਾ ਵਕੀਲ ਨੇ ਸੜਕ ਕਿਨਾਰੇ ਰੇਹੜੀ ਲਗਾ ਕੇ ਆਪਣੇ ਸ਼ੌਂਕ ਨੂੰ ਵੀ ਮੁੱਖ ਰੱਖਿਆ ਹੈ।
ਇਹ ਕਹਾਣੀ ਉਹਨਾਂ ਲੋਕਾਂ ਲਈ ਉਦਾਹਰਨ ਜੋ ਅੱਜ ਵੀ ਧੀਆਂ ਅਤੇ ਪੁੱਤਰਾਂ ਵਿੱਚ ਭੇਦ-ਭਾਵ ਕਰਦੇ ਹਨ ਅਤੇ ਪੁਰਾਤਨ ਸੋਚ ਨੂੰ ਅਪਣਾਉਂਦੇ ਹੋਏ ਇਹੀ ਸਮਝਦੇ ਹਨ ਕਿ ਧੀਆਂ ਮਰਦਾਂ ਵਾਂਗ ਕੰਮ ਨਹੀਂ ਕਰ ਸਕਦੀਆਂ ।ਗੱਲਬਾਤ ਕਰਦਿਆਂ ਐਡਵੋਕੇਟ ਵਾਟਿਕਾ ਨਰੂਲਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਕੁਕਿੰਗ ਦਾ ਸ਼ੌਂਕ ਰੱਖਦੀ ਸੀ ਅਤੇ ਜਿੱਥੇ ਕਿ ਵਕਾਲਤ ਨੂੰ ਉਸਨੇ ਆਪਣੀ ਜ਼ਿੰਦਗੀ ਦਾ ਟੀਚਾ ਬਣਾਇਆ ਪਰ ਉਨ੍ਹਾਂ ਕਿਹਾ ਕਿ ਮੇਰੇ ਦਿਲ ਦੀ ਖੁਵਾਇਸ਼ ਸੀ ਕਿ ਮੈਂ ਆਪਣੇ ਸ਼ੌਂਕ ਨੂੰ ਅਪਣਾਵਾਂ ਅਤੇ ਹੁਣ ਉਹ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਸ਼ਨੀਵਾਰ ਅਤੇ ਐਤਵਾਰ ਨੂੰ ਕੇਕ-ਪੇਸਟਰੀ ਦੀ ਰੇਹੜੀ ਲਗਾ ਕੇ ਲੋਕਾਂ ਤੱਕ ਇੱਕ ਵੱਖਰਾ ਸੁਆਦ ਪਹੁੰਚਾ ਰਹੇ ਹਨ ।
ਉਹਨਾਂ ਕਿਹਾ ਜਦ ਮੈਂ ਆਪਣੇ ਇਸ ਚੌਂਕ ਨੂੰ ਅਪਣਾਉਣ ਦੀ ਗੱਲ ਕੀਤੀ ਤਾਂ ਕਈ ਲੋਕਾਂ ਨੇ ਇਸ ਗੱਲ ਦਾ ਮਜ਼ਾਕ ਵੀ ਬਣਾਇਆ ਪਰ ਮੇਰੇ ਮਾਤਾ-ਪਿਤਾ ਨੇ ਮੇਰਾ ਸਾਥ ਦਿੱਤਾ ਅਤੇ ਅੱਜ ਮੈਂ ਆਪਣੇ ਸ਼ੌਂਕ ਨੂੰ ਪੂਰਾ ਕਰ ਰਹੀ ਹਾਂ ।ਐਡਵੋਕੇਟ ਵਾਟਿਕਾ ਨਰੂਲਾ ਦੇ ਮਾਤਾ ਏਕਤਾ ਨਰੂਲਾ ਨੇ ਕਿਹਾ ਕਿ ਮੈਨੂੰ ਮਾਣ ਹੁੰਦਾ ਹੈ ਕਿ ਮੇਰੀ ਧੀ ਆਪਣੀ ਵਿਲੱਖਣ ਪਹਿਚਾਣ ਕਾਰਨ ਸਮਾਜ ਵਿੱਚ ਜਾਣੀ ਜਾਂਦੀ ਹੈ। ਸਮਾਜ ਦੀਆਂ ਹੋਰਨਾਂ ਮਹਿਲਾਵਾਂ ਨੂੰ ਸੁਨੇਹਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਭਨਾਂ ਨੂੰ ਆਪਣੇ ਸ਼ੌਂਕ ਨੂੰ ਕਦੇ ਵੀ ਦਬਾਉਣਾ ਨਹੀਂ ਚਾਹੀਦਾ ਅਤੇ ਸਮਾਜ ਵਿੱਚ ਨਿਖਰ ਕੇ ਅੱਗੇ ਆਉਣਾ ਚਾਹੀਦਾ ਹੈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ