ਪਟਿਆਲਾ ‘ਚ ਸਤਿੱਥ ਕਬਾੜ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ

By Bneews Oct 29, 2023

ਪਟਿਆਲਾ ਦੇ ਜਗਦੀਸ਼ ਨਗਰ ਵਿੱਚ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਦੇ ਨਾਲ ਇਸ ਗੋਦਾਮ ਦੇ ਵਿੱਚ ਪਿਆ ਕਈ ਕਾਗਜ਼ ਦਾ ਟੁਕੜਾ ਸੜ ਕੇ ਰਾਖ ਹੋ ਗਿਆ। ਅੱਗ ਬਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਈ ਘੰਟੇ ਤੱਕ ਦੀ ਮਿਹਨਤ ਤੋਂ ਬਾਅਦ ਅਜੇ ਤੱਕ ਅੱਗ ਉੱਪਰ ਕਾਬੂ ਨਹੀਂ ਪਾਇਆ ਜਾ ਸਕਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਜਗਦੀਸ਼ ਨਗਰ ਸਥਿਤ ਇਸ ਕਾਗਜ਼ ਦੀ ਰਹਿੰਦ ਖੂੰਦ ਦੇ ਗੋਦਾਮ ਦੇ ਵਿੱਚ ਦੁਪਹਿਰ ਅੱਗ ਲੱਗ ਗਈ ਹੈ ਤੇ ਜਿਵੇਂ ਹੀ ਇਹ ਅੱਗ ਦਾ ਪਤਾ ਲੱਗਿਆ ਤਾਂ ਫਾਇਰ ਬ੍ਰਿਗੇਡ ਦੀਆਂ ਲਗਭਗ 10 ਦੇ ਕਰੀਬ ਗੱਡੀਆਂ ਨੇ ਇੱਥੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਜੀ ਤੋੜ ਕੋਸ਼ਿਸ਼ ਕੀਤੀ ਪਰ ਕਾਗਜ਼ਾਂ ਦੇ ਵਿੱਚ ਅਜੇ ਵੀ ਅੱਗ ਲਗਾਤਾਰ ਸੁਲਗ ਰਹੀ ਸੀ ਮੌਕੇ ਉੱਤੇ ਮੌਜੂਦ ਫਾਇਰ ਬ੍ਰਿਗੇਡ ਮੁਲਾਜ਼ਮ ਨੇ ਦੱਸਿਆ ਕਿ ਸਾਡੀਆਂ ਲਗਭਗ 10 ਦੇ ਕਰੀਬ ਗੱਡੀਆਂ ਲਗਾਤਾਰ ਆ ਜਾ ਰਹੀਆਂ ਹਨ ਤੇ ਹੁ

ਣ ਤੱਕ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਾਗਜ਼ਾਂ ਵਿੱਚ ਹੇਠਾਂ ਤੱਕ ਅੱਗ ਦੇ ਹੋਣ ਕਰਕੇ ਦੁਬਾਰਾ ਅੱਗ ਫੇਰ ਸੁਲਗ ਜਾਂਦੀ ਹੈ ਜਿਸ ਨੂੰ ਹੁਣ ਕਾਬੂ ਕਰਨ ਦੇ ਲਈ ਸਾਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮਹੱਲੇ ਦੇ ਵਿੱਚ ਬਣੇ ਇਸ ਗੋਦਾਮ ਨੇ ਇੱਕ ਵਾਰੀ ਫਿਰ ਪ੍ਰਸ਼ਾਸਨ ਦੀ ਭੂਮਿਕਾ ਦੇ ਉੱਪਰ ਵੀ ਸਵਾਲ ਖੜੇ ਕਰ ਦਿੱਤੇ ਹਨ ਕਿਉਂਕਿ ਜਿਸ ਗੁਦਾਮ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ ਉਸ ਦੇ ਨਾਲ ਹੀ ਰਿਹਾਇਸ਼ੀ ਇਲਾਕਾ ਹੈ ਤੇ ਜੇਕਰ ਅੱਗ ਦੇ ਉੱਪਰ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਅੱਗ ਕਈ ਮਕਾਨਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਸਕਦੀ ਸੀ ਅਤੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *