ਬੀਤੀ ਰਾਤ ਧਮਰਾਈ ਪਿੰਡ ਨੇੜੇ ਵਾਪਰੀ ਇਕ ਲੁੱਟ ਦੀ ਘਟਨਾ ਵਿਚ ਪੰਜ ਕਾਰ ਸਵਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਇਕ ਟ੍ਰੈਕਟਰ ਚਾਲਕ ਕੋਲੋਂ ਉਸਦਾ ਟ੍ਰੈਕਟਰ ਖੋਹ ਲਿਆ ਤੇ ਜਾਂਦੇ ਹੋਏ ਟ੍ਰੈਕਟਰ ਚਾਲਕ ਨੂੰ ਵੀ ਉਸਦੇ ਹੱਥ ਪੈਰ ਬੰਨ੍ਹ ਕੇ ਨਾਲ ਲੈ ਗਏ। ਜਿਸਨੂੰ ਕਾਫੀ ਦੂਰ ਜਾ ਕੇ ਇਕ ਖੰਭੇ ਨਾਲ ਬੰਨ ਕੇ ਛੱਡ ਦਿੱਤਾ ਗਿਆ ਅਤੇ ਲੁਟੇਰੇ ਫਰਾਰ ਹੋ ਗਏ ਜਾਣਕਾਰੀ ਦਿੰਦਿਆਂ ਘਟਨਾ ਦੇ ਸ਼ਿਕਾਰ ਰਣਧੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਚੱਕ ਅਲੀਆ ਥਾਣਾ ਦੀਨਾਨਗਰ ਨੇ ਦੱਸਿਆ
ਕਿ ਉਹ ਵੀਆਰਵੀ ਕੰਪਨੀ ਲਈ ਪਰਾਲੀ ਦੀਆਂ ਗੱਠਾਂ ਦੀ ਢੋਆ ਢੁਆਈ ਦਾ ਕੰਮ ਕਰਦਾ ਹੈ। ਬੀਤੀ ਰਾਤ ਉਹ ਨੁਸ਼ਹਿਰਾ ਮੱਝਾ ਸਿੰਘ ਖੇਤਰ ‘ਚੋਂ ਪਰਾਲੀ ਦੀਆਂ ਗੱਠਾਂ ਲੱਦ ਕੇ ਦਸ ਵਜੇ ਦੇ ਕਰੀਬ ਅਪਣੇ ਟ੍ਰੈਕਟਰ ਟਰਾਲੀ ਰਾਹੀਂ ਵੀਆਰਵੀ ਕੰਪਨੀ ਵੱਲ ਜਾ ਰਿਹਾ ਸੀ। ਇਸੇ ਦੌਰਾਨ ਧਮਰਾਈ ਪੁਲ ਦੇ ਨੇੜੇ ਪੁੱਜਣ ‘ਤੇ ਸਵਿਫਟ ਕਾਰ ‘ਚ ਸਵਾਰ ਹੋ ਕੇ ਆਏ ਪੰਜ ਲੋਕਾਂ ਨੇ ਉਸਨੂੰ ਰੋਕ ਲਿਆ ਅਤੇ ਪਿਸਤੌਲ ਦੀ ਨੋਕ ‘ਤੇ ਉਸਦੇ ਹੱਥ ਪੈਰ ਬੰਨ੍ਵ੍ਹ ਕੇ ਉਸਨੂੰ ਕਾਰ ‘ਚ ਸੁੱਟ ਲਿਆ ਅਤੇ ਉਸਦਾ ਟ੍ਰੈਕਟਰ ਲੈ ਕੇ ਫਰਾਰ ਹੋ ਗਏ। ਰਣਧੀਰ ਸਿੰਘ ਨੇ ਦੱਸਿਆ ਕਿ ਉਕਤ ਲੁਟੇਰੇ ਉਸਨੂੰ
ਕਾਰ ਰਾਹੀਂ ਮੁੜ ਨੌਸ਼ਹਿਰਾ ਮੱਝਾ ਸਿੰਘ ਖੇਤਰ ਵੱਲ ਲੈ ਗਏ ਅਤੇ ਤੜਕੇ ਤਿੰਨ ਵਜੇ ਤੇ ਕਰੀਬ ਉਸਨੂੰ ਕਿਸੇ ਖੇਤ ਵਿੱਚ ਲੱਗੇ ਹੋਏ ਬਿਜਲੀ ਦੇ ਖੰਭੇ ਨਾਲ ਬੰਨ ਕੇ ਫਰਾਰ ਹੋ ਗਏ। ਉਸਨੇ ਬੜੀ ਮੁਸ਼ਕਿਲ ਨਾਲ ਅਪਣੇ ਆਪ ਨੂੰ ਆਜ਼ਾਦ ਕਰਵਾਇਆ ਅਤੇ ਵਾਪਸ ਆ ਕੇ ਸਾਰੀ ਘਟਨਾ ਬਾਰੇ ਪੁਲਿਸ ਨੂੰ ਦੱਸਿਆ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੇ ਹਲਕਾ ਡੀਐਸਪੀ ਬਲਜੀਤ ਸਿੰਘ ਕਾਹਲੋਂ ਤੇ ਐੱਸਐੱਚਓ ਮਨਜੀਤ ਸਿੰਘ ਪੁਲਿਸ ਪਾਰਟੀਆਂ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ