ਗੈਂ ਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਜਸਕੀਰਤ ਸਿੰਘ ਲਾਲਾ ਨੂੰ ਜੱਗੂ ਭਗਵਾਨਪੁਰੀਆਂ ਦੇ ਸਾਥੀਆਂ ਨੇ ਅਗਵਾ ਕਰਨ ਦਾ ਯਤਨ ਕੀਤਾ। ਗੈਂ ਗਸਟਰਾਂ ਨੇ ਉਸ ਦੇ ਭਰਾ ਨੂੰ ਗੰਨ ਪੁਆਇੰਟ ‘ਤੇ ਆਪਣੀ ਕਾਰ ‘ਚ ਬਿਠਾ ਲਿਆ, ਪਰ ਲਾਲਾ ਨੇ ਆਪਣੇ ਭਰਾ ਨੂੰ ਫੋਨ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦਾ ਭਰਾ ਉਥੇ ਪਹੁੰਚ ਗਿਆ ਤੇ ਗੈਂ ਗਸਟਰ ਉਸ ਦੇ ਭਰਾ ਨੂੰ ਛੱਡ ਕੇ ਭੱਜ ਗਏ। ਬਾਅਦ ‘ਚ ਗੁੱਸੇ ‘ਚ ਲਾਲਾ ਦੇ ਭਰਾ ਸ਼ਮਸ਼ੇਰ ਸਿੰਘ ਸ਼ੇਰਾ ਨੇ ਗੈਂ ਗਸਟਰਾਂ ਦੀ ਕਾਰ ਭੰਨ ਦਿੱਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਸਕੀਰਤ ਸਿੰਘ ਲਾਲਾ ਨੇ ਦੱਸਿਆ ਕਿ ਉਹ ਪਿੰਡ ਬੱਲ ਖੁਰਦ ‘ਚ ਰਹਿੰਦਾ ਹੈ ਤੇ ਜੱਗੂ ਭਗਵਾਨਪੁਰੀਆਂ ਉਸ ਨੂੰ ਫੋਨ ਕਰ ਕੇ ਜਾਨੋਂ ਮਾਰਨ ਦੀਆਂ ਧ ਮਕੀਆਂ ਦਿੰਦਾ ਰਹਿੰਦਾ ਹੈ। ਉਸ ਨੂੰ ਕਈ ਵਾਰ ਫੋਨ ਕੀਤਾ ਗਿਆ ਹੈ। ਸੋਮਵਾਰ ਰਾਤ ਉਹ ਐਕਟਿਵਾ ‘ਤੇ ਪਿੰਡ ਮੁਰਾਦਪੁਰਾ ‘ਚ ਖੜ੍ਹਾ ਸੀ। ਇਸ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਨੇ ਉਸ ਨੂੰ ਬੁਲਾਇਆ, ਜਦੋਂ ਉਹ ਉਨ੍ਹਾਂ ਦੇ ਨੇੜੇ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਗੰਨ ਪੁਆਇੰਟ ‘ਤੇ ਆਪਣੀ ਕਾਰ ਵਿਚ ਬਿਠਾ ਲਿਆ।
ਉਹ ਉਸ ਨੂੰ ਛਾਉਣੀ ਵਾਲੇ ਪਾਸਿਓਂ ਸੰਗਤਪੁਰਾ ਪਿੰਡ ਰਾਹੀਂ ਲੈ ਗਏ। ਉਸ ਨੇ ਆਪਣੇ ਭਰਾ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਫ਼ੋਨ ਕਰ ਦਿੱਤਾ ਤਾਂ ਉਹ ਵੀ ਮਗਰ ਪਹੁੰਚ ਗਿਆ। ਮੀਰਾਂ ਕੋਟ ਚੌਕ ਨੇੜੇ ਸ਼ੇਰਾ ਨੇ ਉਨ੍ਹਾਂ ਨੂੰ ਉਸ ਦੇ ਭਰਾ ਨੂੰ ਛੱਡਣ ਲਈ ਕਿਹਾ।ਪਹਿਲਾਂ ਤਾਂ ਗੈਂ ਗਸਟਰਾਂ ਨੇ ਉਸ ਨੂੰ ਪਿਸਤੌਲ ਦਿਖਾਈ, ਇਸ ਤੋਂ ਬਾਅਦ ਉਸ ਦਾ ਭਰਾ ਕਾਰ ‘ਚੋਂ ਹੇਠਾਂ ਉਤਰ ਕੇ ਬਾਹਰ ਆ ਗਿਆ। ਜਦੋਂ ਮੁਲਜ਼ਮ ਵੀ ਕਾਰ ਛੱਡ ਕੇ ਭੱਜੇ ਤਾਂ ਉਹ ਉਨ੍ਹਾਂ ਨੂੰ ਫੜਨ ਲਈ ਦੌੜਿਆ ਪਰ ਉਹ ਫਰਾਰ ਹੋ ਗਏ। ਬਾਅਦ ਵਿੱਚ ਉਨ੍ਹਾਂ ਦੀ ਕਾਰ ਦੀ ਭੰਨ-ਤੋੜ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ