ਸਾਢੇ 3 ਸਾਲ ਦੀ ਬੱਚੀ ਨੂੰ ਮੂੰਹ ਜ਼ੁਬਾਨੀ ਯਾਦ ਹੈ ਸ਼੍ਰੀ ਹਨੂੰਮਾਨ ਚਾਲੀਸਾ

By Bneews Sep 25, 2023

ਬਰਨਾਲਾ ਦੀ ਸਾਢੇ ਤਿੰਨ ਸਾਲਾ ਬੱਚੀ ਨੇ ਕੁਝ ਅਜਿਹਾ ਕਰ ਦਿਖਾਇਆ ਹੈ, ਜਿਸ ਨੂੰ ਕਰਨ ਲਈ ਕਈ ਲੋਕਾਂ ਦੀ ਸਾਰੀ ਉਮਰ ਤੱਕ ਲੱਗ ਜਾਂਦੀ ਹੈ। ਇਸ ਬੱਚੀ ਨੇ ਨਿੱਕੀ ਉਮਰੇ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਸਾਢੇ ਤਿੰਨ ਸਾਲਾ ਬੱਚੀ ਦਾ ਨਾਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੋ ਗਿਆ ਹੈ ਇਸ ਬੱਚੀ ਨੇ ਮੂੰਹ ਜ਼ਬਾਨੀ ਹਨੂੰਮਾਨ ਚਾਲੀਸਾ ਸੁਣਾ ਕੇ ਇਤਿਹਾਸ ਰਚ ਦਿੱਤਾ ਹੈ। ਉਸਦੀ ਇਸ ਪ੍ਰਾਪਤੀ ’ਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਨਾਂ ਦੀ ਸੰਸਥਾ ਨੇ ਉਸ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਹੈ। ਜਿਸ ਨਾਲ ਇਨਾਇਆ ਦੇਸ਼ ਭਰ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਵਾਲੀ ਸਭ ਤੋਂ ਛੋਟੀ ਬੱਚੀ ਬਣ ਗਈ ਹੈ।

ਇਨਾਇਆ ਦਾ ਪਰਿਵਾਰ ਹੁਣ ਉਸ ਨੂੰ ਹੋਰ ਭਜਨ ਅਤੇ ਪਾਠ ਸਿਖਾ ਰਿਹਾ ਹੈ। ਇਨਾਇਆ ਨੂੰ ਇਹ ਪ੍ਰੇਰਨਾ ਘਰ ਤੋਂ ਮਿਲੀ, ਪਰਿਵਾਰ ਮੁਤਾਬਕ ਘਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਹੈ ਅਤੇ ਉਸ ਦੇ ਦਾਦਾ-ਦਾਦੀ ਸਵੇਰੇ-ਸ਼ਾਮ ਹਨੂੰਮਰ ਚਾਲੀਸਾ ਦਾ ਪਾਠ ਕਰਦੇ ਹਨ, ਜਿਸ ਨੂੰ ਦੇਖ ਕੇ ਇਨਾਇਆ ਨੇ ਵੀ ਇਸ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪੂਰਾ ਪਾਠ ਪੜ੍ਹਾਇਆ, ਹੁਣ ਉਸ ਨੂੰ ਇਹ ਮੂੰਹ ਜ਼ੁਬਾਨੀ ਯਾਦ ਹੈ।

ਸ਼੍ਰੀ ਹਨੂੰਮਾਨ ਚਾਲੀਸਾ ਤੋਂ ਇਲਾਵਾ, ਇਨਾਇਆ ਨੇ ਸ਼੍ਰੀ ਗਣੇਸ਼ ਵੰਦਨਾ ਅਤੇ ਹੋਰ ਸੰਸਕ੍ਰਿਤ ਭਜਨ ਵੀ ਸਿੱਖੇ ਹਨ, ਪਰਿਵਾਰ ਇਨਾਇਆ ਸ਼੍ਰੀ ਦੁਰਗਾ ਵੰਦਨਾ ਸਿਖਾ ਰਹੀ ਹੈ। ਬੱਚੀ ਦੇ ਇਸ ਉਪਰਾਲੇ ਤੋਂ ਪੂਰਾ ਪਰਿਵਾਰ ਬਹੁਤ ਖੁਸ਼ ਹੈ, ਛੋਟੀ ਬੱਚੀ ਇਨਾਇਆ ਨੂੰ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ, ਇਨਾਇਆ ਨੂੰ ਪ੍ਰਸਿੱਧ ਗਾਇਕ ਕਨ੍ਹਈਆ ਮਿੱਤਲ ਵੱਲੋਂ ਚੰਡੀਗੜ੍ਹ ਬੁਲਾ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ । ਇਨਾਇਆ ਇਸ ਸਮੇਂ ਪਲੇ ਵੇ ਸਕੂਲ ਵਿੱਚ ਪੜ੍ਹਦੀ ਹੈ ਅਤੇ ਏਬੀਸੀ ਵਿੱਚ ਵੀ ਚੰਗੀ ਨਹੀਂ ਹੈ, ਜਦੋਂ ਕਿ ਇਸ ਪਿਆਰੀ ਜਿਹੀ ਬੱਚੀ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਯਾਦ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *