ਬੇਖੌਫ਼ ਚੋਰ ਨਹੀਂ CCTV ਦਾ ਵੀ ਡਰ ਸੇਵਾ ਕੇਂਦਰ ’ਚੋਂ ਲੱਖਾਂ ਦਾ ਸਮਾਨ ਲੈ ਹੋਏ ਫਰਾਰ

By Bneews Aug 2, 2023

ਖੰਨਾ ਵਿਖੇ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਹੁਣ ਤਾਂ ਚੋਰਾਂ ਦੀ ਹਿੰਮਤ ਇਸ ਕਦਰ ਵੱਧ ਗਈ ਹੈ ਕਿ ਥਾਣੇ ਦੇ ਕੋਲ ਹੀ ਚੋਰੀਆਂ ਕਰਨ ਲੱਗੇ ਹਨ। ਬੀਤੀ ਰਾਤ ਸੋਮਵਾਰ ਨੂੰ ਚੋਰਾਂ ਨੇ ਖੰਨਾ ਦੇ ਸਿਟੀ ਥਾਣਾ 2 ਦੇ ਨਾਲ ਸੇਵਾ ਕੇਂਦਰ ਦਾ ਮੇਨ ਗੇਟ ਤੋੜਕੇ ਲੱਖਾਂ ਰੁਪਏ ਦੇ ਕੰਪਿਊਟਰ ਤੇ ਹੋਰ ਸਾਮਾਨ ਚੋਰੀ ਕਰ ਲਿਆ। ਦੱਸ ਦਈਏ ਕਿ ਚੋਰਾਂ ਨੇ ਵਾ ਰਦਾਤ ਕਰਨ ਲਈ ਕਾਫੀ ਸਮਾਂ ਲਗਾਇਆ, ਪ੍ਰੰਤੂ ਥਾਣੇ ਵਾਲਿਆਂ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ।

ਇਸ ਵਾ ਰਦਾਤ ਤੋਂ ਬਾਅਦ ਮੰਗਲਵਾਰ ਸਵੇਰੇ ਜਦੋਂ ਸੇਵਾ ਕੇਂਦਰ ਸਟਾਫ਼ ਆਇਆ ਤਾਂ ਸੁਰੱਖਿਆ ਗਾਰਡ ਨੇ ਦੇਖਿਆ ਕਿ ਮੇਨ ਗੇਟ ਟੁੱਟਿਆ ਹੋਇਆ ਸੀ। ਉਸ ਨੇ ਤੁਰੰਤ ਸੇਵਾ ਕੇਂਦਰ ਇੰਚਾਰਜ ਸੌਰਵ ਨੂੰ ਦੱਸਿਆ। ਜਿਸ ਤੋਂ ਬਾਅਦ ਸੇਵਾ ਕੇਂਦਰ ਇੰਚਾਰਜ ਮੌਕੇ ਉੱਤੇ ਪੁੱਜੇ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਨੂੰ ਸੂਚਨਾ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਵਾ ਰਦਾਤ ਤੋਂ ਪਹਿਲਾਂ ਤਾਂ ਕੀ ਚੌਕਸੀ ਹੋਣੀ ਸੀ, ਵਾ ਰਦਾਤ ਮਗਰੋਂ ਵੀ ਪੁਲਿਸ ਸੁਸਤ ਦਿਖਾਈ ਦਿੱਤੀ। ਸੂਚਨਾ ਮਿਲਣ ਮਗਰੋਂ ਪੁਲਿਸ ਨੇ ਚੰਦ ਕਦਮਾਂ ਉਪਰ ਸੇਵਾ ਕੇਂਦਰ ਅੰਦਰ ਚੋਰੀ ਦੀ ਘਟਨਾ ਦਾ ਮੁਆਇਨਾ ਤੱਕ ਨਹੀਂ ਕੀਤਾ।

 ਇਸ ਮੌਕੇ ਸੇਵਾ ਕੇਂਦਰ ਇੰਚਾਰਜ ਸੌਰਵ ਨੇ ਕਿਹਾ ਕਿ ਚੋਰਾਂ ਨੇ ਸੇਵਾ ਕੇਂਦਰ ਵਿੱਚੋਂ ਕੰਪਿਊਟਰ, ਸਕੈਨਰ, ਆਧਾਰ ਕਾਰਡ ਬਣਾਉਣ ਵਾਲੀ ਮਸ਼ੀਨ ਅਤੇ ਹੋਰ ਸਾਮਾਨ ਚੋਰੀ ਕੀਤਾ। ਉਹਨਾਂ ਕਿਹਾ ਕਿ ਚੋਰਾਂ ਨੇ 5 ਲੱਖ ਦੇ ਕਰੀਬ ਦਾ ਨੁਕਸਾਨ ਕੀਤਾ। ਇੰਚਾਰਜ ਸੌਰਵ ਨੇ ਕਿਹਾ ਕਿ ਸੇਵਾ ਕੇਂਦਰ ਨੇੜੇ ਪੁਲਿਸ ਥਾਣਾ ਹੈ, ਪਰ ਫਿਰ ਵੀ ਸੇਵਾ ਕੇਂਦਰ ਦੀ ਸੁਰੱਖਿਆ ਬਿਲਕੁਲ ਵੀ ਨਹੀਂ ਹੈ। ਉਹਨਾਂ ਕਿਹਾ ਕਿ ਸੇਵਾ ਕੇਂਦਰ ਦੇ ਨਾਲ ਹੀ ਨਗਰ ਕੌਂਸਲ ਅਤੇ ਫਾਇਰ ਬ੍ਰਿਗੇਡ ਦਫ਼ਤਰ ਵੀ ਨਾਲ ਹਨ। ਉਹਨਾਂ ਕਿਹਾ ਕਿ ਪੁਲਿਸ ਨੂੰ ਤੁਰੰਤ ਕਾਰਵਾਈ ਕਰਕੇ ਚੋਰਾਂ ਨੂੰ ਫੜਨਾ ਚਾਹੀਦਾ ਹੈ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸੇਵਾ ਕੇਂਦਰ ਵਿਖੇ ਚੋਰੀ ਦੀ ਘਟਨਾ ਮਗਰੋਂ ਸੇਵਾ ਕੇਂਦਰ ਵਿੱਚ ਕੰਮਕਾਰ ਬਿਲਕੁਲ ਠੱਪ ਹੋ ਗਿਆ ਹੈ, ਲੋਕ ਪ੍ਰੇਸ਼ਾਨ ਹੋ ਰਹੇ ਹਨ। ਕਿਉਂਕਿ ਖੰਨਾ ਸ਼ਹਿਰ ਅੰਦਰ ਕੇਵਲ 2 ਸੇਵਾ ਕੇਂਦਰ ਹਨ। ਇਹਨਾਂ ਦੇ ਨਾਲ ਸ਼ਹਿਰ ਦੇ 33 ਵਾਰਡਾਂ ਤੋਂ ਇਲਾਵਾ 67 ਪਿੰਡਾਂ ਦੇ ਲੋਕ ਜੁੜੇ ਹਨ। ਇਸ ਸੇਵਾ ਕੇਂਦਰ ‘ਚ ਰੋਜ਼ਾਨਾ ਹਜ਼ਾਰਾਂ ਲੋਕ ਕੰਮ ਕਰਵਾਉਣ ਆਉਂਦੇ ਹਨ। ਸੇਵਾ ਕੇਂਦਰ ਇੰਚਾਰਜ ਸੌਰਵ ਨੇ ਕਿਹਾ ਕਿ ਇੱਕ 2 ਦਿਨਾਂ ਵਿੱਚ ਮਸ਼ੀਨਰੀ ਆਵੇਗੀ ਅਤੇ ਕੰਮ ਆਮ ਦਿਨਾਂ ਵਾਂਗ ਚੱਲੇਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *