ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਾਰਡ ‘ਚ ਬੱਚਾ ਚੋਰੀ ਕਰਨ ਵਾਲਾ ਗਿਰੋਹ ਘੁੰਮ ਰਿਹਾ ਹੈ। ਐਤਵਾਰ ਤੜਕੇ ਕਰੀਬ 3 ਵਜੇ ਤਿੰਨ ਦਿਨਾਂ ਦਾ ਬੱਚਾ ਚੋਰੀ ਹੋਣ ਕਾਰਨ ਹਸਪਤਾਲ ‘ਚ ਹਫੜਾ-ਦਫੜੀ ਮਚ ਗਈ। ਬੇਬੇ ਨਾਨਕੀ ਵਾਰਡ ਦੇ ਵਾਰਡ ਨੰਬਰ 1 ਦੇ ਝਬਾਲ ਰੋਡ ਦਾ ਹਰਪ੍ਰਰੀਤ ਸਿੰਘ ਆਪਣੀ ਪਤਨੀ ਬਲਜੀਤ ਕੌਰ ਨੂੰ ਇਲਾਜ ਲਈ ਲੈ ਕੇ ਆਇਆ ਸੀ। ਪਿਛਲੇ 15 ਦਿਨਾਂ ਤੋਂ ਦਾਖ਼ਲ ਮਰੀਜ਼ ਬਲਜੀਤ ਕੌਰ ਦੇ ਆਪੇ੍ਸ਼ਨ ਰਾਹੀਂ 12-13 ਸਾਲ ਬਾਅਦ ਇਕ ਪੁੱਤਰ ਨੇ ਜਨਮ ਲਿਆ, ਜਿਸ ਦੀ ਉਮਰ ਸਿਰਫ਼ ਤਿੰਨ ਦਿਨ ਸੀ। ਤੜਕੇ ਕਰੀਬ 3 ਵਜੇ ਤੋਂ ਹਰਪ੍ਰਰੀਤ ਸਿੰਘ ਚੋਰੀ ਹੋਏ ਬੱਚੇ ਨੂੰ ਵਾਪਸ ਲੈਣ ਦੇ ਮਕਸਦ ਨਾਲ ਇਧਰ-ਉਧਰ ਜੱਦੋ-ਜਹਿਦ ਕਰਦਾ ਰਿਹਾ, ਪਰ ਕਾਮਯਾਬੀ ਨਾ ਮਿਲਣ ‘ਤੇ
ਉਸ ਦੀ ਹਾਲਤ ਨੂੰ ਦੇਖਦੇ ਹੋਏ ਹਸਪਤਾਲ ‘ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ ਹਸਪਤਾਲ ਦੇ ਪ੍ਰਬੰਧਕਾਂ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ, ਕਿਉਂਕਿ ਬੱਚਾ ਚੋਰੀ ਹੋਣ ਤੋਂ ਬਾਅਦ ਬੱਚੇ ਦੇ ਰਿਸ਼ਤੇਦਾਰ ਮਜੀਠਾ ਰੋਡ ਥਾਣੇ ਦੇ ਬਾਹਰ ਇਕੱਠੇ ਹੋ ਗਏ ਸਨ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਹਸਪਤਾਲ ਵਿਚੋਂ ਬੱਚਾ ਚੋਰੀ ਹੋਣ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਵਰਿੰਦਰ ਸਿੰਘ ਖੋਸਾ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜੇ। ਉਨਾਂ੍ਹ ਦੇ ਨਾਲ ਥਾਣਾ ਮਜੀਠਾ ਰੋਡ ਦੇ ਥਾਣਾ ਮੁਖੀ ਐੱਸਐੱਚਓ ਗੁਰਮੀਤ ਸਿੰਘ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਵੀ ਮੌਜੂਦ ਸਨ।ਗੁਰੂ ਨਾਨਕ ਦੇਵ ਹਸਪਤਾਲ ‘ਚ ਸੁਰੱਖਿਆ ਦੇ ਨਾਲ-ਨਾਲ ਪੁਖਤਾ ਪ੍ਰਬੰਧਾਂ ਦੀ ਘਾਟ ਕਾਰਨ
ਇਹ ਹਸਪਤਾਲ ਹਰ ਰੋਜ਼ ਮੀਡੀਆ ਦੀਆਂ ਸੁਰਖੀਆਂ ‘ਚ ਬਣਿਆ ਰਹਿੰਦਾ ਹੈ, ਕਿਉਂਕਿ ਹਸਪਤਾਲ ਦੇ ਵਾਰਡਾਂ ‘ਚੋਂ ਮੋਬਾਈਲ ਫੋਨ ਜਾਂ ਵਾਹਨ ਚੋਰੀ ਹੋਣ ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਹਨ, ਜਿਸ ਕਾਰਨ ਹਸਪਤਾਲ ਆਉਣ ਵਾਲੇ ਲੋਕ ਅਕਸਰ ਹਸਪਤਾਲ ਪ੍ਰਬੰਧਨ ਦੀ ਕਾਰਜ ਪ੍ਰਣਾਲੀ ‘ਤੇ ਸਵਾਲ ਉਠਾਉਂਦੇ ਹਨ। ਹਸਪਤਾਲ ਵਿੱਚੋਂ ਬੱਚਾ ਚੋਰੀ ਹੋਣ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਵਿਚ ਸ਼ਾਮਲ ਬਾਬਾ ਗੁਰਮੁੱਖ ਸਿੰਘ ਵਾਸੀ ਪਿੰਡ ਸੁਲਤਾਨਵਿੰਡ ਨੇ ਦੱਸਿਆ
ਕਿ ਬਲਜੀਤ ਕੌਰ ਉਸ ਦੀ ਲੜਕੀ ਹੈ ਅਤੇ ਹਰਪ੍ਰਰੀਤ ਸਿੰਘ ਉਸ ਦਾ ਜਵਾਈ ਹੈ। ਕਰੀਬ 12-13 ਸਾਲਾਂ ਬਾਅਦ ਪ੍ਰਮਾਤਮਾ ਨੇ ਉਨਾਂ੍ਹ ਦੇ ਪਰਿਵਾਰ ਨੂੰ ਇਕ ਪੁੱਤਰ ਦੀ ਬਖਸ਼ਿਸ਼ ਕੀਤੀ ਸੀ, ਜੋ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਉਨਾਂ੍ਹ ਤੋਂ ਖੋਹ ਲਈ ਗਈ ਸੀ। ਉਨਾਂ੍ਹ ਦਾ ਕਹਿਣਾ ਹੈ ਕਿ ਹਸਪਤਾਲ ਸੁਰੱਖਿਆ ਪ੍ਰਬੰਧ ਪੂਰੇ ਨਹੀਂ ਹਨ। ਹਸਪਤਾਲ ਦੇ ਗੇਟਾਂ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਾ ਹੋਣ ਕਾਰਨ ਅੱਜ ਉਸ ਦੀ ਧੀ ਦਾ ਨਵਜੰਮਿਆ ਬੱਚਾ ਚੋਰੀ ਹੋ ਗਿਆ, ਜਿਸ ਸਬੰਧੀ ਹਸਪਤਾਲ ਪ੍ਰਬੰਧਕਾਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਵੀ ਮੁਲਜਮਾਂ ਨੂੰ ਫੜਣ ‘ਚ ਨਾਕਾਮ ਸਾਬਤ ਹੋ ਰਿਹਾ ਹੈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ