ਸਰਕਾਰੀ ਸਕੂਲ ‘ਚ ਪੜ੍ਹ ਸਕਿਓਰਿਟੀ ਗਾਰਡ ਦੀ ਕੁੜੀ ਬਣੀ ਜੱਜ

By Bneews Oct 15, 2023

ਪੰਜਾਬ ਦੀਆਂ ਧੀਆਂ ਨੇ ਜੋ ਇਸ ਵਾਰ ਕਰ ਵਿਖਾਇਆ ਹੈ ਉਸ ਨੂੰ ਵੇਖ ਹਰ ਕੋਈ ਇਹੀ ਕਹਿ ਰਿਹਾ ਵੀ ਇਸ ਵਾਰ ਤਾਂ ਇਹ ‘ਧੀਆਂ ਦੀ ਦੀਵਾਲੀ’ ਹੋਣ ਵਾਲੀ ਹੈ। ਇੰਝ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਪੰਜਾਬ ਦੀਆਂ ਲਗਭਗ 11 ਤੋਂ ਵੱਧ ਕੁੜੀਆਂ ਨੇ ਪੀ.ਸੀ.ਐੱਸ ਜੱਜ ਦੇ ਇਮਤਿਹਾਨਾਂ ‘ਚ ਆਪਣੇ ਆਪਣੇ ਪਰਿਵਾਰਾਂ ਦਾ ਨਾ ਰੋਸ਼ਨਾਇਆ ਹੈ। ਉਨ੍ਹਾਂ ਵਿੱਚੋਂ ਹੀ ਇੱਕ ਧੀ ਜਿਸਦੀ ਹੁਣ ਸਾਰੇ ਮੋਹਾਲੀ ਪਿੰਡ ਵਾਲੇ ਮਿਸਾਲ ਦਿੰਦੇ ਨਹੀਂ ਥੱਕ ਰਹੇ, ਉਹ ਹੈ ਪਰਮਿੰਦਰ ਕੌਰ, ਜਿਸਦੇ ਪਿਤਾ ਪੇਸ਼ੇ ਤੋਂ ਨਿੱਜੀ ਕੰਪਨੀ ‘ਚ ਸੁਰੱਖਿਆ ਕਰਮਚਾਰੀ ਦਾ ਕੰਮ ਕਰਦੇ ਨੇ ਅਤੇ ਘਰ ਦੇ ਗਰੀਬ ਹਾਲਾਤਾਂ ਦੇ ਬਾਵਜੂਦ ਇਸ ਧੀ ਨੇ ਜੱਜ ਦਾ ਪੇਪਰ ਪਾਸ ਕਰ ਆਪਣੇ ਪਿਓ ਦੀ ਪੱਗ ਦੀ ਸ਼ਾਨ ਨੂੰ ਪਿੰਡ ‘ਚ ਹੀ ਨਹੀਂ ਪੂਰੇ ਪੰਜਾਬ ‘ਚ ਉੱਚਾ ਕੀਤਾ ਹੈ।

ਪਰਮਿੰਦਰ ਨੇ ਦੱਸਿਆ, “ਮੈਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੀ ਸੀ, ਜਦੋਂ ਮੈਨੂੰ ਪਤਾ ਲੱਗਿਆ ਵੀ ਇਮਤਿਹਾਨਾਂ ਦੇ ਨਤੀਜੇ ਜਾਰੀ ਹੋ ਚੁਕੇ ਹਨ। ਮਗਰੋਂ ਮੇਰੀ ਸਹੇਲੀ ਦਾ ਲਗਾਤਾਰ ਫੋਨ ਆਉਂਦਾ ਰਿਹਾ, ਪਾਠ ਤੋਂ ਬਾਅਦ ਇਸਤੋਂ ਪਹਿਲਾਂ ਮੈਂ ਨਤੀਜਾ ਵੇਖ ਪਾਉਂਦੀ ਮੇਰੀ ਸਹੇਲੀ ਨੇ ਫਿਰ ਫੋਨ ਕਰ ਦਿੱਤਾ। ਮੈਂ ਉਸਨੂੰ ਕਹਿਣਾ ਚਾਹਿਆ ਕਿ ਮੈਨੂੰ ਨਤੀਜਾ ਵੇਖਣ ਦੇ ਇੱਕ ਵਾਰਾਂ ਤਾਂ ਉਸਨੇ ਉਤਸ਼ਾਹ ‘ਚ ਕਿਹਾ ‘ਲੋੜ ਨਹੀਂ ਪਰਮਿੰਦਰ ਤੂੰ ਚੰਗੇ ਨੰਬਰਾਂ ਨਾਲ ਜੱਜ ਬਣ ਗਈ ਹੈ’।”

ਪਰਮਿੰਦਰ ਨੇ ਅੱਗੇ ਕਿਹਾ, “ਮੈਂ ਭੱਜੀ ਭੱਜੀ ਪਹਿਲੀ ਮੰਜ਼ਿਲ ਤੋਂ ਹੇਠਾਂ ਉਤਰ ਮਾਂ ਨੂੰ ਜਾਣਕਾਰੀ ਦਿੱਤੀ ਉਦੋਂ ਤੱਕ ਪਿਤਾ ਜੀ ਵੀ ਆਪਣੀ ਡਿਊਟੀ ਕਰ ਸਾਈਕਲ ‘ਤੇ ਵੇਹੜੇ ‘ਚ ਆ ਖਲੋਤੇ ਸਨ, ਜਦੋਂ ਮੈਂ ਭੱਜੀ ਉਨ੍ਹਾਂ ਕੋਲ ਗਈ ਅਤੇ ਉਨ੍ਹਾਂ ਨੂੰ ਦੱਸਿਆ ਵੀ ਮੈਂ ਜੱਜ ਬਣ ਗਈ ਹਾਂ।” ਪਰਮਿੰਦਰ ਦਾ ਕਹਿਣਾ ਕਿ ਉਹ ਬਹੁਤ ਹੀ ਭਾਵੁਕ ਪੱਲ ਸੀ, ਕਿਉਂਕਿ ਜੇਕਰ ਇਸ ਵਾਰਾਂ ਇਹ ਪੇਪਰ ਨਾ ਨਿੱਕਲਦਾ ਤਾਂ “ਮੈਂ ਸੋਚਿਆ ਹੋਇਆ ਸੀ ਵੀ ਕਿਸੀ ਨਿੱਜੀ ਕੰਪਨੀ ‘ਚ 10-12 ਹਜ਼ਾਰ ਦੀ ਨੌਕਰੀ ‘ਤੇ ਲੱਗ ਜਾਵਾਂਗੀ।”

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *