ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਕ੍ਰਿਸ਼ਨਾ ਨਗਰ ‘ਚ ਜ਼ਮੀਨ ਖਿਸਕਣ ਨਾਲ 2 ਲੋਕਾਂ ਦੀ ਮੌ ਤ ਹੋ ਗਈ ਹੈ। ਮੰਗਲਵਾਰ ਸ਼ਾਮ ਨੂੰ ਇੱਥੇ ਇੱਕ ਵੱਡਾ ਢਿੱਗਾਂ ਡਿਗਦੀਆਂ ਵੇਖੀਆਂ ਗਈਆਂ। ਕੁੱਲ 5 ਵੱਡੇ ਘਰ ਢਹਿ ਗਏ ਹਨ, ਜਦਕਿ ਕੁਝ ਸ਼ੈੱਡ ਵੀ ਢਿੱਗਾਂ ਦੀ ਲਪੇਟ ‘ਚ ਆ ਗੀਆਂ। ਜ਼ਮੀਨ ਖਿਸਕਣ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਢਿੱਗਾਂ ਡਿੱਗਣ ਕਾਰਨ 5 ਤੋਂ ਵੱਧ ਘਰ ਡਿੱਗ ਗਏ। ਸੱਤ ਸਾਲ ਪਹਿਲਾਂ 28 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਬੁੱਚੜਖਾਨਾ ਵੀ ਢਿੱਗਾਂ ਡਿੱਗਣ ਕਾਰਨ ਢਹਿ ਗਿਆ।
ਇੱਥੇ NDRF ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ਦਰਅਸਲ, ਰਾਜਧਾਨੀ ਦੇ ਕ੍ਰਿਸ਼ਨਾ ਨਗਰ ਵਿੱਚ ਸ਼ਾਮ ਨੂੰ ਪਹਿਲਾਂ ਇੱਕ ਘਰ ਉੱਤੇ ਦਰੱਖਤ ਡਿੱਗਿਆ ਅਤੇ ਫਿਰ ਇੱਥੇ ਇੱਕ ਵੱਡੀ ਢਿੱਗ ਡਿੱਗੀ। ਢਿੱਗਾਂ ਡਿੱਗਣ ਨਾਲ ਇਕ ਤੋਂ ਬਾਅਦ ਇਕ ਪੰਜ ਘਰ ਢਹਿ-ਢੇਰੀ ਹੋ ਗਏ। ਇਸ ਦੌਰਾਨ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਸਿਰਫ ਦੋ ਲੋਕ ਹੀ ਸਨ। ਕਿਉਂਕਿ ਇੱਥੇ ਪਹਿਲਾਂ ਹੀ ਮਕਾਨ ਡਿੱਗਣ ਦਾ ਖ਼ਤਰਾ ਸੀ, ਜਿਸ ਕਾਰਨ ਲੋਕਾਂ ਨੇ ਘਰ ਖਾਲੀ ਕਰ ਦਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਬੁੱਚੜਖਾਨਾ ਵੀ ਖਾਲੀ ਸੀ ਪਰ ਇਹ ਦੋਵੇਂ ਵਿਅਕਤੀ ਗੱਲੇ ‘ਚ ਰੱਖੇ ਪੈਸੇ ਇਕੱਠੇ ਕਰਨ ਲਈ ਅੰਦਰ ਗਏ ਸਨ ਅਤੇ ਇਸੇ ਦੌਰਾਨ ਢਿੱਗਾਂ ਦੀ ਲਪੇਟ ‘ਚ ਆ ਗਏ।
ਹੁਣ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਹ ਇੱਕ ਕਾਫੀ ਵੱਡਾ ਲੈਂਡਸਲਾਈਡ ਸੀ।ਦੱਸ ਦੇਈਏ ਕਿ ਸ਼ਿਮਲਾ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਤਿੰਨ ਵੱਡੇ ਲੈਂਡਸਲਾਈਡ ਹੋਏ ਹਨ, ਜਿਸ ਵਿੱਚ ਕੁੱਲ 19 ਲੋਕਾਂ ਦੀ ਮੌ ਤ ਹੋ ਗਈ ਹੈ। ਸ਼ਿਮਲਾ ਦੇ ਸਮਰਹਿਲ ‘ਚ ਸੋਮਵਾਰ ਸਵੇਰੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਹੁਣ ਤੱਕ 12 ਲਾਸ਼ਾਂ ਮਲਬੇ ‘ਚੋਂ ਕੱਢੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਸੋਮਵਾਰ ਨੂੰ ਹੀ ਫਾਗਲੀ ‘ਚ ਜ਼ਮੀਨ ਖਿਸਕਣ ਨਾਲ 5 ਲੋਕਾਂ ਦੀ ਮੌ ਤ ਹੋ ਗਈ। ਸ਼ਿਮਲਾ ਵਿੱਚ ਵੱਡੀ ਗਿਣਤੀ ਵਿੱਚ ਦਰੱਖਤ ਡਿੱਗ ਗਏ ਹਨ ਅਤੇ ਕਈ ਇਲਾਕਿਆਂ ਵਿੱਚ ਤਿੰਨ ਦਿਨਾਂ ਤੋਂ ਬਿਜਲੀ ਨਹੀਂ ਹੈ। ਖਲੀਨੀ ਵਿੱਚ ਦਰੱਖਤ ਡਿੱਗਣ ਕਾਰਨ ਕਈ ਵਾਹਨ ਨੁਕਸਾਨੇ ਗਏ ਹਨ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ