ਸਾਬਕਾ ਫ਼ੌਜੀ ਤੋਂ ਲੁੱ ਟੇ 50 ਹਜ਼ਾਰ, ਮੋਟਰਸਾਈਕਲ ਨਹੀਂ ਛੱਡਿਆ ਤਾਂ ਸੜਕ ’ਤੇ ਘੜੀਸਿਆ

By Bneews Aug 31, 2023

ਡੇਰਾਬੱਸੀ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਹਾਲ ਹੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਮੋਟਰਸਾਈਕਲ ਸਵਾਰ ਡੇਰਾਬੱਸੀ ਦੇ ਪੰਜਾਬੀ ਬਾਗ਼ ਵਿੱਚ ਰਹਿਣ ਵਾਲੇ ਇੱਕ ਸਾਬਕਾ ਫੌਜੀ ਤੋਂ 50 ਹਜ਼ਾਰ ਲੈ ਕੇ ਫ਼ਰਾਰ ਹੋ ਗਏ।ਪੀੜਤ ਸਾਬਕਾ ਫ਼ੌਜੀ ਹਰਕ੍ਰਿਸ਼ਨ ਤਿੰਨ ਸਾਲਾਂ ਤੋਂ ਆਦਰਸ਼ ਨਗਰ ਵਿੱਚ ਕਿਰਾਏ ’ਤੇ ਰਹਿ ਰਿਹਾ ਹੈ।  ਉਸਨੇ ਦੱਸਿਆ ਕਿ ਉਹ ਸਵੇਰੇ 10 ਵਜੇ ਹਾਈਵੇਅ ਪਾਰ ਕਰਕੇ ਪੀ.ਐੱਨ.ਬੀ ਬੈਂਕ ਗਿਆ ਅਤੇ

ਉਥੋਂ 50 ਹਜ਼ਾਰ ਰੁਪਏ ਕੱਢਵਾ ਕੇ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਹਾਈਵੇਅ ਪਾਰ ਕਰਕੇ ਆਦਰਸ਼ ਨਗਰ ਸਥਿਤ ਆਪਣੇ ਘਰ ਦੀ ਗਲੀ ਵਿੱਚ ਦਾਖ਼ਿਲ ਹੋਇਆ ਤਾਂ ਪਿੱਛੇ ਤੋਂ ਇੱਕ ਮੋਟਰਸਾਈਕਲ  ਸਵਾਰ ਨੌਜਵਾਨ ਆਇਆ ਅਤੇ ਅੱਗੇ ਆ ਕੇ ਬਾਈਕ ਸਮੇਤ ਹੇਠਾਂ ਡਿੱਗ ਗਿਆ। ਇਸ ਦਰਮਿਆਨ ਸਾਬਕਾ ਫ਼ੋਜੀ ਵੀ ਆਪਣਾ ਸੰਤੁਲਣ ਗੁਆ ਬੈਠਾ ਅਤੇ ਡਿੱਗ ਗਿਆ।ਜਦੋਂ ਹਰੀਕ੍ਰਿਸ਼ਨ ਆਪਣੀ ਬਾਈਕ ਅਤੇ ਨੌਜਵਾਨ ਨੂੰ ਮਦਦ ਲਈ ਚੁੱਕਣ ਲੱਗਾ ਤਾਂ ਨੌਜਵਾਨ ਨੇ ਉਸਦੀ ਜੇਬ ‘ਚੋਂ 50 ਹਜ਼ਾਰ ਰੁਪਏ ਦਾ ਬੰਡਲ ਕੱਢ ਲਿਆ।

ਇਸ ਤੋਂ ਬਾਅਦ ਮੁਲਜ਼ਮ ਤੁਰੰਤ ਆਪਣੀ ਬਾਈਕ ਚੁੱਕ   ਦੌੜਨ ਲੱਗਾ ਤਾਂ ਹਰੀਕ੍ਰਿਸ਼ਨ ਨੇ ਬਾਈਕ ਨੂੰ ਕੱਸ ਕੇ ਫੜ ਲਿਆ ਪਰ ਨੌਜਵਾਨ ਬਜ਼ੁਰਗ ਨੂੰ ਕਾਫ਼ੀ ਦੂਰ ਤੱਕ ਘਸੀਟਦਾ ਲੈ ਗਿਆ।ਇਸ ਕਾਰਵਾਈ ਦੌਰਾਨ ਸਾਬਕਾ ਫ਼ੌਜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਸਥਾਨਕ ਲੋਕਾਂ ਨੇ ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਖੇ ਦਾਖ਼ਿਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *